18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਖੰਨਾ 'ਚ ਨਿਆਂ ਲਈ ਭੁੱਖ ਹੜਤਾਲ ਹੋਈ ਹੋਰ ਮਜ਼ਬੂਤ-ਬਾਰ ਐਸੋਸੀਏਸ਼ਨ ਖੰਨਾ ਵਲੋਂ ਸਮਰਥਨ ਦੇਣ ਦਾ ਭਰੋਸਾ

Ad Position 21
No active advertisement
ਅਜੀਤ ਡੈਸਕ 22-01-2026

•ਹੜ੍ਹ ਵਾਲੀ ਜ਼ਮੀਨ 'ਤੇ ਅਦਾਲਤ ਬਣਾਉਣੀ ਲੋਕਾਂ ਲਈ ਮੌਤ ਦਾ ਸੱਦਾ ਹੈ- ਆਗੂ
ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਉਪ-ਮੰਡਲ ਮਜਿਸਟਰੇਟ ਖੰਨਾ ਦੇ ਦਫ਼ਤਰ ਸਾਹਮਣੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਅਤੇ ਬੁਲੇ੍ਹਪੁਰ (ਖੰਨਾ) ਵਿੱਚ ਹੜ੍ਹ-ਪ੍ਰਭਾਵਿਤ ਅਤੇ ਅਣਉੱਚਿਤ ਜ਼ਮੀਨ ਤੇ ਬਣ ਰਹੇ ਅਦਾਲਤੀ ਕੰਪਲੈਕਸ ਦੇ ਵਿਰੋਧ ਵਿੱਚ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਖੰਨਾ ਬਾਰ ਐਸੋਸੀਏਸ਼ਨ ਵੱਲੋਂ ਵੀ ਪੂਰਨ ਸਮਰਥਨ ਦੇਣ ਦਾ ਭਰੋਸਾ ਮਿਲਿਆ, ਜਿਸ ਨਾਲ ਇਹ ਲੋਕ ਅੰਦੋਲਨ ਹੋਰ ਮਜ਼ਬੂਤ ਹੋ ਗਿਆ ਹੈ | ਅੱਜ ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਸੁਮਿਤ ਲੂਥਰਾ, ਜੋਇੰਟ ਸਕੱਤਰ ਤੇਜਿੰਦਰਪਾਲ ਸਿੰਘ ਨੂੰ ਖੰਨਾ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬੇਨਤੀ ਪੱਤਰ ਦਿੱਤਾ | ਬਾਰ ਐਸੋਸੀਏਸ਼ਨ ਖੰਨਾ ਦੇ ਅਹੁਦੇਦਾਰਾਂ ਨੇ ਭੁੱਖ ਹੜਤਾਲ ਕਰ ਰਹੇ ਆਗੂਆਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਅਤੇ ਇਸ ਸੰਘਰਸ਼ ਨੂੰ ਨਿਆਂ, ਲੋਕ-ਸੁਰੱਖਿਆ ਅਤੇ ਲੋਕ-ਹਿਤ ਨਾਲ ਜੁੜਿਆ ਹੋਇਆ ਕਰਾਰ ਦਿੱਤਾ | ਭੁੱਖ ਹੜਤਾਲ ਤੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ (ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ), ਜਥੇਦਾਰ ਸਰਬਜੀਤ ਸਿੰਘ ਖ਼ਾਲਸਾ (ਕੇਂਦਰੀ ਕਮੇਟੀ ਮੈਂਬਰ, ਯੂਨਾਈਟੇਡ ਟਰੇਡਜ਼ ਯੂਨੀਅਨ ਕਾਂਗਰਸ), ਵਿਪਨ ਕਥੂਰੀਆਂ, ਕਿਰਪਾਲ ਸਿੰਘ ਖ਼ਾਲਸਾ ਅਤੇ ਦਵਿੰਦਰ ਸਿੰਘ ਚੰਨੀ ਲਲਹੇੜੀ 17ਵੇਂ ਦਿਨ ਵੀ ਮੋਰਚੇ ਤੇ ਡਟੇ ਰਹੇ | ਇਸ ਆਗੂਆਂ ਨੇ ਕਿਹਾ ਕਿ ਜਦੋਂ ਵਕੀਲ ਭਾਈਚਾਰਾ ਵੀ ਕਹਿ ਰਿਹਾ ਹੈ ਕਿ ਹੜ੍ਹ ਵਾਲੀ ਜ਼ਮੀਨ ਤੇ ਕੋਰਟ ਨਹੀਂ ਬਣਨੀ ਚਾਹੀਦੀ, ਤਾਂ ਸਰਕਾਰ ਦੀ ਚੁੱਪੀ ਅਪਰਾਧ ਹੈ | ਇਹ ਸੰਘਰਸ਼ ਨਿਆਂ ਪ੍ਰਣਾਲੀ ਨੂੰ ਬਚਾਉਣ ਦੀ ਲੜਾਈ ਹੈ | ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੜ੍ਹ-ਪ੍ਰਭਾਵਿਤ ਜ਼ਮੀਨ ਤੇ ਅਦਾਲਤੀ ਕੰਪਲੈਕਸ ਬਣਾਉਣਾ ਵਕੀਲਾਂ, ਮੁਕੱਦਮਾ ਲੜਨ ਆਉਣ ਵਾਲੇ ਲੋਕਾਂ ਅਤੇ ਆਮ ਜਨਤਾ ਦੀ ਜਾਨ ਲਈ ਗੰਭੀਰ ਖ਼ਤਰਾ ਹੈ ਅਤੇ ਇਹ ਫੈਸਲਾ ਨਿਆਂਕ ਮਿਆਰਾਂ ਦੇ ਖਿਲਾਫ਼ ਹੈ | ਆਗੂਆਂ ਨੇ ਦੁਹਰਾਇਆ ਕਿ ਜੇ ਤੁਰੰਤ ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਨਾ ਕੀਤਾ ਗਿਆ ਅਤੇ ਬੁਲੇ੍ਹਪੁਰ ਵਿੱਚ ਬਣ ਰਹੇ ਅਦਾਲਤੀ ਕੰਪਲੈਕਸ ਦਾ ਫ਼ੈਸਲਾ ਰੱਦ ਨਾ ਕੀਤਾ ਗਿਆ, ਤਾਂ ਇਹ ਸੰਘਰਸ਼ ਪੂਰੇ ਪੰਜਾਬ ਪੱਧਰ 'ਤੇ ਫੈਲਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਐਡਵੋਕੇਟ ਨਵਦੀਪ ਸਿੰਘ, ਐਡਵੋਕੇਟ ਸੋਹਣ ਸਿੰਘ ਸਹੋਤਾ, ਐਡਵੋਕੇਟ ਰਾਜਵੀਰ ਸਿੰਘ ਬਹਾਲ ਸਿੰਘ ਨਾਗਰਾ ਆਗੂ ਭਾਰਤੀ ਕਿਸਾਨ ਯੂਨੀਅਨ, ਸਕਿੰਦਰ ਸਿੰਘ ਇੰਚਾਰਜ ਤਰਨਾ ਦਲ ਖੰਨਾ, ਜਸਪਾਲ ਸਿੰਘ ਇਕੋਲਾਹਾ, ਬਹਾਦਰ ਸਿੰਘ ਨਾਗਰਾ, ਚਰਨਜੀਤ ਸਿੰਘ ਚੰਨੀ, ਸਰਪੰਚ ਹਰਪ੍ਰੀਤ ਸਿੰਘ ਇਕੋਲਾਹਾ, ਗੌਰਵ ਮੈਂਨਰੋ, ਗੁਲਜ਼ਾਰ ਸਿੰਘ, ਮਨੀ ਸਲਾਣਾ, ਮੇਹਰ ਸਿੰਘ, ਗੁਰਪ੍ਰੀਤ ਸਿੰਘ ਮਾਜਰੀ, ਤਰਸੇਮ ਸਿੰਘ ਗਰਚਾ, ਪ੍ਰੇਮ ਸਿੰਘ ਮੋਹਨਪੁਰ, ਪਰਮਜੀਤ ਕੌਰ, ਰਾਜਿੰਦਰ ਸਿੰਘ ਇਕੋਲਾਹਾ, ਹਰਮੇਸ਼ ਸਿੰਘ ਬਘੇਰ, ਕਰਨੈਲ ਸਿੰਘ, ਸਿਮਰਨਜੀਤ ਕੌਰ, ਹਰਜਿੰਦਰ ਸਿੰਘ ਬਬਲਾ, ਭਵਨਦੀਪ ਸਿੰਘ ਹਰਿਓ ਨੇ ਵੀ ਮੋਰਚੇ ਵਿੱਚ ਹਾਜ਼ਰੀ ਲਵਾਈ |

Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਜ਼ਿਲੇ੍ਹ ਵਿਚ ਨਹੀਂ ਬਰਦਾਸ਼ਤ ਨਸ਼ੇ ਦੀ ਵਿਕਰੀ- ਡਾ. ਦਰਪਣ ਆਹਲੂਵਾਲੀਆ ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਪੁਲਿਸ ਵਲੋਂ 10 ਵਿਅਕਤੀ ਗਿ੍ਫ਼ਤਾਰ
Ad Position 24