10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਈਸੜੂ, 10 ਅਗਸਤ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਾਰ ਸੰਸਥਾ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਪ੍ਰਿੰਸੀਪਲ ਸੁਮਨ ਜੌਲੀ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਵਿਚ ਹਰ ਸਾਲ ਮਨਾਏ ਜਾਂਦੇ ਇਸ ਤੀਆਂ ਦੇ ਤਿਉਹਾਰ ਦੇ ਸਮਾਗਮ ਵਿਚ ਨਰਸਰੀ ਤੋਂ 10+2 ਜਮਾਤ ਦੀਆਂ ਬੱਚੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਰੰਗ ਬਰੰਗੇ ਪੰਜਾਬੀ ਪਹਿਰਾਵਿਆਂ ਵਿਚ ਸਜੀਆਂ ਬੱਚੀਆਂ ਕਿਸੇ ਮੇਲੇ ਦਾ ਭੁਲੇਖਾ ਪਾ ਰਹੀਆਂ ਸਨ।

Ad Position 21
No active advertisement
ਅਜੀਤ ਡੈਸਕ 11-08-2026
ਈਸੜੂ, 10 ਅਗਸਤ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਾਰ ਸੰਸਥਾ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਪ੍ਰਿੰਸੀਪਲ ਸੁਮਨ ਜੌਲੀ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਵਿਚ ਹਰ ਸਾਲ ਮਨਾਏ ਜਾਂਦੇ ਇਸ ਤੀਆਂ ਦੇ ਤਿਉਹਾਰ ਦੇ ਸਮਾਗਮ ਵਿਚ ਨਰਸਰੀ ਤੋਂ 10+2 ਜਮਾਤ ਦੀਆਂ ਬੱਚੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਰੰਗ ਬਰੰਗੇ ਪੰਜਾਬੀ ਪਹਿਰਾਵਿਆਂ ਵਿਚ ਸਜੀਆਂ ਬੱਚੀਆਂ ਕਿਸੇ ਮੇਲੇ ਦਾ ਭੁਲੇਖਾ ਪਾ ਰਹੀਆਂ ਸਨ। ਇਸ ਸਮਾਗਮ ਵਿਚ ਬੱਚੀਆਂ ਵਲੋਂ ਗਿੱਧਾ, ਭਂੰਗੜਾ, ਲੋਕ ਗੀਤ, ਸਕਿੱਟਾਂ, ਕੋਰੀੳਗ੍ਰਾਫੀ ਰਾਹੀਂ ਸਾਰਿਆਂ ਦਾ ਮਨ ਮੋਹ ਲਿਆ, ਇਸ ਤੋਂ ਇਲਾਵਾ ਸਕੂਲ ਵਿਚ ਮਹਿੰਦੀ ਲਗਾਉਣਾ, ਰੰਗੋਲੀ ਬਣਾਉਣਾ, ਸੇਵੀਆਂ ਵੱਟਣਾ ਆਦਿ ਦੇ ਮੁਕਾਬਲੇ ਕਰਵਾਏ ਗਏ, ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਇਸ ਤੀਆਂ ਦੇ ਤਿਉਹਾਰ ਦੀ ਮਿਸ ਤੀਜ ਮਨਧੀਰ ਕੌਰ 10+2 ਸ਼੍ਰੇਣੀ ਦੀ ਵਿਦਿਆਰਥਣ ਚੁਣੀ ਗਈ ਅਤੇ ਮਿਸ ਪੰਜਾਬਣ ਦਾ ਖਿਤਾਬ 10+2 ਸ਼੍ਰੇਣੀ ਦੀ ਵਿਦਿਆਰਥਣ ਸਰਬਜੀਤ ਕੌਰ ਨੂੰ ਮਿਲਿਆ। ਸਕੂਲ ਡਾਇਰੈਕਟਰ ਸੰਜੀਵ ਗੋਪਾਲ ਨੇ ਜੇਤੂ ਵਿਦਿਆਰਥਣਾਂ ਦਾ ਸਨਮਾਨ ਕਰਦਿਆਂ ਬੱਚੀਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ’ਤੇ ਕਰਮ ਸਿੰਘ , ਸ਼ਿਵ ਗੋਪਾਲ, ਸਤਵੀਰ ਸਿੰਘ, ਜਸਪ੍ਰੀਤ ਕੌਰ, ਗੁਰਜੀਤ ਕੌਰ, ਰਾਜਿੰਦਰ ਕੌਰ, ਹਰਜੀਤ ਕੌਰ , ਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਅਮਨਪ੍ਰੀਤ ਕੌਰ, ਕਰਮਜੀਤ ਕੌਰ, ਰੀਆ ਵਰਮਾ, ਜਸਪ੍ਰੀਤ, ਅਮਨਦੀਪ ਕੌਰ, ਕਿਰਨਦੀਪ ਕੌਰ, ਰਮਨਜੀਤ ਕੌਰ, ਹਰਜੋਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਰਥ ਯਾਤਰਾ ਯੋਜਨਾ ਅਧੀਨ ਧੌਲ ਖੁਰਦ ਵਿਖੇ ਸੰਗਤਾਂ ਦੀ ਰਜਿਸਟਰੇਸ਼ਨ ਅਗਲੀ ਖ਼ਬਰ ਇਲਾਕਾ ਮਲੌਦ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੇ ਕੀਤੀ ਸਾਂਝੀ ਮੀਟਿੰਗ
Ad Position 24