ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ
ਭੁੱਚੋ ਮੰਡੀ, 29 ਸਤੰਬਰ (ਪਰਵਿੰਦਰ ਸਿੰਘ ਜੌੜਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਕੈਂਪ ਲਗਾਇਆ ਗਿਆ, ਦਾ ਉਦਘਾਟਨ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਦੇ ਸਪੁੱਤਰ ਯੂਥ ’ਆਪ’ ਆਗੂ ਹਰਸਿਮਰਨ ਸਿੰਘ ਨੇ ਕੀਤਾ।
ਭੁੱਚੋ ਮੰਡੀ, 29 ਸਤੰਬਰ (ਪਰਵਿੰਦਰ ਸਿੰਘ ਜੌੜਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਕੈਂਪ ਲਗਾਇਆ ਗਿਆ, ਦਾ ਉਦਘਾਟਨ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਦੇ ਸਪੁੱਤਰ ਯੂਥ ’ਆਪ’ ਆਗੂ ਹਰਸਿਮਰਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪਰਿਵਾਰ ਨੂੰ ਮੁਫ਼ਤ ਇਲਾਜ ਦੇ ਰਹੀ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਰਾਜਵਿੰਦਰ ਸਿੰਘ ਰੰਗੀਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁੱਚੋ ਮੰਡੀ ਦੇ ਕੁੱਲ 13 ਵਾਰਡਾਂ ਦੇ 1213 ਕਾਰਡ ਬਣ ਕੇ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਭੁੱਚੋ ਮੰਡੀ ਵਿਚ ਲਾਭਪਾਤਰੀਆਂ ਨੂੰ ਕਾਰਡ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋਣ ਮੌਕੇ ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨ ਨੀਨਾ ਬਾਂਸਲ, ਪ੍ਰਿੰਸ ਗੋਲਣ ਕੌਂਸਲਰ, ਰਾਜਵਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ, ਕੁਲਦੀਪ ਗੋਲਣ ਚੇਅਰਮੈਨ, ਦਲਜੀਤ ਸਿੰਘ, ਅਨਿਲ ਕੁਮਾਰ, ਰਾਜੇਸ਼ ਨਿੱਕਾ, ਪਵਿੱਤਰ ਸਿੰਘ, ਮੀਰਾ ਦੇਵੀ, ਸਿਹਤ ਵਿਭਾਗ ਦੇ ਬਲਾਕ ਐਜੂਕੇਟਰ ਸੋਨਦੀਪ ਸਿੰਘ ਸੰਧੂ ਅਤੇ ਸਿਹਤ ਸੁਪਰਵਾਈਜ਼ਰ ਵਰਿੰਦਰ ਕੌਰ ਸਮੇਤ ਆਸ਼ਾ ਵਰਕਰਾਂ ਹਾਜ਼ਰ ਸਨ।