31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

32 ਗ੍ਰਾਮ ਹੈਰੋਇਨ ਸਮੇਤ ਮਾਂ ਅਤੇ ਪੁੱਤਰ ਕਾਬੂ

Ad Position 21
No active advertisement
ਅਜੀਤ ਡੈਸਕ 24-06-2026


ਮਾਛੀਵਾੜਾ ਸਾਹਿਬ, 23 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ 32 ਗ੍ਰਾਮ ਹੈਰੋਇਨ ਸਮੇਤ ਪ੍ਰਿਤਪਾਲ ਕੌਰ ਅਤੇ ਅਰਸ਼ਦੀਪ ਸਿੰਘ ਉਰਫ਼ ਆਸ਼ੂ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਰਿਸ਼ਤੇ ਵਿਚ ਮਾਂ ਤੇ ਪੁੱਤਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਾਕਮ ਸਿੰਘ ਵਲੋਂ ਕੁਹਾੜਾ ਰੋਡ ’ਤੇ ਸਟੇਡੀਅਮ ਨੇੜ੍ਹੇ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਸਬੰਧੀ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਅਡਿਆਣਾ ਸਾਈਡ ਤੋਂ ਆਉਂਦੀ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਦਾ ਚਾਲਕ ਪੁਲਸ ਪਾਰਟੀ ਨੂੰ ਦੇਖ ਘਬਰਾ ਕੇ ਗੱਡੀ ਮੋੜਨ ਲੱਗਾ ਤਾਂ ਉਸ ਨੂੰ ਕਰਮਚਾਰੀਆਂ ਵਲੋਂ ਕਾਬੂ ਕਰ ਲਿਆ। ਗੱਡੀ ਦਾ ਚਾਲਕ ਤਾਕੀ ਖੋਲ੍ਹ ਕੇ ਭੱਜਣ ਲੱਗਾ ਜਿਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸਦੀ ਕੰਡਕਟਰ ਸੀਟ ’ਤੇ ਇੱਕ ਔਰਤ ਬੈਠੀ ਸੀ। ਨੌਜਵਾਨ ਨੂੰ ਪਹਿਚਾਣ ਪੁੱਛਣ ’ਤੇ ਉਸ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ਼ ਆਸ਼ੂ ਦੱਸਿਆ ਅਤੇ ਗੱਡੀ ’ਚ ਨਾਲ ਬੈਠੀ ਔਰਤ ਨੇ ਆਪਣਾ ਨਾਮ ਪ੍ਰਿਤਪਾਲ ਕੌਰ ਦੱਸਿਆ। ਪੁਲਿਸ ਵਲੋਂ ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 32 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਉਕਤ ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਤਿੰਦਰ ਸਿੰਘ ਪ੍ਰਧਾਨ ਤੇ ਅਮਨਦੀਪ ਵਿਰਕ ਮੀਤ ਪ੍ਰਧਾਨ ਚੁਣੇ ਅਗਲੀ ਖ਼ਬਰ ਯਾਦੂ ਵਲੋਂ ਅਕਾਲੀ ਦਲ ਦੇ ਸਰਕਲ ਲਲਹੇੜੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ
Ad Position 24