20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਐਂਜਲ ਇਨਵੈਸਟਮੈਂਟ ਅਤੇ ਵੀ. ਸੀ. ਫੰਡਿੰਗ ਵਿਸ਼ੇ ’ਤੇ ਸੈਸ਼ਨ ਪ੍ਰੋਗਰਾਮ

ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ.

Ad Position 21
No active advertisement
ਅਜੀਤ ਡੈਸਕ 20-08-2026
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਵਿਦਿਆਰਥੀਆਂ ਨੂੰ ਐਂਜਲ ਇਨਵੈਸਟਮੈਂਟ ਅਤੇ ਵੀ. ਸੀ. ਫੰਡਿੰਗ ਦੇ ਵਿਸ਼ੇ ’ਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਟਾਰਟਅੱਪ ਅਤੇ ਨਵੇਂ ਵਪਾਰਕ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਐਂਜਲ ਇਨਵੈਸਟਮੈਂਟ ਅਤੇ ਵੈਂਚਰ ਕੈਪੀਟਲ ਫੰਡਿੰਗ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪ੍ਰੋਫੈਸਰ ਜੋਤੀ ਗੁਪਤਾ ਵਲੋਂ ਐਂਜਲ ਇਨਵੈਸਟਮੈਂਟ ਅਤੇ ਵੈਂਚਰ ਕੈਪੀਟਲ ਫੰਡਿੰਗ ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆ ਵਿਦਿਆਰਥੀਆਂ ਨੂੰ ਐਂਜਲ ਇਨਵੈਸਟਮੈਂਟ ਅਤੇ ਵੈਂਚਰ ਕੈਪੀਟਲ ਫੰਡਿੰਗ ਦੀ ਧਾਰਨਾ, ਇਸ ਦੇ ਸਰੋਤਾਂ ਅਤੇ ਸਟਾਰਟਅੱਪਸ ਲਈ ਇਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਹੀ ਫੰਡਿੰਗ ਕਿਸੇ ਵੀ ਨਵੇਂ ਕਾਰੋਬਾਰ ਨੂੰ ਸਥਾਪਿਤ ਕਰਨ ਅਤੇ ਉਸ ਦੇ ਵਿਸਥਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅੰਤ ਵਿੱਚ ਪ੍ਰੋਫੈਸਰ ਜਸ਼ਨਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਸਥਾ ਦੇ ਪ੍ਰਧਾਨ ਰਾਜੇਸ਼ ਡਾਲੀ, ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ), ਸੰਜੀਵ ਧਮੀਜਾ (ਜਰਨਲ ਸਕੱਤਰ), ਜਤਿੰਦਰ ਦੇਵਗਨ (ਸੰਯੁਕਤ ਸਕੱਤਰ), ਰਮਰੀਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਇਸ ਸੈਸ਼ਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਡੀ. ਏ. ਬਕਾਇਆ ਤੁਰੰਤ ਜਾਰੀ ਕਰੇ-ਢਿੱਲੋਂ ਅਗਲੀ ਖ਼ਬਰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ’ਚ 66 ਕੇ.ਵੀ. ਗਰਿੱਡ ਦੇ ਆਧੁਨਿਕੀਕਰਨ ਕਾਰਜਾਂ ਦਾ ਕੀਤਾ ਉਦਘਾਟਨ
Ad Position 24