5 ਅਕਤੂਬਰ ਦੇ ਡੀ.ਸੀ. ਦਫ਼ਤਰ ਘਿਰਾਓ ਲਈ ਕਿਸਾਨਾਂ ਵਲੋਂ ਪਿੰਡਾਂ ਵਿਚ ਮੀਟਿੰਗਾਂ ਜਾਰੀ
ਸੰਗਤ ਮੰਡੀ, 2 ਅਕਤੂਬਰ (ਸੁਖਤੇਜ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਵੱਲੋਂ 5 ਅਕਤੂਬਰ ਨੂੰ ਬਠਿੰਡਾ ਡੀ. ਸੀ.
ਸੰਗਤ ਮੰਡੀ, 2 ਅਕਤੂਬਰ (ਸੁਖਤੇਜ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਵੱਲੋਂ 5 ਅਕਤੂਬਰ ਨੂੰ ਬਠਿੰਡਾ ਡੀ.ਸੀ. ਦਫ਼ਤਰ ਦੇ ਕੀਤੇ ਜਾਣ ਵਾਲੇ ਘਿਰਾਓ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡਾਂ ਵਿਚ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਪਿੰਡ ਨਰੂਆਣਾ, ਸ਼ੇਰਗੜ੍ਹ, ਕਾਲਝਰਾਣੀ, ਪਥਰਾਲਾ, ਸੇਖੂ, ਬਹਾਦਰਗੜ੍ਹ ਜੰਡੀਆਂ, ਘੁੱਦਾ, ਬਾਜਕ, ਰਾਏਕੇ ਕਲਾਂ, ਕੋਟਗੁਰੂ ਅਤੇ ਚੱਕ ਅੱਤਰ ਸਿੰਘ ਵਾਲਾ ਸਮੇਤ ਦਰਜਨ ਤੋਂ ਵੱਧ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੀ ਅਗਵਾਈ ਬਲਾਕ ਆਗੂ ਧਰਮਪਾਲ ਸਿੰਘ ਜੰਡੀਆਂ, ਰਾਮ ਸਿੰਘ ਕੋਟਗੁਰੂ, ਜਸਕਰਨ ਸਿੰਘ ਗੋਰਾ ਕੋਟਗੁਰੂ ਤੇ ਅਜੇਪਾਲ ਸਿੰਘ ਘੁੱਦਾ ਵਲੋਂ ਕੀਤੀ ਗਈ। ਮੀਟਿੰਗਾਂ ਦੌਰਾਨ ਕਿਸਾਨੀ ਮੰਗਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਨਾਲ-ਨਾਲ 5 ਅਕਤੂਬਰ ਦੇ ਪ੍ਰੋਗਰਾਮ ਸਬੰਧੀ ਡਿਊਟੀਆਂ ਅਤੇ ਹੋਰ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।