ਕਾਂਗਰਸੀ ਆਗੂ ਚਹਿਲ ਨੇ ਬਾਬਾ ਕਾਕਾ ਸਿੰਘ ਨਾਲ ਕੀਤੀ ਮੁਲਾਕਾਤ
ਤਲਵੰਡੀ ਸਾਬੋ, 20 ਅਕਤੂਬਰ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ’ਚ ਫ਼ਿਰ ਤੋਂ ਰਾਜਸੀ ਤੌਰ ’ਤੇ ਸਰਗਰਮ ਹੋਏ ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ ਨੇ ਜਿੱਥੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ੀ ਦਿੱਤੀ ਹੈ, ਉੱਥੇ ਇਲਾਕੇ ਦੀਆਂ ਨਾਮੀ ਸ਼ਖਸੀਅਤਾਂ ਨਾਲ ਵਧਾਏ ਮੇਲਜੋਲ ਦੀ ਲੜੀ ਤਹਿਤ ਉਨ੍ਹਾਂ ਨੇ ਇਲਾਕੇ ਦੀ ਨਾਮੀ ਧਾਰਮਿਕ ਸਖਸੀਅਤ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਨਾਲ ਮੁਲਾਕਾਤ ਕੀਤੀ। ਚਹਿਲ ਦੀ ਟੀਮ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਸੁਖਦੇਵ ਸਿੰਘ ਚਹਿਲ ਵਲੋਂ ਬਾਬਾ ਕਾਕਾ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਹਲਕੇ ਦੇ ਰਾਜਸੀ ਅਤੇ ਸਮਾਜਿਕ ਕਾਰਜਾਂ ’ਚ ਵਧਾਈਆਂ ਸਰਗਰਮੀਆਂ ਬਾਬਤ ਜਾਣੂੰ ਕਰਵਾਇਆ।
ਮ
ਮੁਲਾਕਾਤ ਉਪਰੰਤ ਸੁਖਦੇਵ ਸਿੰਘ ਚਹਿਲ ਨੂੰ ਸਿਰੋਪਾਓ ਭੇਟ ਕਰਦੇ ਬਾਬਾ ਕਾਕਾ ਸਿੰਘ। ਤਸਵੀਰ: ਰਾਜੂ
21-10-2026
ਤਲਵੰਡੀ ਸਾਬੋ, 20 ਅਕਤੂਬਰ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ’ਚ ਫ਼ਿਰ ਤੋਂ ਰਾਜਸੀ ਤੌਰ ’ਤੇ ਸਰਗਰਮ ਹੋਏ ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ ਨੇ ਜਿੱਥੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ੀ ਦਿੱਤੀ ਹੈ, ਉੱਥੇ ਇਲਾਕੇ ਦੀਆਂ ਨਾਮੀ ਸ਼ਖਸੀਅਤਾਂ ਨਾਲ ਵਧਾਏ ਮੇਲਜੋਲ ਦੀ ਲੜੀ ਤਹਿਤ ਉਨ੍ਹਾਂ ਨੇ ਇਲਾਕੇ ਦੀ ਨਾਮੀ ਧਾਰਮਿਕ ਸਖਸੀਅਤ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਨਾਲ ਮੁਲਾਕਾਤ ਕੀਤੀ। ਚਹਿਲ ਦੀ ਟੀਮ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਸੁਖਦੇਵ ਸਿੰਘ ਚਹਿਲ ਵਲੋਂ ਬਾਬਾ ਕਾਕਾ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਹਲਕੇ ਦੇ ਰਾਜਸੀ ਅਤੇ ਸਮਾਜਿਕ ਕਾਰਜਾਂ ’ਚ ਵਧਾਈਆਂ ਸਰਗਰਮੀਆਂ ਬਾਬਤ ਜਾਣੂੰ ਕਰਵਾਇਆ। ਮੁਲਾਕਾਤ ਉਪਰੰਤ ਬਾਬਾ ਕਾਕਾ ਸਿੰਘ ਨੇ ਸੁਖਦੇਵ ਸਿੰਘ ਚਹਿਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਉਧਰ ਮੁਲਾਕਾਤ ਉਪਰੰਤ ਗੱਲਬਾਤ ਕਰਦਿਆਂ ਚਹਿਲ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਉਨ੍ਹਾਂ ਦੇ ਪਰਿਵਾਰ ਵਾਂਗ ਹੈ ਅਤੇ 2012 ’ਚ ਉਹ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਹੁਣ ਆਲਾਕਮਾਨ ਆਗੂਆਂ ਨਾਲ ਮੀਟਿੰਗਾਂ ਉਪਰੰਤ ਉਹ ਬਤੌਰ ਇੱਕ ਕਾਂਗਰਸੀ ਵਰਕਰ ਹਲਕੇ ’ਚ ਵਿਚਰ ਰਹੇ ਹਨ ਤਾਂਕਿ 2027 ਵਿਧਾਨ ਸਭਾ ਚੋਣਾਂ ਤੱਕ ਹਲਕੇ ਚ ਕਾਂਗਰਸ ਨੂੰ ਹੋਰ ਮਜ਼ਬੂਤੀ ਦੇ ਕੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾ ਸਕੇ।