29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੇਵਾ ਮੁਕਤੀ ’ਤੇ ਐਸ. ਡੀ. ਓ. ਕੇਵਲ ਕ੍ਰਿਸ਼ਨ ਸੇਠੀ ਦਾ ਸਨਮਾਨ

ਗੋਨਿਆਣਾ, 29 ਅਕਤੂਬਰ (ਲਛਮਣ ਦਾਸ ਗਰਗ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿਚ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ 34 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਐਸ. ਡੀ.

Ad Position 21
No active advertisement
ਅਜੀਤ ਡੈਸਕ 30-10-2026
ਗੋਨਿਆਣਾ, 29 ਅਕਤੂਬਰ (ਲਛਮਣ ਦਾਸ ਗਰਗ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿਚ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ 34 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਐਸ.ਡੀ.ਓ. ਕੇਵਲ ਕ੍ਰਿਸ਼ਨ ਸੇਠੀ ਨੂੰ ਲਾਇਨਜ਼ ਕਲੱਬ ਗੋਨਿਆਣਾ ਮੇਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਗੋਨਿਆਣਾ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਮੱਕੜ ਨੇ ਐਸ.ਡੀ.ਓ. ਕੇਵਲ ਕ੍ਰਿਸ਼ਨ ਸੇਠੀ ਨੂੰ ਸੇਵਾ ਮੁਕਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਇੱਕ ਜ਼ਿੰਮੇਵਾਰ ਅਹੁਦੇ ’ਤੇ ਰਹਿ ਕੇ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਸੇਵਾਵਾਂ ਨਿਭਾਉਣਾ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਵਿਅਕਤੀ ਆਪਣੇ ਕੰਮ ਅਤੇ ਵਿਹਾਰ ਰਾਹੀਂ ਜੋ ਸਤਿਕਾਰ ਹਾਸਲ ਕਰਦਾ ਹੈ, ਉਹ ਉਸ ਦੀ ਜ਼ਿੰਦਗੀ ਦੀ ਅਸਲ ਕਮਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਵਲ ਕ੍ਰਿਸ਼ਨ ਸੇਠੀ ਨੇ ਆਪਣੀ ਜ਼ਿੰਦਗੀ ਦੇ ਅਹਿਮ ਵਰ੍ਹੇ ਬਿਜਲੀ ਵਿਭਾਗ ਦੀ ਸੇਵਾ ਵਿਚ ਲਗਾਏ ਹਨ। ਸੇਵਾ ਮੁਕਤੀ ਨੌਕਰੀ ਦੇ ਇੱਕ ਪੜਾਅ ਦਾ ਅੰਤ ਹੋਣ ਦੇ ਨਾਲ-ਨਾਲ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਵੀ ਹੈ। ਇਸ ਮੌਕੇ ਆਤਮਾ ਰਾਮ ਜੇ.ਈ,, ਕਲੱਬ ਦੇ ਸਕੱਤਰ ਹਰਦੀਪ ਸਿੰਘ ਗੋਨੀ ਸਰਾਂ, ਖ਼ਜ਼ਾਨਚੀ ਰਜਨੀਸ਼ ਰਾਜੂ, ਸੁਖਪਾਲ ਸਿੰਘ ਬੁੱਟਰ, ਮਾਸਟਰ ਨਰੇਸ਼ ਕੁਮਾਰ, ਰੇਸ਼ਮ ਕੁਮਾਰ ਟੀਟਾ, ਵਿਕਾਸ ਕੁਮਾਰ ਵਿੱਕੀ, ਕੁਸ਼ਲ ਗਰਗ ਅਤੇ ਪਵਨ ਗਰਗ ਸਮੇਤ ਹੋਰ ਮੈਂਬਰ ਮੌਜੂਦ ਸਨ। ਕਲੱਬ ਵਲੋਂ ਕੇਵਲ ਕ੍ਰਿਸ਼ਨ ਸੇਠੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਦਲਜੀਤ ਸਿੰਘ ਭੰਮੇ ਦੀ ਮੌਤ ਦੇ ਮਾਮਲੇ ’ਚ ਇਰਾਦਾ ਕਤਲ ਦੇ ਮੁਕੱਦਮੇ ਵਾਪਸ ਲਏ ਜਾਣ - ਬਾਬਾ ਮਹਿਰਾਜ ਅਗਲੀ ਖ਼ਬਰ ਹਰ ਪਰਿਵਾਰ ਨੂੰ ਆਪਣੇ ਘਰ ਦਾ ਮਾਲਕ ਬਣਾਉਣਾ ਅਤੇ ਹੱਕ ਦਿਵਾਉਣਾ ਸਰਕਾਰ ਦੀ ਤਰਜੀਹ-ਕੋਟਫੱਤਾ
Ad Position 24