03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅਧਿਆਪਕ ਅਤੇ ਫ਼ੀਲਡ ਸਟਾਫ਼ ਸਨਮਾਨਿਤ

ਤਲਵੰਡੀ ਸਾਬੋ, 2 ਨਵੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਮਿਹਨਤੀ, ਲਗਨਸ਼ੀਲ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਅਤੇ ਫ਼ੀਲਡ ਸਟਾਫ਼ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਵਾਈਸ ਚਾਂਸਲਰ ਡਾ.

Ad Position 21
No active advertisement
ਅਜੀਤ ਡੈਸਕ 03-11-2026
ਤਲਵੰਡੀ ਸਾਬੋ, 2 ਨਵੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਮਿਹਨਤੀ, ਲਗਨਸ਼ੀਲ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਅਤੇ ਫ਼ੀਲਡ ਸਟਾਫ਼ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ. ਵਾਈਸ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ, ਕੈਂਪਸ ਡਾਇਰੈਕਟਰ ਡਾ. ਹਰਜਸਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਕਿਹਾ ਕਿ ਕਿਸੇ ਵੀ ਅਦਾਰੇ ਦੀ ਕਾਮਯਾਬੀ ਉੱਥੋ ਦੇ ਸਟਾਫ਼ ਅਤੇ ਪ੍ਰਬੰਧਕਾਂ ਦੀ ਕਰਮ-ਨਿਸ਼ਠਾ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਮਰਪਿਤ ਸਟਾਫ਼ ਅਤੇ ਫ਼ੀਲਡ ਟੀਮਾਂ ਸਦਕਾ ਹੀ ਯੂਨੀਵਰਸਿਟੀ ਵਿਚ ਇਸ ਸਾਲ 8000 ਤੋਂ ਵੱਧ ਦਾਖ਼ਲੇ ਹੋਏ ਹਨ। ਜੋ ਕਿ ਭਾਰਤ ਦੇ 22 ਰਾਜਾਂ ਅਤੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਸੰਬੰਧਿਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਕਾਦਮਿਕ ਅਤੇ ਖੋਜ ਖੇਤਰ ਵਿਚ @ ਵਰਸਿਟੀ ਦੀ ਉੱਤਮਤਾ ਪ੍ਰਤੀ ਵਚਨਬੱਧਤਾ ਸਦਕਾ ਜਨਵਰੀ ਅਤੇ ਅਗਸਤ ਸੈਸ਼ਨ ਵਿਚ 150 ਤੋਂ ਵੱਧ ਪੀ.ਐੱਚ.ਡੀ. ਖੋਜਾਰਥੀਆਂ ਨੇ ਦਾਖ਼ਲੇ ਲਏ ਹਨ। ਉਨ੍ਹਾਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 110 ਅਧਿਆਪਕਾਂ ਅਤੇ ਸਟਾਫ਼ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਮਾਲੀ ਇਨਾਮਾਂ ਨਾਲ ਵੀ ਉਤਸ਼ਾਹਿਤ ਕੀਤਾ। ਵਾਈਸ ਚਾਂਸਲਰ ਡਾ. ਸਿੰਘ ਨੇ ਸਨਮਾਨਿਤ ਸ਼ਖ਼ਸੀਅਤਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਰਪਿਤ ਭਾਵਨਾ ਨਾਲ ਕਾਰਜਸ਼ੀਲ ਅਧਿਆਪਕਾਂ ਨਾਲ ਯੂਨੀਵਰਸਿਟੀ ਦਾ ਨਾਮ ਉੱਚਾ ਹੋਇਆ ਹੈ। ਉਨ੍ਹਾਂ ਡਾ. ਪਰਮਜੀਤ ਸਿੰਘ, ਜਸਵਿੰਦਰ ਸਿੰਘ, ਮੱਖਣ ਸਿੰਘ, ਜਸਵਿੰਦਰ ਬਰਾੜ ਦਾਖ਼ਲਾ ਫ਼ੀਲਡ ਟੀਮ ਦੇ ਮੋਹਰੀ ਮੈਂਬਰ ਆਤਮਾ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ ਅਤੇ ਸੁਖਮਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵਜੋਂ ਜ਼ਿਕਰ ਕੀਤਾ। ਸਮਾਪਤੀ ਦੌਰਾਨ ਡਾਇਰੈਕਟਰ ਦਾਖ਼ਲੇ ਡਾ.ਗੁਰਪ੍ਰੀਤ ਸਿੰਘ ਨੇ ਵਰਸਿਟੀ ਪ੍ਰਬੰਧਕਾਂ, ਅਧਿਆਪਕਾਂ ਅਤੇ ਸਟਾਫ਼ ਵਲੋਂ ਮਿਲੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁ: ਬੁੰਗਾ ਮਸਤੂਆਣਾ ਵਿਖੇ ‘ਗੁਰਬਾਣੀ ਦਾ ਸ਼ੁੱਧ ਪਾਠ ਬੋਧ ਸਮਾਗਮ’ ਖ਼ਾਲਸਾਈ ਜਾਹੋ ਜਲਾਲ ਨਾਲ ਹੋਇਆ ਸੰਪੰਨ ਅਗਲੀ ਖ਼ਬਰ 2027 ਵਿਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ- ਬਬਲੀ ਢਿੱਲੋਂ
Ad Position 24