ਦਾ ਰੈਨੇਸਾ ਸਕੂਲ ਦੇ ਖਿਡਾਰੀਆਂ ਨੇ ਸਕੂਲ ਪੱਧਰੀ ਖੇਡਾਂ ’ਚ ਤਗਮੇ ਜਿੱਤੇ
ਮਾਨਸਾ, 2 ਅਕਤੂਬਰ (ਰਾਵਿੰਦਰ ਸਿੰਘ ਰਵੀ)- ਪਟਿਆਲਾ ਵਿਖੇ ਹੋਈਆਂ 70ਵੀਆਂ ਰਾਜ ਪੱਧਰੀ ਸਕੂਲੀ ਖੇਡਾਂ ’ਚ ਸਥਾਨਕ ਦਾ ਰੈਨੇਸਾ ਸਕੂਲ ਦੇ ਖਿਡਾਰੀਆਂ ਨੇ ਤਗਮੇ ਜਿੱਤ ਕੇ ਮੱਲ੍ਹਾਂ ਮਾਰੀਆਂ ਹਨ। ਖਿਡਾਰੀਆਂ ਨੇ ਵਾਲੀਬਾਲ ਖੇਡ ਮੁਕਾਬਲੇ ’ਚ ਸੋਨ ਤਗਮਾ ਹਾਸਲ ਕਰਨ ਦੇ ਨਾਲ ਹੀ ਸ਼ੂਟਿੰਗ ਤੇ ਬਾਸਕਟਬਾਲ ’ਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਮਾਨਸਾ, 2 ਅਕਤੂਬਰ (ਰਾਵਿੰਦਰ ਸਿੰਘ ਰਵੀ)- ਪਟਿਆਲਾ ਵਿਖੇ ਹੋਈਆਂ 70ਵੀਆਂ ਰਾਜ ਪੱਧਰੀ ਸਕੂਲੀ ਖੇਡਾਂ ’ਚ ਸਥਾਨਕ ਦਾ ਰੈਨੇਸਾ ਸਕੂਲ ਦੇ ਖਿਡਾਰੀਆਂ ਨੇ ਤਗਮੇ ਜਿੱਤ ਕੇ ਮੱਲ੍ਹਾਂ ਮਾਰੀਆਂ ਹਨ। ਖਿਡਾਰੀਆਂ ਨੇ ਵਾਲੀਬਾਲ ਖੇਡ ਮੁਕਾਬਲੇ ’ਚ ਸੋਨ ਤਗਮਾ ਹਾਸਲ ਕਰਨ ਦੇ ਨਾਲ ਹੀ ਸ਼ੂਟਿੰਗ ਤੇ ਬਾਸਕਟਬਾਲ ’ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਚੇਅਰਮੈਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਚੰਗੀਆਂ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਲੀਬਾਲ ’ਚ ਰੁਕਮਣਵੀਰ ਸਿੰਘ ਔਲਖ, ਨਵਰਾਜ ਸਿੰਘ, ਹਿੰਮਤਨੂਰ ਸਿੰਘ, ਦਖਸ਼ਵੀਰ ਸਿੰਘ, ਨਵਜੋਤ ਸਿੰਘ ਤੇ ਗੁਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਦਕਿ ਨਿਸ਼ਾਨੇਬਾਜ਼ੀ ’ਚ ਜਸ਼ਨਪ੍ਰੀਤ ਕੌਰ ਅਤੇ ਬਾਸਕਟਬਾਲ ’ਚ ਸੀਰਾ ਕੌਰ ਢਿੱਲੋਂ ਤੇ ਗੁਰਲੀਨ ਕੌਰ ਦਾ ਚੰਗਾ ਯੋਗਦਾਨ ਰਿਹਾ। ਉਨ੍ਹਾਂ ਜੇਤੂਆਂ ਅਤੇ ਕੋਚਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਕੂਲ ’ਚ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਕੋਈ ਦਿੱਕਤ ਨਾ ਆਵੇ।