30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਾਰਕ ਹਸਪਤਾਲ ਵਲੋਂ ਹਾਰਟ ਵਾਲਵ ਕਲੀਨਿਕ ਸ਼ੁਰੂ ਕਰਨ ਦਾ ਐਲਾਨ

ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪਾਰਕ ਹਸਪਤਾਲ ਦੇ ਡਾਕਟਰਾਂ ਦੀ ਟੀਮ, ਡਾਇਰੈਕਟਰ-ਸੀ. ਟੀ.

Ad Position 21
No active advertisement
ਪਾਰਕ ਹਸਪਤਾਲ ਦੇ ਡਾਕਟਰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 30-09-2026
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪਾਰਕ ਹਸਪਤਾਲ ਦੇ ਡਾਕਟਰਾਂ ਦੀ ਟੀਮ, ਡਾਇਰੈਕਟਰ-ਸੀ.ਟੀ.ਵੀ.ਐਸ. ਡਾ. ਸਿਧਾਰਥ ਗਰਗ, ਐਸੋਸੀਏਟ ਡਾਇਰੈਕਟਰ-ਕਾਰਡੀਅਕ ਐਨੇਸਥੀਸੀਆ ਡਾ. ਅਰਜੁਨ ਜੋਸ਼ੀ, ਐਸੋਸੀਏਟ ਡਾਇਰੈਕਟਰ-ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਸੰਕਲਪ ਸ਼ਰਮਾ ਅਤੇ ਸੀਨੀਅਰ ਕੰਸਲਟੈਂਟ-ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਸਚਿਨ ਬੰਸਲ ਨੇ ਕਾਰਡੀਅਕ ਕੇਅਰ ਪ੍ਰਬੰਧਨ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਸਿਧਾਰਥ ਗਰਗ ਨੇ ਕਿਹਾ ਕਿ ਇਸ ਸਾਲ ਦੇ ਵਿਸ਼ਵ ਦਿਲ ਦਿਵਸ ਦਾ ਥੀਮ, ‘ਡੋਂਟ ਮਿਸ ਏ ਬੀਟ’ ਦਿਲ ਦੀਆਂ ਬਿਮਾਰੀਆਂ ਦੇ ਚੇਤਾਵਨੀ ਸੰਕੇਤਾਂ ਅਤੇ ਲੱਛਣਾਂ ਨੂੰ ਪਛਾਣਨ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੇ ਮਹੱਤਵ ’ਤੇ ਜ਼ੋਰ ਦਿੰਦਾ ਹੈ। ਇਹ ਮੁਹਿੰਮ ਲੋਕਾਂ ਨੂੰ ਉਨ੍ਹਾਂ ਲੱਛਣਾਂ ਦੀ ਪਛਾਣ ਕਰਨ ਵਿਚ ਮਦਦ ਕਰਨ ’ਤੇ ਕੇਂਦਰਿਤ ਹੈ, ਜਿਨ੍ਹਾਂ ਨੂੰ ਅਕਸਰ ਅਣਦੇਖਾ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਪਾਰਕ ਹਸਪਤਾਲ ਨੇ ਇੱਕ ਸਮਰਪਿਤ ‘ਹਾਰਟ ਵਾਲਵ ਕਲੀਨਿਕ’ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਕਲੀਨਿਕ ਵਿਚ ਹਰ ਸ਼ਨੀਵਾਰ ਨੂੰ ਮੁਫ਼ਤ ਈਕੋ ਸਕ੍ਰੀਨਿੰਗ ਅਤੇ ਆਈ.ਐਨ.ਆਰ. ਟੈੱਸਟ ਉਪਲਬਧ ਰਹੇਗਾ, ਤਾਂ ਜੋ ਸ਼ੁਰੂਆਤੀ ਪੜਾਅ ਵਿਚ ਹੀ ਵਾਲਵ ਦੇ ਮਰੀਜ਼ਾਂ ਦੀ ਪਛਾਣ ਕੀਤੀ ਜਾ ਸਕੇ। ਪਾਰਕ ਹਸਪਤਾਲ ਪਿਛਲੇ 6 ਮਹੀਨਿਆਂ ਵਿਚ ਪਹਿਲਾਂ ਹੀ 100 ਸਫਲ ਵਾਲਵ ਸਰਜਰੀਆਂ ਕਰ ਚੁੱਕਾ ਹੈ। ਡਾ. ਸੰਕਲਪ ਸ਼ਰਮਾ ਨੇ ਕਿਹਾ ਕਿ ਹਾਲੀਆ ਅੰਕੜਿਆਂ ਅਨੁਸਾਰ ਸ਼ਹਿਰੀ ਆਬਾਦੀ ਦਾ ਲਗਭਗ 30 ਪ੍ਰਤੀਸ਼ਤ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੀ 15 ਪ੍ਰਤੀਸ਼ਤ ਆਬਾਦੀ ਹਾਈ ਬੀ.ਪੀ. ਅਤੇ ਹਾਰਟ ਅਟੈਕ ਤੋਂ ਪੀੜਤ ਹੈ। ਡਾ. ਸਚਿਨ ਬੰਸਲ ਨੇ ਕਿਹਾ ਕਿ ਜਿਵੇਂ-ਜਿਵੇਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਵਾਲੇ ਕਾਰਕ ਵਧ ਰਹੇ ਹਨ, ਤਿਵੇਂ-ਤਿਵੇਂ ਮੌਤ ਦਰ ਵੀ ਵਧ ਰਹੀ ਹੈ। ਡਾ. ਅਰਜੁਨ ਜੋਸ਼ੀ ਨੇ ਕਿਹਾ ਕਿ ਟਾਈਪ 2 ਡਾਇਬਟੀਜ਼ ਤੋਂ ਪੀੜਤ ਮਰੀਜ਼ਾਂ ਵਿਚ ਆਮ ਆਬਾਦੀ ਦੀ ਤੁਲਨਾ ਵਿਚ ਦਿਲ ਦੇ ਰੋਗਾਂ ਦਾ ਖ਼ਤਰਾ 2 ਤੋਂ 3 ਗੁਣਾ ਵੱਧ ਹੁੰਦਾ ਹੈ। ਭਾਰਤ ਵਿਚ ਵਰਤਮਾਨ ਵਿਚ 100 ਮਿਲੀਅਨ ਲੋਕ ਸ਼ੂਗਰ (ਮਧੂਮੇਹ) ਤੋਂ ਪੀੜਤ ਹਨ ਅਤੇ 2035 ਤੱਕ ਇਹ ਸੰਖਿਆ ਵਧ ਕੇ 135 ਮਿਲੀਅਨ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੀ ਅਚਨਚੇਤ ਜਾਂਚ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-17 ਸਾਲ ਲੜਕੀਆਂ ਦੇ ਹਾਕੀ ਮੁਕਾਬਲਿਆਂ ਦਾ ਆਗਾਜ਼
Ad Position 24