29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਭੂੰਦੜ ਵਿਖੇ ਸਥਾਪਿਤ ਹੋਈ ਨਾਨਕ ਬਗੀਚੀ, 500 ਬੂਟੇ ਲਗਾ ਕੇ ਦਿੱਤਾ ਹਰਿਆਵਲ ਦਾ ਸੁਨੇਹਾ

ਬਾਲਿਆਂਵਾਲੀ, 29 ਸਤੰਬਰ (ਕੁਲਦੀਪ ਮਤਵਾਲਾ)- ਰੁੱਖ ਧਰਤੀ ਦਾ ਸ਼ਿੰਗਾਰ ਅਤੇ ਸਾਹਾਂ ਦੀ ਡੋਰ ਹਨ। ਇਸ ਸੁਨੇਹੇ ਨੂੰ ਸਾਕਾਰ ਕਰਦਿਆਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਰੀਨ ਪੰਜਾਬ ਮਿਸ਼ਨ ਤਹਿਤ ਪਿੰਡ ਭੂੰਦੜ ਵਿਖੇ ਨਾਨਕ ਬਗੀਚੀ ਦੀ ਸਥਾਪਨਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-09-2026
ਬਾਲਿਆਂਵਾਲੀ, 29 ਸਤੰਬਰ (ਕੁਲਦੀਪ ਮਤਵਾਲਾ)- ਰੁੱਖ ਧਰਤੀ ਦਾ ਸ਼ਿੰਗਾਰ ਅਤੇ ਸਾਹਾਂ ਦੀ ਡੋਰ ਹਨ। ਇਸ ਸੁਨੇਹੇ ਨੂੰ ਸਾਕਾਰ ਕਰਦਿਆਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਰੀਨ ਪੰਜਾਬ ਮਿਸ਼ਨ ਤਹਿਤ ਪਿੰਡ ਭੂੰਦੜ ਵਿਖੇ ਨਾਨਕ ਬਗੀਚੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਵਣ ਮੰਡਲ ਅਫ਼ਸਰ ਬਠਿੰਡਾ ਅੰਮ੍ਰਿਤ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਣ ਰੇਂਜ ਅਫ਼ਸਰ ਰਾਮਪੁਰਾ ਮਨਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨ ’ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 500 ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਦੀ ਸ਼ੁਰੂਆਤ ਸਰਪੰਚ ਸਰਬਜੀਤ ਸਿੰਘ ਅਤੇ ਸਮੂਹ ਪੰਚਾਇਤ ਵਲੋਂ ਕੀਤੀ ਗਈ। ਇਸ ਮੌਕੇ ਵਣ ਬਲਾਕ ਅਫ਼ਸਰ ਗੁਰਵਿੰਦਰ ਸਿੰਘ ਅਤੇ ਬੀਟ ਇੰਚਾਰਜ ਸਰਵਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੂਟੇ ਰੁੱਖ ਬਣ ਕੇ ਸਾਨੂੰ ਛਾਂ ਤੇ ਫਲ ਅਤੇ ਮਹਿਕਦੇ ਫੁੱਲ ਹੀ ਨਹੀਂ, ਦਿੰਦੇ ਸਗੋਂ ਸਾਨੂੰ ਪਲੀਤ ਹੋ ਰਹੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਤੋਂ ਇਲਾਵਾ ਸਾਨੂੰ ਜਿਉਣ ਲਈ ਤਰੋ-ਤਾਜ਼ਾ ਆਕਸੀਜਨ ਵੀ ਦਿੰਦੇ ਜਦਕਿ ਰੁੱਖਾਂ ਨਾਲ ਮਨੁੱਖਤਾ ਦੀ ਜ਼ਿੰਦਗੀ ਦਾ ਗੂੜ੍ਹਾ ਸਬੰਧ ਹੈ ਕਿਉਂਕਿ ਰੁੱਖ ਸ਼ੁੱਧ ਹਵਾ, ਛਾਂ ਅਤੇ ਖੁਸ਼ਹਾਲੀ ਬਖਸ਼ਦੇ ਹਨ। ਇਸ ਮੌਕੇ ਸਰਪੰਚ ਸਰਬਜੀਤ ਕੌਰ ਤੇ ਉਨ੍ਹਾਂ ਦੇ ਸਮਾਜ ਸੇਵੀ ਪਤੀ ਗੁਰਮੀਤ ਸਿੰਘ, ਪ੍ਰਧਾਨ ਜਗਸੀਰ ਸਿੰਘ ਸੀਰਾ, ਬਲਾਕ ਸੰਮਤੀ ਵਾਇਸ ਚੇਅਰਮੈਨ ਮਨਪ੍ਰੀਤ ਕੋਰ, ਪਾਲ ਕੌਰ ਮੈਂਬਰ ਸਰਬਜੀਤ ਕੌਰ, ਮੈਂਬਰ ਲਖਵੀਰ ਸਿੰਘ, ਮੈਂਬਰ ਭੋਲਾ ਸਿੰਘ, ਮੈਂਬਰ ਕਰਮ ਸਿੰਘ, ਮੈਂਬਰ ਜਗਸੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗਿੱਲ ਕਲਾਂ ਵਿਖੇ ਦੋ ਰੋਜ਼ਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੀ ਅਚਨਚੇਤ ਜਾਂਚ
Ad Position 24