12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

-ਮਾਮਲਾ ਐਨ. ਐਚ. ਏ. ਆਈ ਵਲੋਂ ਅਕਵਾਇਰ ਕੀਤੀ ਜ਼ਮੀਨ ਦੇ ਬਣਦੇ ਰੁਪਏ ਨਾ ਦਿੱਤੇ ਜਾਣ ਦਾ- ਪਿੰਡ ਕੈਂਡ ਨੇੜਿਓਂ ਲੰਘਣ ਵਾਲੇ ਭਾਰਤ ਮਾਲਾ ਪ੍ਰਜੈਕਟ ਦੇ ਸਾਊਦਰਨ ਬਾਈਪਾਸ ’ਤੇ ਕਿਸਾਨਾਂ ਦਿੱਤਾ ਰੋਸ ਧਰਨਾ

ਡੇਹਲੋਂ, 11 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)- ਪਿੰਡ ਕੈਂਡ ਦੇ ਨੇੜਿਓ ਲੰਘਣ ਵਾਲੇ ਭਾਰਤ ਮਾਲਾ ਪ੍ਰਜੈਕਟ ਦੇ ਸਾਊਥਰਨ ਬਾਈਪਾਸ ਅਧੀਨ ਕਿਸਾਨਾਂ ਦੀ ਅਕਵਾਇਰ ਕੀਤੀ ਜ਼ਮੀਨ ਦੇ ਬਣਦੇ ਰੁਪਏ ਨਾ ਮਿਲਣ ਕਾਰਨ ਅੱਜ ਰੋਸ ਵਜੋਂ ਪਿੰਡ ਦੇ ਕਿਸਾਨਾਂ ਵਲੋਂ ਵਿਭਾਗ ਖਿਲਾਫ ਧਰਨਾ ਲਗਾ ਦਿੱਤਾ ਗਿਆ ਅਤੇ ਬਿਨਾਂ ਰੁਪਏ ਦਿੱਤਿਆਂ ਜ਼ਮੀਨ ’ਤੇ ਕੀਤੇ ਕਬਜ਼ੇ ਦੇ ਕਬਜ਼ਾਕਾਰੀਆਂ ਨੂੰ ਪਿੰਡ ਵਾਸੀਆਂ ਵਲੋਂ ਖਦੇੜਨ ਦੇ ਯਤਨ ਵੀ ਕੀਤੇ ਗਏ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਕਤ ਬਾਈਪਾਸ ਨੂੰ ਬਣਾਉਣ ਲਈ ਪਿੰਡ ਕੈਂਡ ਦੀ ਕਰੀਬ 85 ਏਕੜ ਜ਼ਮੀਨ ਐਨ.

Ad Position 21
No active advertisement
ਅਜੀਤ ਡੈਸਕ 12-08-2026
ਡੇਹਲੋਂ, 11 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)- ਪਿੰਡ ਕੈਂਡ ਦੇ ਨੇੜਿਓ ਲੰਘਣ ਵਾਲੇ ਭਾਰਤ ਮਾਲਾ ਪ੍ਰਜੈਕਟ ਦੇ ਸਾਊਥਰਨ ਬਾਈਪਾਸ ਅਧੀਨ ਕਿਸਾਨਾਂ ਦੀ ਅਕਵਾਇਰ ਕੀਤੀ ਜ਼ਮੀਨ ਦੇ ਬਣਦੇ ਰੁਪਏ ਨਾ ਮਿਲਣ ਕਾਰਨ ਅੱਜ ਰੋਸ ਵਜੋਂ ਪਿੰਡ ਦੇ ਕਿਸਾਨਾਂ ਵਲੋਂ ਵਿਭਾਗ ਖਿਲਾਫ ਧਰਨਾ ਲਗਾ ਦਿੱਤਾ ਗਿਆ ਅਤੇ ਬਿਨਾਂ ਰੁਪਏ ਦਿੱਤਿਆਂ ਜ਼ਮੀਨ ’ਤੇ ਕੀਤੇ ਕਬਜ਼ੇ ਦੇ ਕਬਜ਼ਾਕਾਰੀਆਂ ਨੂੰ ਪਿੰਡ ਵਾਸੀਆਂ ਵਲੋਂ ਖਦੇੜਨ ਦੇ ਯਤਨ ਵੀ ਕੀਤੇ ਗਏ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਕਤ ਬਾਈਪਾਸ ਨੂੰ ਬਣਾਉਣ ਲਈ ਪਿੰਡ ਕੈਂਡ ਦੀ ਕਰੀਬ 85 ਏਕੜ ਜ਼ਮੀਨ ਐਨ. ਐਚ. ਏ. ਆਈ ਪ੍ਰਾਜੈਕਟ ਲਈ ਐਕਵਾਇਰ ਕੀਤੀ ਜਾ ਚੁੱਕੀ ਹੈ, ਜਿਸ ਲਈ ਭਾਵੇਂ ਕਿਸਾਨਾਂ ਵਲੋਂ ਕਣਕ ਦੀ ਵਾਢੀ ਬਾਅਦ ਪ੍ਰਸ਼ਾਸ਼ਨ ਦੇ ਭਰੋਸੇ ਤੇ ਆਪ ਕਬਜ਼ਾ ਦਿੱਤਾ ਗਿਆ ਸੀ, ਪਰ ਬਹੁਗਿਣਤੀ ਕਿਸਾਨਾਂ ਨੂੰ ਅਜੇ ਤੱਕ ਰੁਪਏ ਨਹੀ ਦਿੱਤੇ ਗਏ, ਜਿਸ ਕਾਰਨ ਕਿਸਾਨ ਵਿਭਾਗ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ। ਇਸ ਸਮੇਂ ਧਰਨਾਕਾਰੀਆਂ ਦੀ ਅਗਵਾਈ ਕਰਦੇ ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ ਨੇ ਦੱਸਿਆ ਕਿ ਪਿੰਡ ਕੈਂਡ ਦੀ ਕਰੀਬ 85 ਏਕੜ ਜ਼ਮੀਨ ਐਨ. ਐਚ. ਏ. ਆਈ ਦੇ ਪ੍ਰਾਜੈਕਟ ਅਧੀਨ ਅਕਵਾਇਰ ਕੀਤੀ ਗਈ ਹੈ , ਪਰ ਕਈ ਜ਼ਮੀਨ ਮਾਲਕਾਂ ਨੂੰ ਬਣਦੀ ਕੀਮਤ ਨਹੀ ਪਾਈ ਗਈ, ਜਦਕਿ ਪ੍ਰਾਜੈਕਟ ਲਈ ਜ਼ਮੀਨ ਦਾ ਕਬਜ਼ਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਸਰਪੰਚ ਗੁਰੀ ਕੈਂਡ ਮੁਤਾਬਕ ਇਸ ਮਾਮਲੇ ਵਿੱਚ ਨਰਿੰਦਰ ਕੌਰ ਪਤਨੀ ਸਵ. ਹਰਬੰਸ ਸਿੰਘ, ਮਹਿੰਦਰ ਕੌਰ ਪੁੱਤਰੀ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਹਰਦੀਪ ਕੌਰ ਪਤਨੀ ਬਲਜਿੰਦਰ ਸਿੰਘ, ਭੁਪਿੰਦਰ ਕੌਰ ਪੁੱਤਰੀ ਮਲਕੀਤ ਸਿੰਘ, ਰਾਜਵੀਰ ਸਿੰਘ ਪੁੱਤਰ ਰਣਧੀਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਸੁਖਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਕਮਲਜੀਤ ਕੌਰ ਪਤਨੀ ਸਵ. ਬਲਜਿੰਦਰ ਸਿੰਘ, ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ, ਨਿਰਮਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ , ਕਮਲਜੀਤ ਕੌਰ ਪਤਨੀ ਸੁਖਦੀਪ ਸਿੰਘ ਸਮੇਤ ਹੋਰ ਜ਼ਮੀਨ ਮਾਲਕਾਂ ਦੀ ਅਜੇ ਤੱਕ ਬਣਦੀ ਰਕਮ ਨਹੀ ਮਿਲੀ।ਉਨ੍ਹਾਂ ਦੱਸਿਆ ਕਿ ਐਨ.ਆਰ.ਆਈ ਮਾਤਾ ਨਰਿੰਦਰ ਕੌਰ ਆਪਣੀ ਜ਼ਮੀਨ ਦੀ ਪੇਮੈਂਟ ਲੈਣ ਲਈ ਵਿਦੇਸ਼ ਤੋਂ ਵਿਸ਼ੇਸ਼ ਤੌਰ ’ਤੇ ਇੱਥੇ ਆਏ ਹੋਏ ਹਨ ਅਤੇ ਨਰਿੰਦਰ ਕੌਰ ਦੀ ਕਰੀਬ 10 ਏਕੜ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਵੀ ਲੰਮੇ ਸਮੇਂ ਤੋਂ ਪੈਂਡਿੰਗ ਹੈ। ਸਰਪੰਚ ਗੁਰੀ ਕੈਂਡ ਨੇ ਦੱਸਿਆ ਕਿ 2 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨਨਾਲ ਹੋਈ ਮੀਟਿੰਗ ਵਿੱਚ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 20 ਅਪ੍ਰੈਲ ਤੱਕ ਕਣਕ ਦੀ ਫ਼ਸਲ ਕੱਟਣ ਤੋਂ ਬਾਅਦ 15 ਤੋਂ 20 ਦਿਨਾਂ ਦੇ ਅੰਦਰ ਪਿੰਡ ਦੀ ਕੁੱਲ ਪੇਮੈਂਟ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਅਧਿਕਾਰੀਆਂ ਦੇ ਭਰੋਸੇ ’ਤੇ ਸਹਿਯੋਗ ਕੀਤਾ ਅਤੇ ਜ਼ਮੀਨ ਦਾ ਕਬਜ਼ਾ ਵੀ ਦੇ ਦਿੱਤਾ, ਪਰ ਉਨ੍ਹਾਂ ਦੇ ਦਾਅਵੇ ਮੁਤਾਬਕ ਪੇਮੈਂਟ ਅਜੇ ਤੱਕ ਨਹੀਂ ਹੋਈ। ਇਸ ਮੌਕੇ ਸਾਬਕਾ ਪੰਚ ਜਸਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਜ਼ਮੀਨ ਮਾਲਕਾਂ ਦੀ ਪੇਮੈਂਟ ਬਕਾਇਆ ਹੈ, ਉਨ੍ਹਾਂ ਨੂੰ ਪੇਮੈਂਟ ਮਿਲਣ ਤੱਕ ਉਹ ਮੌਕੇ ’ਤੇ ਕੋਈ ਨਵਾਂ ਕਬਜ਼ਾ ਨਹੀਂ ਦੇਣਗੇ ਅਤੇ ਨਾ ਹੀ ਪ੍ਰਾਜੈਕਟ ਦਾ ਕੰਮ ਚੱਲਣ ਦੇਣਗ ੇ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਕਰਮਚਾਰੀਆਂ ਨੂੰ ਵੀ ਪਿੰਡ ਵਾਸੀਆਂ ਵਲੋਂ ਕੰਮ ਰੋਕਣ ਦੀ ਅਪੀਲ ਕੀਤੀ ਗਈ ਹੈ। ਧਰਨੇ ਦੀ ਸੂਚਨਾ ਮਿਲਣ ’ਤੇ ਡੇਹਲੋਂ ਤੋਂ ਕਾਨੂੰਗੋ ਬਲਜਿੰਦਰ ਸਿੰਘ ਮੌਕੇ ’ਤੇ ਪੁੱਜੇ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੇਮੈਂਟ ਦਾ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ। ਇਸ ਤੋਂ ਇਲਾਵਾ ਥਾਣਾ ਡੇਹਲੋਂ ਵੱਲੋਂ ਪੁਲਿਸ ਅਧਿਕਾਰੀ ਵੀ ਤਹਿਸੀਲਦਾਰ ਦਾ ਸੁਨੇਹਾ ਲੈ ਕੇ ਧਰਨਾਕਾਰੀਆਂ ਕੋਲ ਪੁੱਜੇ। ਹਾਲਾਂਕਿ ਪਿੰਡ ਵਾਸੀਆਂ ਨੇ ਮੌਕੇ ’ਤੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਨੰਬਰਦਾਰ ਪ੍ਰਦੀਪ ਸਿੰਘ ਕੈਂਡ, ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ, ਰਾਜੂ ਕੈਂਡ, ਜਸਵੰਤ ਸਿੰਘ ਸਾਬਕਾ ਪੰਚ, ਰਣਜੋਧ ਸਿੰਘ, ਕਿਰਨਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀ, ਗੁਰਿੰਦਰ ਸਿੰਘ ਪੰਚ, ਗੁਰਵੀਰ ਸਿੰਘ ਗੁਰੀ, ਕਰਮ ਸਿੰਘ,ਦਵਿੰਦਰ ਸਿੰਘ ਗਰਚਾ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਮਨਦੀਪ ਸਿੰਘ ਰਿੱਕੀ ਅਜਨੌਦ ਯੂਥ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ’ਚ ਨਾਚ, ਗਿੱਧਾ, ਰੈਂਪ ਵਾਕ ਤੇ ਖੇਡਾਂ ਨੇ ਬੰਨ੍ਹਿਆ ਰੰਗ
Ad Position 24