ਹੈਰੋਇਨ ਸਮੇਤ ਦੋ ਗ੍ਰਿਫ਼ਤਾਰ, ਤੀਸਰਾ ਸਾਥੀ ਮੌਕੇ ਤੋਂ ਫ਼ਰਾਰ
ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਰਾਮਾਂ ਥਾਣੇ ਦੀ ਸਹਾਇਕ ਥਾਣੇਦਾਰਨੀ ਮਨਦੀਪ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿਚੋਂ ਗਸ਼ਤ ਦੌਰਾਨ ਸਾਗਰ ਬੋਨਾ,ਜੱਸਾ ਖਾਨ ਵਾਸੀ ਪਿੰਡ ਰਾਮਾਂ ਨੂੰ 6. 30 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ।
ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਰਾਮਾਂ ਥਾਣੇ ਦੀ ਸਹਾਇਕ ਥਾਣੇਦਾਰਨੀ ਮਨਦੀਪ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿਚੋਂ ਗਸ਼ਤ ਦੌਰਾਨ ਸਾਗਰ ਬੋਨਾ,ਜੱਸਾ ਖਾਨ ਵਾਸੀ ਪਿੰਡ ਰਾਮਾਂ ਨੂੰ 6.30 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਜਦਕਿ ਉਨ੍ਹਾਂ ਤੀਜਾ ਸਾਥੀ ਲਾਡੀ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸਾਗਰ ਬੋਨਾ, ਜੱਸਾ ਖਾਨ ਅਤੇ ਲਾਡੀ ਸਿੰਘ ਵਿਰੁੱਧ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਅਧੀਨ ਰਾਮਾਂ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੌਕੇ ਤੋਂ ਫ਼ਰਾਰ ਹੋਏ ਉਨ੍ਹਾਂ ਦੀ ਸਾਥੀ ਲਾਡੀ ਸਿੰਘ ਦੀ ਪੁਲਿਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ।