20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਜਪਾ ਆਗੂ ਗ੍ਰਹਿ ਮੰਤਰੀ ਨੂੰ ਨਸ਼ਾ ਵਿਰੋਧੀ ਯਾਤਰਾ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲਾਉਣਾ ਭੁੱਲੇ ਪੀੜਤ ਪਰਿਵਾਰਾਂ ’ ਚ ਨਿਰਾਸ਼ਾ

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਭਾਜਪਾ ਦੀ ਨਸ਼ਾ ਛੱਡੋ ਯਾਤਰਾ ਤਹਿਤ 23 ਸਤੰਬਰ ਨੂੰ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ’ਚ ਸੜਕ ਹਾਦਸੇ ਦੌਰਾਨ ਜਾਨਾਂ ਗਵਾਉਣ ਵਾਲੇ 2 ਨੌਜਵਾਨਾਂ ਦੇ ਪਰਿਵਾਰਾਂ ਨੂੰ ਭਾਜਪਾ ਦੇ ਆਗੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਲਾਉਣਾ ਭੁੱਲ ਗਏ, ਜਿਸ ਕਰ ਕੇ ਪੀੜਤ ਪਰਿਵਾਰਾਂ ਤੇ ਹਮਦਰਦੀਆਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਾਨਸਾ ਨੇੜਲੇ ਪਿੰਡ ਰਮਦਿੱਤੇਵਾਲਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਕਾਰ ਟਰੱਕ ’ਚ ਵੱਜਣ ਕਾਰਨ ਜਿੱਥੇ ਅਰਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਉੱਥੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਕਾਲੀ ਵਾਸੀ ਮਾਨਸਾ ਸਮੇਤ 4 ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ।

Ad Position 21
No active advertisement
ਅਜੀਤ ਡੈਸਕ 21-10-2026
ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਭਾਜਪਾ ਦੀ ਨਸ਼ਾ ਛੱਡੋ ਯਾਤਰਾ ਤਹਿਤ 23 ਸਤੰਬਰ ਨੂੰ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ’ਚ ਸੜਕ ਹਾਦਸੇ ਦੌਰਾਨ ਜਾਨਾਂ ਗਵਾਉਣ ਵਾਲੇ 2 ਨੌਜਵਾਨਾਂ ਦੇ ਪਰਿਵਾਰਾਂ ਨੂੰ ਭਾਜਪਾ ਦੇ ਆਗੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਲਾਉਣਾ ਭੁੱਲ ਗਏ, ਜਿਸ ਕਰ ਕੇ ਪੀੜਤ ਪਰਿਵਾਰਾਂ ਤੇ ਹਮਦਰਦੀਆਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਾਨਸਾ ਨੇੜਲੇ ਪਿੰਡ ਰਮਦਿੱਤੇਵਾਲਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਕਾਰ ਟਰੱਕ ’ਚ ਵੱਜਣ ਕਾਰਨ ਜਿੱਥੇ ਅਰਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਉੱਥੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਕਾਲੀ ਵਾਸੀ ਮਾਨਸਾ ਸਮੇਤ 4 ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਬਾਅਦ ਵਿਚ ਡੀ. ਐਮ. ਸੀ. ਲੁਧਿਆਣਾ ’ਚ ਇਲਾਜ ਦੌਰਾਨ ਕਾਲੀ ਵੀ ਦਮ ਤੋੜ ਗਿਆ ਸੀ। ਲੋਕਾਂ ਨੂੰ ਉਮੀਦ ਸੀ ਕਿ ਭਾਜਪਾ ਦੀ ਸੂਬਾ ਤੇ ਜ਼ਿਲ੍ਹਾ ਲੀਡਰਸ਼ਿਪ ਪੀੜਤ ਪਰਿਵਾਰਾਂ ਨੂੰ ਗ੍ਰਹਿ ਮੰਤਰੀ ਨਾਲ ਮਿਲਾਉਣਗੇ ਪਰ ਅਜਿਹਾ ਨਹੀਂ ਹੋ ਸਕਿਆ। ਲੋਕ ਚਰਚਾ ਕਰ ਰਹੇ ਹਨ ਕਿ ਭਾਜਪਾ ਆਗੂ ਕਿਉਂ ਇਹ ਉਕਾਈ ਕਰ ਗਏ ਜਾਂ ਗ੍ਰਹਿ ਮੰਤਰੀ ਕੋਲ ਉਹ ਇਹ ਗੱਲ ਪਹੁੰਚਾ ਹੀ ਨਹੀਂ ਸਕੇ।
Ad Position 22
No active advertisement
ਪਿਛਲੀ ਖ਼ਬਰ ਜ਼ਖਮੀ 2 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੀ.ਸੀ. ਨੇ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਅਗਲੀ ਖ਼ਬਰ ਡੇਰਾ ਬਾਬਾ ਲਖਮੀਰ ਦਾਸ ਸਮਾਓਂ ਵਿਖੇ ਵਿਜੈ ਦਸਮੀ ਦਾ ਤਿਉਹਾਰ ਮਨਾਇਆ
Ad Position 24