31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 24-06-2026


ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ)-ਨਜ਼ਦੀਕੀ ਪਿੰਡ ਰੂੜੇਵਾਲ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਇਹ ਨੌਜਵਾਨ ਬਚਪਨ ਤੋਂ ਆਪਣੇ ਇਸੇ ਪਿੰਡ ਨਾਨਕੇ ਘਰ ਰਹਿੰਦਾ ਸੀ ਕਿ ਅਚਾਨਕ ਲੱਗੇ ਕਰੰਟ ਨੇ ਉਸ ਦੀ ਦਰਦਨਾਕ ਮਾਹੌਲ ਵਿੱਚ ਜਾਨ ਲੈ ਲਈ। ਜਾਣਕਾਰੀ ਅਨੁਸਾਰ ਆਪਣੇ ਨਾਨਕੇ ਘਰ ਰਹਿੰਦੇ ਮਨਵਿੰਦਰ ਸਿੰਘ ਲਵਲੀ ਪਿਤਾ ਦੀ ਮੌਤ ਤੋ ਬਾਅਦ ਆਪਣੇ ਨਾਨਕੇ ਘਰ ਰਹਿਣ ਲੱਗ ਪਿਆ ਸੀ ਤੇ ਉੱਚਾ ਲੰਮਾ ਕੱਦ ਤੇ ਸਫਲ ਕਿਸਾਨ ਦੇ ਤੌਰ ’ਤੇ ਜ਼ਿੰਦਗੀ ਗੁਜ਼ਾਰ ਰਿਹਾ ਸੀ ਕਿ ਮੰਗਲਵਾਰ ਦੀ ਸਵੇਰੇ ਜਦੋਂ ਉਹ ਠੇਕੇ ’ਤੇ ਲਈ ਜ਼ਮੀਨ ਵਿੱਚ ਮੋਟਰ ਚਲਾਉਣ ਗਿਆ ਤਾਂ ਮੋਟਰ ਦੀਆਂ ਤਾਰਾਂ ਤੋਂ ਉਸ ਨੂੰ ਅਚਾਨਕ ਤੇਜ਼ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਭਾਵੇਂ ਕਿ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੌਜਵਾਨ ਮਨਵਿੰਦਰ ਸਿੰਘ ਲਵਲੀ ਜਿੱਥੇ ਕਰੀਬ 30 ਕਿੱਲੇ ਠੇਕੇ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ ਉੱਥੇ ਹੀ ਉਹ ਸ਼ਟਰਿੰਗ ਦਾ ਕੰਮ ਵੀ ਕਰਦਾ ਸੀ। ਮ੍ਰਿਤਕ ਦੀ ਮਾਤਾ ਆਪਣੇ ਦੂਸਰੇ ਪੁੱਤਰ ਕੋਲ ਪਿੰਡ ਸਿਲੋਮਾਸਕੇ ਹੀ ਰਹਿੰਦੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਿਆ। ਪੋਸਟਮਾਰਟਮ ਕਰਾਉਣ ਉਪਰੰਤ ਉਸ ਦਾ ਸੰਸਕਾਰ ਪਿੰਡ ਰੂੜੇਵਾਲ ਵਿਖੇ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਲਾਏ ਗਏ ਨਾਕੇ ’ਤੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਸ਼ੂਟਰ ਗ੍ਰਿਫ਼ਤਾਰ ਅਗਲੀ ਖ਼ਬਰ ਬਲੀਏਵਾਲ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਨਾਲ ਹਲਕਾ ਸਾਹਨੇਵਾਲ ਸੰਬੰਧੀ ਵਿਚਾਰ-ਵਟਾਂਦਰਾ
Ad Position 24