02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ 20 ਵਿਕਾਸ ਕਾਰਜਾਂ ਨੂੰ ਮਨਜ਼ੂਰੀ * ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦੇ ਪ੍ਰਸਤਾਵ ’ਤੇ ਲੱਗੀ ਮੋਹਰ, ਮਾਲ ਰੋਡ ਪਾਰਕਿੰਗ ਦਾ ਠੇਕਾ ਰੱਦ ਕਰਨ ਨੂੰ ਹਰੀ ਝੰਡੀ * ਸਬਜ਼ੀ ਮੰਡੀ ਵਾਲੀ ਸੜਕ 50 ਤੋਂ 80 ਫੁੱਟ ਚੌੜੀ ਕਰਨ ਦਾ ਫ਼ੈਸਲਾ

ਬਠਿੰਡਾ, 2 ਨਵੰਬਰ (ਪੱਤਰ ਪ੍ਰੇਰਕ):- ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਈ ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ, ਮਾਲ ਰੋਡ ਸਥਿਤ ਬਹੁ-ਮੰਜ਼ਿਲਾ ਪਾਰਕਿੰਗ ਦਾ ਠੇਕਾ ਰੱਦ ਕਰਨ, ਸਬਜ਼ੀ ਮੰਡੀ ਵਾਲੀ ਸੜਕ ਚੌੜੀ ਕਰਨ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ 20 ਵਿਕਾਸ ਕਾਰਜ ਕਰਵਾਉਣ ਸਮੇਤ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿਚ ਮਾਲ ਰੋਡ ਸਥਿਤ ਬਹੁਮੰਜ਼ਿਲਾ ਕਾਰ ਪਾਰਕਿੰਗ ਦੇ ਠੇਕੇ ਨੂੰ ਰੱਦ ਕਰਨ ਅਤੇ ਠੇਕੇਦਾਰ ਦੀ 17.

Ad Position 21
No active advertisement
ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਧੰਨਵਾਦ ਕਰਦੇ ਹੋਏ ਆਊਟਸੋਰਸ ਮੁਲਾਜ਼ਮ। ਅਜੀਤ ਤਸਵੀਰ 03-11-2026
ਬਠਿੰਡਾ, 2 ਨਵੰਬਰ (ਪੱਤਰ ਪ੍ਰੇਰਕ):- ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਈ ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ, ਮਾਲ ਰੋਡ ਸਥਿਤ ਬਹੁ-ਮੰਜ਼ਿਲਾ ਪਾਰਕਿੰਗ ਦਾ ਠੇਕਾ ਰੱਦ ਕਰਨ, ਸਬਜ਼ੀ ਮੰਡੀ ਵਾਲੀ ਸੜਕ ਚੌੜੀ ਕਰਨ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ 20 ਵਿਕਾਸ ਕਾਰਜ ਕਰਵਾਉਣ ਸਮੇਤ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿਚ ਮਾਲ ਰੋਡ ਸਥਿਤ ਬਹੁਮੰਜ਼ਿਲਾ ਕਾਰ ਪਾਰਕਿੰਗ ਦੇ ਠੇਕੇ ਨੂੰ ਰੱਦ ਕਰਨ ਅਤੇ ਠੇਕੇਦਾਰ ਦੀ 17.42 ਲੱਖ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। ਨਗਰ ਨਿਗਮ ਵਲੋਂ ਇਹ ਪਾਰਕਿੰਗ 21 ਜੂਨ 2023 ਤੋਂ 20 ਜੂਨ 2028 ਤੱਕ ਪੰਜ ਸਾਲਾਂ ਲਈ ਗੁਰਮੇਲ ਸਿੰਘ ਵਿਰਕ ਨੂੰ 69.98 ਲੱਖ ਰੁਪਏ ਸਾਲਾਨਾ ਦੀ ਬੋਲੀ ’ਤੇ ਦਿੱਤੀ ਗਈ ਸੀ। ਨਿਗਮ ਅਨੁਸਾਰ ਠੇਕੇਦਾਰ ਵਲੋਂ 10 ਅਗਸਤ 2025 ਤੋਂ ਪਾਰਕਿੰਗ ਦੀਆਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ ਗਈਆਂ। 