11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਇਲਾਕੇ ਦੇ ਲੋਕਾਂ ਲਈ ਕੀਤੀ ਰਸਮੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 23-01-2026
ਮਾਛੀਵਾੜਾ ਸਾਹਿਬ, 22 ਜਨਵਰੀ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਸੂਬੇ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧ ਵਿਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਮਾਛੀਵਾੜਾ ਬਲਾਕ ਦੇ ਪਿੰਡ ਭੱਟੀਆਂ ਦੇ ਇਕ ਪੀੜਤ ਪਰਿਵਾਰ ਦੇ ਘਰ ਤੋਂ ਕੀਤੀ | ਇਸ ਮੌਕੇ ਵਿਧਾਇਕ ਦਿਆਲਪੁਰਾ ਦੇ ਨਾਲ ਕੁੱਝ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਸਨ | ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਤਾ ਲੱਗਿਆ ਸੀ ਕਿ ਸਮਰਾਲਾ ਹਲਕੇ ਦੇ ਪਿੰਡ ਭੱਟੀਆਂ ਦੇ ਵਿਚ ਇੱਕ ਪਰਿਵਾਰ ਦੇ ਦੋ ਨੌਜਵਾਨ ਪੁੱਤਰ ਜਿਨ੍ਹਾਂ ਦੀ ਸੜਕ ਦੁਰਘਟਨਾ ਵਿਚ ਇੱਕ ਨੌਜਵਾਨ ਦੀਆਂ ਦੋਨੋਂ ਬਾਂਹਾਂ ਕੱਟੀਆਂ ਗਈਆਂ ਸਨ ਤੇ ਦੂਸਰੇ ਨੌਜਵਾਨ ਪੁੱਤਰ ਦਾ ਚੂਲਾ ਟੁੱਟਣ ਤੋਂ ਇਲਾਵਾ ਰੀੜ੍ਹ ਦੀ ਹੱਡੀ ਦੇ ਮਣਕੇ ਵੀ ਦੱਬ ਗਏ ਹਨ ਤੇ ਪਰਿਵਾਰ ਦੀ ਹਾਲਤ ਠੀਕ ਨਹੀਂ ਹੈ | ਕਿਉਂਕਿ ਪਰਿਵਾਰ ਨੂੰ ਰੋਟੀ ਕਮਾ ਕੇ ਦੇਣ ਵਾਲੇ ਦੋ ਨੌਜਵਾਨ ਪੁੱਤਰ ਹੀ ਸਨ, ਜੋ ਇਸ ਵਕਤ ਇਲਾਜ ਕਰਵਾਉਣ ਲਈ ਵੀ ਮੁਹਤਾਜ ਹੋਏ ਪਏ ਸਨ | ਇਸ ਸੰਬੰਧ ਵਿਚ ਵਿਧਾਇਕ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਇਸ ਪਰਿਵਾਰ ਦੇ ਘਰ ਜਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਧੰਨ-ਧੰਨ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਏਗਾ-ਪ੍ਰਧਾਨ ਗੁਰਦੀਪ ਸਿੰਘ ਈ. ਟੀ. ਓ. ਅਗਲੀ ਖ਼ਬਰ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੇ ਸੰਭਾਲਿਆ ਥਾਣਾ ਸਾਹਨੇਵਾਲ ਦਾ ਚਾਰਜ
Ad Position 24