02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਮੈਰਿਟ ਸੂਚੀ ਜਨਤਕ ਕਰਨ ਦੀ ਮੰਗ

ਬਰੇਟਾ , 1 ਨਵੰਬਰ ( ਪਾਲ ਸਿੰਘ ਮੰਡੇਰ )- ਪੰਜਾਬ ਸਰਕਾਰ ਵਲੋਂ ਹਰ ਭਰਤੀ ਮੈਰਿਟ ਦੇ ਆਧਾਰ ’ ਤੇ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਵਿਭਾਗੀ ਭਰਤੀ ਦੀਆਂ ਕਮੇਟੀਆਂ ਮੈਰਿਟ ਸੂਚੀ ਨੂੰ ਜਨਤਕ ਕਿਉਂ ਨਹੀਂ ਕਰਦੀਆਂ । ਇਹ ਵਿਚਾਰ ਪ੍ਰਗਟ ਕਰਦਿਆਂ ਬੇਰੁਜਗਾਰ ਤੇ ਮਾਪੇ ਐਕਸ਼ਨ ਕਮੇਟੀ ਬਰੇਟਾ ਦੇ ਮੈਂਬਰ ਜਗਦੇਵ ਸਿੰਘ ਜਲਵੇੜਾ ਅਤੇ ਗੁਰਤੇਜ ਸਿੰਘ ਤੇਜੀ ਬਰੇਟਾ ਨੇ ਕਿਹਾ ਕਿ ਪਿਛਲੇ ਦਿਨੀਂ ਵੂਮੈਨ ਅਤੇ ਚਾਇਲਡ ਡਿਪਾਰਟਮੈਂਟ ’ ਚ ਜ਼ਿਲ੍ਹਾ ਕੋਆਰਡੀਨੇਟਰ ਦੀ ਆਸਾਮੀ ਲਈ ਇੰਟਰਵਿਊ ਹੋਈ ਸੀ , ਜਿਸ ਦੀ ਕੋਈ ਵੀ ਮੈਰਿਟ ਸੂਚੀ ਜਨਤਕ ਨਹੀਂ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 02-11-2026
ਬਰੇਟਾ , 1 ਨਵੰਬਰ ( ਪਾਲ ਸਿੰਘ ਮੰਡੇਰ )- ਪੰਜਾਬ ਸਰਕਾਰ ਵਲੋਂ ਹਰ ਭਰਤੀ ਮੈਰਿਟ ਦੇ ਆਧਾਰ ’ ਤੇ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਵਿਭਾਗੀ ਭਰਤੀ ਦੀਆਂ ਕਮੇਟੀਆਂ ਮੈਰਿਟ ਸੂਚੀ ਨੂੰ ਜਨਤਕ ਕਿਉਂ ਨਹੀਂ ਕਰਦੀਆਂ । ਇਹ ਵਿਚਾਰ ਪ੍ਰਗਟ ਕਰਦਿਆਂ ਬੇਰੁਜਗਾਰ ਤੇ ਮਾਪੇ ਐਕਸ਼ਨ ਕਮੇਟੀ ਬਰੇਟਾ ਦੇ ਮੈਂਬਰ ਜਗਦੇਵ ਸਿੰਘ ਜਲਵੇੜਾ ਅਤੇ ਗੁਰਤੇਜ ਸਿੰਘ ਤੇਜੀ ਬਰੇਟਾ ਨੇ ਕਿਹਾ ਕਿ ਪਿਛਲੇ ਦਿਨੀਂ ਵੂਮੈਨ ਅਤੇ ਚਾਇਲਡ ਡਿਪਾਰਟਮੈਂਟ ’ ਚ ਜ਼ਿਲ੍ਹਾ ਕੋਆਰਡੀਨੇਟਰ ਦੀ ਆਸਾਮੀ ਲਈ ਇੰਟਰਵਿਊ ਹੋਈ ਸੀ , ਜਿਸ ਦੀ ਕੋਈ ਵੀ ਮੈਰਿਟ ਸੂਚੀ ਜਨਤਕ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਇਸ ਆਸਾਮੀ ਦਾ ਨਿਯੁਕਤੀ ਪੱਤਰ 23 ਅਕਤੂਬਰ ਨੂੰ ਬਿਨ੍ਹਾ ਮੈਰਿਟ ਸੂਚੀ ਜਨਤਕ ਕਰ ਕੇ ਦਿੱਤਾ ਗਿਆ । ਇਸ ਤੋਂ ਸਾਫ ਜਾਹਿਰ ਹੈ ਕਿ ਨਿਯੁਕਤੀ ’ ਚ ਹੇਰਾ ਫੇਰੀ ਕੀਤੀ ਗਈ ਹੈ । ਇਸ ਸੰਬੰਧੀ ਕਮੇਟੀ ਵਲੋਂ ਮੁੱਖ ਮੰਤਰੀ ਪੰਜਾਬ , ਸਮਾਜ ਭਲਾਈ ਮੰਤਰੀ ਪੰਜਾਬ ਤੇ ਡਾਇਰੈਕਟਰ ਪੰਜਾਬ ਨੂੰ ਪੱਤਰ ਭੇਜਿਆ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਭਰਤੀ ਦੀ ਮੈਰਿਟ ਸੂਚੀ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਇੰਟਰਵਿਊ ’ ਤੇ ਆਉਣ ਵਾਲੇ ਉਮੀਦਵਾਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ’ ਚ ਕੀ ਘਾਟ ਰਹੀ ।
Ad Position 22
No active advertisement
ਪਿਛਲੀ ਖ਼ਬਰ ਵਿਗਿਆਨ ਮੇਲੇ ਵਿਚ ਵਿਦਿਆਰਥਣ ਪ੍ਰੀਤਇੰਦਰ ਕੌਰ ਨੇ ਸਰਵਹਿੱਤਕਾਰੀ ਸਕੂਲ ਦਾ ਨਾਂਂਅ ਕੀਤਾ ਰੌਸ਼ਨ ਅਗਲੀ ਖ਼ਬਰ ਮਾਨ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ-ਤ੍ਰਿਪਤ ਰਜਿੰਦਰ ਸਿੰਘ ਬਾਜਵਾ
Ad Position 24