9 ਅਕਤੂਬਰ 2026 ਤੱਕ ਬਕਾਇਆ ਰਕਮ ਵਧ ਕੇ 97,79,588 ਰੁਪਏ ਹੋ ਗਈ ਹੈ। ਨਿਗਮ ਵਲੋਂ ਕਈ ਨੋਟਿਸ ਭੇਜਣ ਦੇ ਬਾਵਜੂਦ ਅਦਾਇਗੀ ਨਾ ਹੋਣ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਠੇਕੇਦਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਆਊਟਸੋਰਸ ਮੁਲਾਜ਼ਮਾਂ ਲਈ ਦੀਵਾਲੀ ਦਾ ਤੋਹਫ਼ਾ ਜਨਰਲ ਹਾਊਸ ਨੇ ਨਗਰ ਨਿਗਮ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦੇ ਪ੍ਰਸਤਾਵ ਨੂੰ ਵੀ ਹਰੀ ਝੰਡੀ ਦੇ ਦਿੱਤੀ। ਇਸ ਫੈਸਲੇ ਨਾਲ ਸ਼ੁਰੂਆਤੀ ਪੜਾਅ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ 211 ਮੁਲਾਜ਼ਮਾਂ ਲਈ ਨਿਯਮਤ ਰੁਜ਼ਗਾਰ ਦਾ ਰਾਹ ਖੁੱਲ੍ਹੇਗਾ, ਜਦਕਿ ਬਾਕੀ ਮੁਲਾਜ਼ਮਾਂ ਲਈ ਪੰਜ ਸਾਲ ਦੀ ਸੇਵਾ ਪੂਰੀ ਹੋਣ ਮਗਰੋਂ ਇਨਸੋਰਸ ਹੋਣ ਦੀ ਪ੍ਰਕਿਰਿਆ ਸੁਖਾਲੀ ਹੋਵੇਗੀ। ਮਤੇ ਨੂੰ ਮਨਜ਼ੂਰੀ ਮਿਲਣ ਮਗਰੋਂ ਮੁਲਾਜ਼ਮ ਮੇਅਰ ਅਤੇ ਕੌਂਸਲਰਾਂ ਦਾ ਧੰਨਵਾਦ ਕਰਨ ਲਈ ਮੀਟਿੰਗ ਹਾਲ ਵਿਚ ਪਹੁੰਚੇ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਸਾਂਝੀ ਕੀਤੀ ਗਈ।ਮੇਅਰ ਮਹਿਤਾ ਨੇ ਕਿਹਾ ਕਿ ਉਹ ਆਪਣੀ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਯਤਨਸ਼ੀਲ ਹਨ। ਹਾਊਸ ਦੀ ਮਨਜ਼ੂਰੀ ਤੋਂ ਬਾਅਦ ਇਹ ਪ੍ਰਸਤਾਵ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ। ਉਨ੍ਹਾਂ ਇਸ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੀਵਾਲੀ ਦਾ ਤੋਹਫ਼ਾ ਕਰਾਰ ਦਿੱਤਾ। ਸਬਜ਼ੀ ਮੰਡੀ ਵਾਲੀ ਸੜਕ ਹੋਵੇਗੀ 80 ਫੁੱਟ ਚੌੜੀ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਨੂੰ ਘਟਾਉਣ ਲਈ ਵਾਲਮੀਕੀ ਚੌਕ ਤੋਂ ਸਬਜ਼ੀ ਮੰਡੀ ਵੱਲ ਜਾਣ ਵਾਲੀ ਸੜਕ ਨੂੰ 50 ਫੁੱਟ ਤੋਂ ਵਧਾ ਕੇ ਕਰੀਬ 80 ਫੁੱਟ ਚੌੜਾ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਮਿਲ ਗਈ। ਇਸ ਸੜਕ ’ਤੇ ਸਥਿਤ ਟਿੱਪਰ ਸਟੈਂਡ ਦੀ ਚਾਰਦੀਵਾਰੀ ਨੂੰ 30 ਫੁੱਟ ਪਿੱਛੇ ਹਟਾ ਕੇ ਸੜਕ ਨੂੰ ਚੌੜਾ ਕਰਨ ਦੀ ਯੋਜਨਾ ਹੈ। 20 ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ ਕਰੋੜਾਂ ਰੁਪਏ ਨਗਰ ਨਿਗਮ ਦੀ ਵਰਕਸ ਬ੍ਰਾਂਚ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ 20 ਵਿਕਾਸ ਕਾਰਜਾਂ ਲਈ ਤਿਆਰ ਕੀਤੇ ਅਨੁਮਾਨਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਿਚ ਮਾਡਲ ਟਾਊਨ ਵਿਖੇ ਪਖਾਨਿਆਂ ਦੀ ਮੁਰੰਮਤ ਲਈ 9.90 ਲੱਖ, ਲਾਲ ਸਿੰਘ ਬਸਤੀ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ 44.48 ਲੱਖ ਅਤੇ ਸੰਜੇ ਨਗਰ ਵਿਚ ਹਾਲ ਦੀ ਉਸਾਰੀ ਲਈ 45.29 ਲੱਖ ਰੁਪਏ ਦੇ ਕੰਮ ਸ਼ਾਮਲ ਹਨ।