11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸ਼ਹੀਦ ਸੁਖਚੈਨਦੀਪ ਸਿੰਘ ਸ. ਸ. ਸ. ਸ. ਸਕੂਲ ਪਿੰਡ ਘੁਡਾਣੀ ਕਲ੍ਹਾਂ ਦੇ ਕਰਮਚਾਰੀ ਦਲਵੀਰ ਸਿੰਘ ਨੂੰ ਤਰੱਕੀ ਮਿਲਣ 'ਤੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 23-01-2026
ਰਾੜਾ ਸਾਹਿਬ, 22 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)-ਸ਼ਹੀਦ ਸੁਖਚੈਨਦੀਪ ਸਿੰਘ ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਪਿੰਡ ਘੁਡਾਣੀ ਕਲ੍ਹਾਂ ਦੇ ਕਰਮਚਾਰੀ ਦਲਵੀਰ ਸਿੰਘ ਚਣਕੋਈਆਂ ਕਲ੍ਹਾਂ ਨੂੰ ਤਰੱਕੀ ਮਿਲਣ 'ਤੇ ਪਿੰ੍ਰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਸਟਾਫ਼ ਵਲੋਂ ਸਕੂਲ ਪੁੱਜਣ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਸਮੇਂ ਤਰੱਕੀ ਮਿਲਣ ਤੋਂ ਬਾਅਦ ਸਕੂਲ ਦੇ ਦਫ਼ਤਰ ਵਿਖੇ ਦਲਵੀਰ ਸਿੰਘ ਚਣਕੋਈਆਂ ਕਲ੍ਹਾਂ ਵੱਲੋਂ ਪਿੰ੍ਰਸੀਪਲ ਸੁਰਿੰਦਰ ਕੌਰ ਅਤੇ ਸਮੂਹ ਸਟਾਫ਼ ਦੀ ਮੌਜੂਦਗੀ ਵਿਚ ਦਸਤਖ਼ਤ ਕਰਕੇ ਆਪਣੀ ਹਾਜ਼ਰੀ ਲਗਾਈ | ਸਟਾਫ਼ ਵਲੋਂ ਜਿੱਥੇ ਦਲਵੀਰ ਸਿੰਘ ਦਾ ਦਫ਼ਤਰ ਵਿਖੇ ਮੰੂਹ ਮਿੱਠਾ ਕਰਵਾਇਆ ਗਿਆ ਉੱਥੇ ਹੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸਮੇਂ ਦਲਵੀਰ ਸਿੰਘ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਦਿਲਬਾਗ ਸਿੰਘ ਰਿਟਾ., ਲੈਕਚਰਾਰ ਜੌਗਰਫੀ, ਕੁਲਵਿੰਦਰ ਸਿੰਘ ਮੇਜਰ ਕੈਂਪਸ, ਇਕਬਾਲ ਸਿੰਘ ਘੁਡਾਣੀ ਖੁਰਦ ਲੈਕਚਰਾਰ ਪੋਲੀਟੀਕਲ ਸਾਇੰਸ, ਕੁਲਜਿੰਦਰ ਸਿੰਘ ਐਸ. ਐਸ. ਟੀ., ਸੁਖਬੀਰ ਕੌਰ ਐਸ ਐਸ. ਟੀ., ਕੰਵਲਜੀਤ ਕੌਰ ਪੀ. ਟੀ. ਆਈ ਅਧਿਆਪਕਾ, ਸੁਖਵਿੰਦਰ ਸਿੰਘ ਜੌਗਰਫੀ ਲੈਕਚਰਾਰ, ਨਵਦੀਪ ਸਿੰਘ ਪੰਜਾਬੀ ਲੈਕਚਰਾਰ, ਕੁਲਵੀਰ ਸਿੰਘ ਗਣਿਤ ਅਧਿਆਪਕ, ਗੁਰਪ੍ਰੀਤ ਕੌਰ ਅੰਗੇਰਜੀ ਅਧਿਆਪਕਾ, ਰਾਮਚੰਦਰ ਹਿੰਦੀ ਅਧਿਆਪਕ, ਮਨਦੀਪ ਕੌਰ ਪੰਜਾਬੀ ਅਧਿਆਪਕ, ਸੰਦੀਪ ਕੌਰ ਗਣਿਤ ਅਧਿਆਪਕਾ, ਊਸ਼ਾ ਰਾਣੀ ਆਈ. ਟੀ. ਆਈ. ਅਧਿਆਪਕਾ, ਅਮਨ ਕੌਰ ਸਿਲਾਈ ਅਧਿਆਪਕਾ, (ਰਣਇੰਦਰ ਕੌਰ ਤੇ ਨਪਿੰਦਰ ਕੌਰ) ਦੋਵੇਂ ਕੰਪਿਊਟਰ ਅਧਿਆਪਕਾ ਆਦਿ ਤੋਂ ਇਲਾਵਾ ਸਕੂਲੀ ਵਿਦਿਆਰਥੀ ਸਨ |
Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਪੇਂਡੂ ਬਰਾਂਚ ਪੋਹੀੜ ਵਿਖੇ ਅੱਖਾਂ ਦੇ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ ਅਗਲੀ ਖ਼ਬਰ ਸ੍ਰੀ ਰਾਮ ਲੱਲਾ ਦੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਭਾਜਪਾ ਆਗੂਆਂ ਵਲੋਂ ਲੰਗਰ ਲਗਾਇਆ
Ad Position 24