10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਤਰਕਸ਼ੀਲ ਸੁਸਾਇਟੀ ਇਕਾਈ ਕੁਹਾੜਾ ਵਲੋਂ ਮੀਟਿੰਗ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ) ਦੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਸੰਵਿਧਾਨ ਸਬੰਧੀ ਵਿਚਾਰ ਚਰਚਾ ਕਰਾਉਣ ਦੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਕੁਹਾੜਾ ਇਕਾਈ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਸੋਸ਼ਲ ਮੀਡੀਆ ਦੇ ਸੂਬਾਈ ਆਗੂ ਸੁਰਜੀਤ ਟਿੱਬਾ ਨੇ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਜੀਤ ਟਿੱਬਾ ਨੇ ਸੁਸਾਇਟੀ ਦੇ ਐਲਾਨ ਨਾਮੇ ਅਤੇ ਸੰਵਿਧਾਨ ਦੀ ਵਿਆਖਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।

Ad Position 21
No active advertisement
ਅਜੀਤ ਡੈਸਕ 11-08-2026
ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ) ਦੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਸੰਵਿਧਾਨ ਸਬੰਧੀ ਵਿਚਾਰ ਚਰਚਾ ਕਰਾਉਣ ਦੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਕੁਹਾੜਾ ਇਕਾਈ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਸੋਸ਼ਲ ਮੀਡੀਆ ਦੇ ਸੂਬਾਈ ਆਗੂ ਸੁਰਜੀਤ ਟਿੱਬਾ ਨੇ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਜੀਤ ਟਿੱਬਾ ਨੇ ਸੁਸਾਇਟੀ ਦੇ ਐਲਾਨ ਨਾਮੇ ਅਤੇ ਸੰਵਿਧਾਨ ਦੀ ਵਿਆਖਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਵਿਚਾਰ ਚਰਚਾ ਵਿਚ ਰੁਪਿੰਦਰ ਪਾਲ ਸਿੰਘ, ਜਗਦੇਵ ਮੁਕਸੂਦੜਾ, ਰਜਿੰਦਰ ਜੰਡਿਆਲੀ, ਮਨਜੀਤ ਸਿੰਘ ਘਣਗਸ, ਦੀਪ ਦਿਲਬਰ, ਗੁਰਬਚਨ ਸਿੰਘ ਖੰਨਾ ਅਤੇ ਮਨਜੀਤ ਸਿੰਘ ਮੁਤਿਓਂ ਨੇ ਭਾਗਲਿਆ। ਸੁਰਜੀਤ ਟਿੱਬਾ ਨੇ ਸਾਰੇ ਮੈਂਬਰਾਂ ਦੇ ਸ਼ੰਕਿਆਂ ਦੇ ਤਸੱਲੀਬਖ਼ਸ਼ ਉੱਤਰ ਦਿੱਤੇ। ਤਰਕਸ਼ੀਲ ਸੁਸਾਇਟੀ ਪੰਜਾਬ ਕੁਹਾੜਾ ਇਕਾਈ ਦੇ ਮੈਂਬਰਾਂ ਨੇ ਸੂਬਾ ਕਮੇਟੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਚਰਚਾ ਨਾਲ ਉਨ੍ਹਾਂ ਵਿਚ ਊਰਜਾ ਸੰਚਾਰ ਹੋਇਆ ਹੈ ਅਤੇ ਹੁਣ ਉਹ ਲੋਕਾਂ ਦੀ ਸੋਚ ਵਿਗਿਆਨਕ ਬਣਾਉਣ ਲਈ ਅੱਗੇ ਨਾਲੋਂ ਵੱਧ ਉਤਸ਼ਾਹ ਨਾਲ ਕੰਮ ਕਰਨਗੇ। ਇਸ ਸਮੇਂ ਹਰਦੀਪ ਸਿੰਘ ਉੱਪਲ, ਗੁਰਿੰਦਰ ਸਿੰਘ ਜੰਡਿਆਲੀ, ਜਗਤਾਰ ਸਿੰਘ ਦੋਰਾਹਾ, ਆਤਮ ਸਿੰਘ ਕੋਟਾਲਾ, ਨਵਜੀਤ ਕੋਟਾਲਾ, ਮੋਹਣ ਸਿੰਘ ਕੋਟਾਲਾ, ਕੁਲਦੀਪ ਸਿੰਘ ਬੌਂਦਲੀ, ਸਤਿੰਦਰ ਖੀਰਨੀਆਂ, ਮਾਸਟਰ ਮਨਪ੍ਰੀਤ ਟਿੱਬਾ, ਸਾਹਿਲ ਟਿੱਬਾ ਆਦਿ ਆਗੂ ਹਾਜ਼ਰ ਸਨ। ਇਸ ਵਿਚਾਰ ਚਰਚਾ ਦੌਰਾਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਡਾ. ਨਰਿੰਦਰ ਦਭੋਲਕਰ ਦੀ ਯਾਦ ਨੂੰ ਸਮਰਪਿਤ 21, 22, 23 ਅਗਸਤ ਨੂੰ ਲੱਗਣ ਜਾ ਰਹੇ ਤਿੰਨ ਦਿਨਾਂ ਪੁਸਤਕ ਮੇਲੇ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਉਣ ਮਹੀਨੇ ਦੀ ਮੱਸਿਆ ’ਤੇ ਬੂਟਿਆਂ ਦੀ ਵੰਡ ਕੱਲ੍ਹ ਅਗਲੀ ਖ਼ਬਰ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਤਹਿਸੀਲ ਪਾਇਲ ਦੀ ਮੀਟਿੰਗ ਹੋਈ
Ad Position 24