ਇਸ ਤੋਂ ਇਲਾਵਾ ਗੁਰੂ ਨਾਨਕ ਨਗਰ ਅਤੇ ਗਿੱਲ ਪੱਤੀ ਦੀਆਂ ਵੱਖ-ਵੱਖ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ, ਮਾਡਲ ਟਾਊਨ ਵਿਚ ਟਾਈਲਾਂ ਵਿਛਾਉਣ ਅਤੇ ਭਾਗੂ ਰੋਡ, ਪਾਵਰ ਹਾਊਸ ਰੋਡ ਤੇ ਸਿਵਲ ਲਾਈਨਜ਼ ਵਿਚ ਸਟਰੀਟ ਲਾਈਟਾਂ ਲਗਾਉਣ ਦੇ ਕੰਮਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਏਮਜ਼ ਚੌਕ ਵਿਖੇ ਏਆਈ ਕੈਮਰਾ ਆਧਾਰਿਤ ਵਾਹਨ ਐਕਟੀਵੇਟਿਡ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਲਗਾਉਣ ਲਈ 19.60 ਲੱਖ ਰੁਪਏ ਦਾ ਅਨੁਮਾਨ ਵੀ ਪਾਸ ਕੀਤਾ ਗਿਆ। ਤਹਿਬਾਜ਼ਾਰੀ ਸ਼ਾਖਾ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਲੇਬਰ ਮੁਲਾਜ਼ਮਾਂ ਦੀ ਸਪਲਾਈ ਦੀ ਮਿਆਦ ਇਕ ਸਾਲ ਵਧਾਉਣ ਲਈ 12.68 ਲੱਖ ਰੁਪਏ ਖਰਚਣ ਨੂੰ ਮਨਜ਼ੂਰੀ ਦਿੱਤੀ ਗਈ। ਨਿਗਮ ਦੀਆਂ ਕਿਰਾਏ ਵਾਲੀਆਂ ਦੁਕਾਨਾਂ ਦੇ ਮਾਲਕ ਬਣਨ ਦਾ ਰਾਹ ਖੁੱਲ੍ਹੇਗਾ ਮੀਟਿੰਗ ਵਿਚ ਨਗਰ ਨਿਗਮ ਦੀਆਂ ਕਿਰਾਏ ’ਤੇ ਦਿੱਤੀਆਂ ਦੁਕਾਨਾਂ ਦੀ ਵਿਕਰੀ ਅਤੇ ਤਬਾਦਲੇ ਸਬੰਧੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਭੇਜੇ ਦਿਸ਼ਾ-ਨਿਰਦੇਸ਼ਾਂ ’ਤੇ ਵੀ ਵਿਚਾਰ ਕੀਤਾ ਗਿਆ। ਪੰਜਾਬ ਮਿਊਂਸਪਲ ਮੈਨੇਜਮੈਂਟ ਐਂਡ ਟਰਾਂਸਫਰ ਆਫ਼ ਮਿਊਂਸਪਲ ਪ੍ਰਾਪਰਟੀ ਐਕਟ 2020 ਅਤੇ ਨਿਯਮ 2021 ਤਹਿਤ ਐਸਓਪੀ ਲਾਗੂ ਕਰਨ ਲਈ ਸਮਾਂ-ਸੀਮਾ ਵਧਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਨਾਲ ਨਿਗਮ ਦੀਆਂ ਕਿਰਾਏ ਦੀਆਂ ਦੁਕਾਨਾਂ ਵਿਚ ਕਾਰੋਬਾਰ ਕਰ ਰਹੇ ਕਿਰਾਏਦਾਰਾਂ ਲਈ ਭਵਿੱਖ ਵਿਚ ਮਾਲਕੀ ਹੱਕ ਹਾਸਲ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।ਇਸ ਮਤੇ ਦਾ ਕਾਂਗਰਸੀ ਕੌਂਸਲਰ ਸੰਦੀਪ ਬੌਬੀ ਵਲੋਂ ਵਿਰੋਧ ਕੀਤਾ ਗਿਆ। ਇਸ ’ ਤੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਜਦੋਂ ਪਹਿਲਾਂ ਕਾਂਗਰਸ ਸਰਕਾਰ ਵਲੋਂ ਇਹ ਨੀਤੀ ਲਿਆਂਦੀ ਗਈ ਸੀ, ਉਦੋਂ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਫਤਿਹ ਕਾਲਜ ਰਾਮਪੁਰਾ ਦੇ ਐੱਮ.ਏ. ਅੰਗਰੇਜ਼ੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਬੱਲੋ ਵਿਖੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ
Ad Position 24