ਏ.ਆਈ.ਐਮ.ਐਸ.ਆਰ. ਬਠਿੰਡਾ ਵਿਖੇ ਸਾਲਾਨਾ ਸਮਾਗਮ ਕਰਵਾਇਆ
ਬਠਿੰਡਾ, 30 ਅਕਤੂਬਰ (ਅ. ਬ.)
ਬਠਿੰਡਾ, 30 ਅਕਤੂਬਰ (ਅ.ਬ.) - ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਬਠਿੰਡਾ ਨੇ ਆਦੇਸ਼ ਆਡੀਟੋਰੀਅਮ ਵਿਖੇ ਆਪਣਾ ਸਾਲਾਨਾ ਸਮਾਗਮ ਮਨਾਇਆ। ਇਹ ਸਮਾਗਮ ਚਾਂਸਲਰ ਡਾ. ਐਚ. ਐਸ. ਗਿੱਲ ਦੇ ਆਸ਼ੀਰਵਾਦ ਤੇ ਡਾ. ਗੁਰਪ੍ਰੀਤ ਸਿੰਘ ਗਿੱਲ (ਐਮ.ਐਸ. ਐਡਮਿਨ) ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਡਾ. ਐਚ. ਐਸ. ਗਿੱਲ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ, ਅਗਵਾਈ (ਲੀਡਰਸ਼ਿਪ), ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਤੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਸਨ: ਡਾ. ਐਚ. ਐਸ. ਗਿੱਲ, (ਚਾਂਸਲਰ, ਆਦੇਸ਼ ਯੂਨੀਵਰਸਿਟੀ); ਕਮਲਦੀਪ ਕੌਰ, (ਡਾਇਰੈਕਟਰ, ਆਦੇਸ਼ ਫਾਊਂਡੇਸ਼ਨ); ਡਾ. ਵਰੁਣ ਮਲਹੋਤਰਾ, (ਰਜਿਸਟਰਾਰ); ਡਾ. ਰਾਜੀਵ ਮਹਾਜਨ, (ਡੀਨ ਅਕੈਡਮਿਕ ਅਫੇਅਰਸ); ਡਾ. ਅਮਨੀਸ਼ ਸਿੰਘ (ਡੀਨ, ਸਟੂਡੈਂਟ ਵੈੱਲਫੇਅਰ); ਡਾ. ਪ੍ਰਮੋਦ ਕੁਮਾਰ ਗੋਇਲ, (ਪ੍ਰਿੰਸੀਪਲ); ਡਾ. ਉਪਾਸਨਾ ਭੁੰਬਲਾ, (ਡਾਇਰੈਕਟਰ, ਐਕ੍ਰੀਡੇਟਸ਼ਨ); ਡਾ. ਕਪਿਲ ਗੁਪਤਾ, ਡੀਨ (ਪੀ.ਜੀ. ਤੇ ਖੋਜ); ਤੇ ਡਾ. ਸੰਦੀਪ ਕੁਲਾਰ, (ਵਾਈਸ-ਪ੍ਰਿੰਸੀਪਲ ਤੇ ਡੀਨ ਅਕਾਦਮਿਕ)। ਐਮ.ਬੀ.ਬੀ.ਐਸ. ਦੇ 2024, 2023, 2022 ਅਤੇ 2021 ਬੈਚਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਅਤੇ ਜਮਾਤ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਕਾਦਮਿਕ ਪੁਰਸਕਾਰ ਦਿੱਤੇ ਗਏ। ਐਮ.ਬੀ.ਬੀ.ਐਸ. ਬੈਚ 2021 ਦੀਆਂ ਵਿਦਿਆਰਥਣਾਂ - ਮਿਸ ਦੀਆ ਗਾਰਗੀ, ਮਿਸ ਸਮ੍ਰਿਤੀ ਸ਼ਰਮਾ ਤੇ ਮਿਸ ਚਾਹਤ ਜੈਨ ਨੂੰ ‘ਬੈਸਟ ਗ੍ਰੈਜੂਏਟਸ’ (ਸਰਵੋਤਮ ਗ੍ਰੈਜੂਏਟ) ਵਜੋਂ ਸਨਮਾਨਿਤ ਕੀਤਾ ਗਿਆ। ਸਾਲ 2026-2027 ਲਈ ਨਵੀਂ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ ਤੇ ਇਸ ਦੌਰਾਨ ਕਰਨਲ ਵਿਸ਼ਵਾਮਿੱਤਰ (ਰਿਟਾਇਰਡ) ਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ ਗਿਆ।