27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪਿੰਡ ਸਿਰੀਏਵਾਲਾ ਵਿਖੇ ਐਥਲੈਟਿਕ ਮੀਟ ਕਰਵਾਈ

ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)- ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪਿੰਡ ਸਿਰੀਏਵਾਲਾ ਵਿਖੇ ਸਮੂਹ ਵਾਲਮੀਕਿ ਮੰਦਰ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਪਹਿਲੀ ਐਥਲੈਟਿਕ ਮੀਟ ਕਰਵਾਈ। ਖੇਡ ਸਮਾਗਮ ਦਾ ਉਦਘਾਟਨ ਸਮਾਜ ਸੇਵੀ ਯਾਦਵਿੰਦਰ ਸਿੰਘ ਪੱਪੂ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)- ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪਿੰਡ ਸਿਰੀਏਵਾਲਾ ਵਿਖੇ ਸਮੂਹ ਵਾਲਮੀਕਿ ਮੰਦਰ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਪਹਿਲੀ ਐਥਲੈਟਿਕ ਮੀਟ ਕਰਵਾਈ। ਖੇਡ ਸਮਾਗਮ ਦਾ ਉਦਘਾਟਨ ਸਮਾਜ ਸੇਵੀ ਯਾਦਵਿੰਦਰ ਸਿੰਘ ਪੱਪੂ ਵਲੋਂ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਉਮਰ ਵਰਗਾਂ ਦੇ 100 ਮੀਟਰ ਦੌੜ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਐਥਲੈਟਿਕ ਮੀਟ ਵਿਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਦੇ ਨਤੀਜੇ ਅਨੁਸਾਰ ਉਮਰ ਵਰਗ 11 ਸਾਲ (ਲੜਕੀਆਂ) ਅਰਸਵੀਰ ਕੌਰ ਨੇ ਪਹਿਲਾ ਸਥਾਨ, ਨਵਨੀਤ ਕੌਰ ਨੇ ਦੂਜਾ ਸਥਾਨ, ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਲਿਆ। ਉਮਰ ਵਰਗ 11 ਸਾਲ ਲੜਕੇ ਵਿਚੋਂ ਹਰਸ਼ਵੀਰ ਸਿੰਘ ਨੇ ਪਹਿਲਾ, ਗੁਰਪ੍ਰੇਮ ਸਿੰਘ ਨੇ ਦੂਜਾ, ਤਨਵੀਰ ਸਿੰਘ ਨੇ ਤੀਜਾ ਸਥਾਨ ਲਿਆ। ਅੰਡਰ 14 ਸਾਲ (ਲੜਕੀਆਂ) ਵਿਚੋਂ ਰਮਨਦੀਪ ਕੌਰ ਨੇ ਪਹਿਲਾ, ਦੂਜਾ ਸਥਾਨ: ਗੁਰਨੂਰਕੌਰ ਨੇ ਦੂਜਾ, ਗੁਰਵੀਰ ਕੌਰ ਨੇ ਤੀਜਾ, (ਲੜਕੇ) ਵਿਚੋਂ ਗੁਰਨੂਰ ਸਿੰਘ ਨੇ ਪਹਿਲਾ, ਅਰਸ਼ਪ੍ਰੀਤ ਸਿੰਘ ਨੇ ਦੂਜਾ, ਰਾਜਵੀਰ ਸਿੰਘ ਨੇ ਤੀਜਾ, ਅੰਡਰ 17 ਸਾਲ ਵਿਚ ਬਠਿੰਡਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਦੀ ਰਸਮ ਹਰਬੰਸ ਸਿੰਘ, ਨੰਬਰਦਾਰ ਸਲਵਿੰਦਰ ਸਿੰਘ, ਸੂਬੇਦਾਰ ਸੁਖਮੰਦਰ ਸਿੰਘ, ਪਟਵਾਰੀ ਤੇਜਿੰਦਰ ਸਿੰਘ, ਸੁਰਜੀਤ ਸਿੰਘ ਸਾਬਕਾ ਮੈਂਬਰ, ਅਵਤਾਰ ਸਿੰਘ ਫੌਜੀ, ਸੈਕਟਰੀ ਕੁਲਵੰਤ ਸਿੰਘ, ਭਿੰਦਰ ਸਿੰਘ ਠੇਕੇਦਾਰ, ਹਰਵਿੰਦ ਰ ਸਿੰਘ ਧਾਲੀਵਾਲ ਮਾ: ਸੁਰਿੰਦਰ ਸਿੰਘ, ਮਾ: ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣਾਂ ਵੱਲੋਂ ਨਿਭਾਈ ਗਈ। ਇਸ ਐਥਲੈਟਿਕ ਮੀਟ ਦੌਰਾਨ ਨੌਜਵਾਨ ਆਗੂ ਮਾ. ਗਮਦੂਰ ਸਿੰਘ, ਕੋਚ ਮਾ.ਲਖਵੀਰ ਸਿੰਘ ਸੋਨੀ, ਮਾ.ਗਮਦੂਰ ਸਿੰਘ, ਮਾ.ਮਾਣਕਦੀਪ ਸਿੰਘ, ਮਾ.ਸੁਰਜੀਤ ਸਿੰਘ ਤੇ ਮਾ.ਸੰਦੀਪ ਸਿੰਘ ਵੱਲੋਂ ਖੇਡ ਮੁਕਾਬਲਿਆਂ ਦੇ ਪ੍ਰਬੰਧ, ਸਕੋਰਿੰਗ ਤੇ ਰੈਫਰੀ ਦੀਆਂਜ਼ਿੰਮੇਵਾਰੀਆਂ ਨਿਭਾਈਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਡਾ: ਸਿਰਸਾ ਤੇ ਭਾਸ਼ਾ ਵਿਭਾਗ ਵਲੋਂ ਐਵਾਰਡ ਲਈ ਚੁਣੇ ਲੇਖਕਾਂ ਦਾ ਸਨਮਾਨ ਅਗਲੀ ਖ਼ਬਰ ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੋ ਪਿੰਡਾਂ ’ਚ ਵੰਡੇ ਪ੍ਰਾਪਰਟੀ ਕਾਰਡ
Ad Position 24