09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਲਾਕ ਸਾਹਨੇਵਾਲ ਦੇ ਸਮੂਹ ਸੀ. ਐੱਚ. ਓ. ਦੇ ਮੈਂਬਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ

ਸਾਹਨੇਵਾਲ, 8 ਅਗਸਤ (ਹਨੀ ਚਾਠਲੀ)-ਪੰਜਾਬ ਭਰ ਦੇ ਕਮਿਊਨਿਟੀ ਹੈਲਥ ਅਫ਼ਸਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਹੜਤਾਲ ‘ਤੇ ਜਾ ਰਹੇ ਹਨ, ਉੱਥੇ ਹੀ ਸੀ. ਐੱਚ.

Ad Position 21
No active advertisement
ਸਿਹੋੜਾ ਸਕੂਲ ’ਚ ਕਬੱਡੀ ਦੇ ਮੁਕਾਬਲੇ ਕਰਵਾਏ 09-08-2026
ਸਾਹਨੇਵਾਲ, 8 ਅਗਸਤ (ਹਨੀ ਚਾਠਲੀ)-ਪੰਜਾਬ ਭਰ ਦੇ ਕਮਿਊਨਿਟੀ ਹੈਲਥ ਅਫ਼ਸਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਹੜਤਾਲ ‘ਤੇ ਜਾ ਰਹੇ ਹਨ, ਉੱਥੇ ਹੀ ਸੀ. ਐੱਚ. ਓ. ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਬਲਾਕ ਸਾਹਨੇਵਾਲ ਦੇ ਸਮੂਹ ਸੀ. ਐੱਚ. ਓ. ਵਲੋਂ ਰੋਸ ਵਜੋਂ ਬਲਾਕ ਪੱਧਰ ‘ਤੇ ਸਰਕਾਰ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ ਅਤੇ ਇਸ ਮੌਕੇ ਬਲਾਕ ਸਾਹਨੇਵਾਲ ਦੇ ਸਮੂਹ ਸੀ. ਐੱਚ. ਓ. ਦੇ ਮੈਂਬਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਡਾ. ਗੁਰਦੀਪ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੀ. ਐੱਚ. ਓ. ਯੂਨੀਅਨ ਸਾਹਨੇਵਾਲ ਦੇ ਪ੍ਰਧਾਨ ਗੁਰਪ੍ਰੀਤ ਕੌਰ ਵਲੋਂ ਕਿਹਾ ਗਿਆ ਕਿ ਦਿਨੋਂ ਦਿਨ ਸਰਕਾਰ ਕਮਿਊਨਿਟੀ ਹੈਲਥ ਅਫ਼ਸਰਾਂ ‘ਤੇ ਕੰਮ ਦਾ ਬੋਝ ਤਾਂ ਵਧਾ ਰਹੀ ਹੈ। ਪਰ ਬਣਦੀਆਂ ਮੰਗਾਂ ਅਤੇ ਹੱਕਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ, ਜਿਸ ਦੇ ਰੋਸ ਵਜੋਂ ਸਮੂਹ ਸੀ. ਐੱਚ. ਓ. ਹੜਤਾਲ ‘ਤੇ ਜਾਣ ਲਈ ਮਜਬੂਰ ਹੋ ਗਏ ਹਨ, ਜਿਸ ਨਾਲ ਸਾਰੀਆਂ ਪੇਂਡੂ ਡਿਸਪੈਂਸਰੀਆਂ ਨੂੰ ਤਾਲੇ ਲੱਗ ਜਾਣਗੇ ਅਤੇ ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਸੀ. ਐੱਚ. ਓ. ਵਲੋਂ ਸੋਮਵਾਰ ਨੂੰ ਸਮੂਹਿਕ ਛੁੱਟੀ ਕਰ ਕੇ ਚੰਡੀਗੜ੍ਹ ਵਿਖੇ ਐਨ. ਐੱਚ. ਐੱਮ. ਦਫ਼ਤਰ ਦੇ ਅੱਗੇ ਭਾਰੀ ਇਕੱਠ ਕਰ ਕੇ ਜੋ ਰੈਲੀ ਕੀਤੀ ਜਾ ਰਹੀ ਹੈ। ਉਸ ਰੈਲੀ ਵਿਚ ਬਲਾਕ ਸਾਹਨੇਵਾਲ ਦੇ ਸਮੂਹ ਸੀ. ਐੱਚ. ਓ. ਦੇ ਮੈਂਬਰ ਵੀ ਵੱਧ ਤੋਂ ਵੱਧ ਪਹੁੰਚਣਗੇ। ਇਸ ਮੌਕੇ ਸੀ. ਐੱਚ. ਓ. ਯੂਨੀਅਨ ਸਾਹਨੇਵਾਲ ਪ੍ਰਧਾਨ ਗੁਰਪ੍ਰੀਤ ਕੌਰ ਤੋਂ ਇਲਾਵਾ ਮਨਪ੍ਰੀਤ ਕੌਰ, ਸ਼ੇਮਰੂਨ ਪ੍ਰਵੇਸ਼, ਅਸ਼ੀਸ਼ ਡੇਵਿਡ, ਡਾ.ਹਿਮਾਨੀ, ਡਾ.ਇਸ਼ਾ, ਨਮਰਤਾ, ਅਨੀਤਾ ਮਿਸ਼ਰਾ, ਮਨੀਸ਼ਾ, ਡਾ.ਕਿਰਨਪਾਲ ਕੌਰ ਅਤੇ ਹੋਰ ਸੀ. ਐੱਚ. ਓ. ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਈਂਡ ਮੇਕਰ ਦੀ ਆਈਲੈਟਸ ਕੋਚਿੰਗ ਦੇ ਨਾਲ ਲਏ 7.5 ਬੈਂਡ ਅਗਲੀ ਖ਼ਬਰ ਪਿੰਡ ਨੰਦਪੁਰ ਵਿਖੇ ਔਰਤਾਂ ਅਤੇ ਲੜਕੀਆਂ ਵਲੋਂ ਤੀਆਂ ਸੰਬੰਧੀ ਸਮਾਗਮ ਕਰਵਾਇਆ
Ad Position 24