29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਹਿਲੀ ਅਕਤੂਬਰ ਨੂੰ ਰਾਸ਼ਟਰੀ ਖੂਨਦਾਨ ਦਿਵਸ ’ਤੇ ਵਿਸ਼ੇਸ਼ ਰਾਮਪੁਰਾ ਫੂਲ ਦਾ ਖ਼ੂਨਦਾਨ ਕਰਨ ਵਿਚ ਅਹਿਮ ਸਥਾਨ

ਰਾਮਪੁਰਾ ਫੂਲ, 29 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਸ਼ਟਰੀ ਖੂਨਦਾਨ ਦਿਵਸ ਖ਼ੂਨਦਾਨੀਆਂ ਦੇ ਲਈ ਖੁਸ਼ੀ ਆਨੰਦ ਅਤੇ ਮਾਣ ਕਰਨ ਵਾਲਾ ਵਿਸ਼ੇਸ ਦਿਨ ਹੁੰਦਾ ਹੈ। ਅੱਜ ਦੇ ਸਮੇਂ ਵਿਚ ਖ਼ੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 30-09-2026
ਰਾਮਪੁਰਾ ਫੂਲ, 29 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਸ਼ਟਰੀ ਖੂਨਦਾਨ ਦਿਵਸ ਖ਼ੂਨਦਾਨੀਆਂ ਦੇ ਲਈ ਖੁਸ਼ੀ ਆਨੰਦ ਅਤੇ ਮਾਣ ਕਰਨ ਵਾਲਾ ਵਿਸ਼ੇਸ ਦਿਨ ਹੁੰਦਾ ਹੈ। ਅੱਜ ਦੇ ਸਮੇਂ ਵਿਚ ਖ਼ੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ। ਸੋ ਸਵੈ ਇੱਛੁਕ ਖ਼ੂਨਦਾਨ ਸਬੰਧੀ ਚੇਤਨਾ ਨੂੰ ਤੇਜ਼ੀ ਨਾਲ ਜਾਗਰਿਤ ਕਰਨ ਦੀ ਲੋੜ ਹੈ ਕਿਉਂਕਿ ਅੰਕੜਿਆਂ ਦੇ ਮੁਤਾਬਿਕ ਦੇਸ਼ ਵਿਚ ਹਰ ਸਾਲ 80-90 ਲੱਖ ਤੋਂ ਵੱਧ ਖ਼ੂਨ ਇਕਾਈਆਂ ਦੀ ਜ਼ਰੂਰਤ ਹੈ ਪ੍ਰੰਤੂ 30-40 ਲੱਖ ਖੂਨ ਦੀਆਂ ਇਕਾਈਆਂ ਇਕੱਠੀਆਂ ਹੁੰਦੀਆਂ ਹਨ। ਦੁਨੀਆਂ ਦੇ ਨਕਸ਼ੇ ਦੇ ਉੱਪਰ ਰਾਮਪੁਰਾ ਫੂਲ (ਬਠਿੰਡਾ) ਸ਼ਹਿਰ ਦਾ ਨਾਮ ਧਰੁਵ ਤਾਰੇ ਵਾਂਗ ਚਮਕਦਾ ਹੈ। ਸ਼ਹਿਰ ਦੇ ਖੂਨਦਾਨੀਆਂ ਦੀ ਬਦੌਲਤ ਸ਼ਹਿਰ ਨੂੰ ਖੂਨਦਾਨੀਆਂ ਦੇ ਸ਼ਹਿਰ ਨਾਲ ਪਛਾਣਿਆ ਜਾਣ ਲੱਗਾ ਹੈ ਅਤੇ ਏਸ਼ੀਆ ਦੇ ਵਿਚ ਰਾਮਪੁਰਾ ਫੂਲ (ਬਠਿੰਡਾ) ਦਾ ਨਾਮ ਪਹਿਲੇ ਨੰਬਰ ’ਤੇ ਹੈ ਕਿਉਂਕਿ ਇੱਥੋਂ ਦੀ 18 ਪ੍ਰਤੀਸ਼ਤ ਆਬਾਦੀ ਹੈ। ਇਸ ਨੂੰ ਸ਼ੁਰੂ ਕਰਨ ਦੇ ਲਈ ਸਵ: ਪ੍ਰਿੰਸੀਪਲ ਹਜ਼ਾਰੀ ਲਾਲ ਬਾਂਸਲ, ਆਰਟਿਸਟ ਪ੍ਰੀਤਮ ਸਿੰਘ, ਕੇ. ਐਮ. ਸਿੰਗਲਾ ਅਤੇ ਸਵ: ਪ੍ਰਕਾਸ਼ ਚੱਕਰਵਰਤੀ ਨੇ ਇਕ ਟੀਮ ਬਣਾਕੇ ਸਵੈ ਇੱਛੁਕ ਖੂਨਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ 1500 ਖੂਨਦਾਨੀਆਂ ਦੀ ਲਿਸਟ ਬਣਾ ਕੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਜੈ ਸਿੰਘ ਗਿੱਲ ਜ਼ਿਲ੍ਹਾ ਬਠਿੰਡਾ ਨੂੰ ਦਿੱਤੀ। ਉਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ 1 ਅਕਤੂਬਰ 1978 ਨੂੰ ਬਲੱਡ ਡੋਨਰ ਕੌਂਸਲ ਦਾ ਨਿਰਮਾਣ ਕੀਤਾ। ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਹਨ ਜੋ ਕਿ ਖ਼ੂਨਦਾਨ ਦੇ ਖੇਤਰ ਵਿਚ ਕੰਮ ਕਰ ਰਹੀਆਂ ਹਨ। ਡੇਰਾ ਸੱਚਾ ਸੌਦਾ, ਸਿਰਸਾ ਦੇ ਵਲੋਂ ਸਵੈ ਇੱਛੁਕ ਖੂਨਦਾਨ ਕਰਕੇ ਪਹਿਲੇ ਕੈਂਪ ਦੇ 7 ਨਬੰਵਰ ਸਾਲ 2003 ਦੇ ਦੌਰਾਨ ਸਿਰਫ਼ 8 ਘੰਟਿਆਂ ਵਿਚ 15342 ਖੂਨ ਯੂਨਿਟ ਇਕੱਠਾ ਕਰਕੇ ਗਿੰਨੀਜ਼ ਬੁੱਕ ਵਿਚ ਆਪਣਾ ਵਿਸ਼ਵ ਰਿਕਾਰਡ ਬਣਾਇਆ। ਬਲੱਡ ਡੋਨਰ ਕੌਂਸਲ ਹੁਣ 500 ਤੱਕ ਖੂਨਦਾਨ ਦੇ ਕੈਂਪ ਲਗਾ ਕੇ 30282 ਯੂਨਿਟ ਖੂਨਦਾਨ ਕਰਕੇ ਪੰਜਾਬ ਦੇ ਵੱਖਰੇ ਵੱਖਰੇ ਬਲੱਡ ਬੈਂਕਾਂ ਨੂੰ ਭੇਜ ਕੇ ਹਜ਼ਾਰਾਂ ਜ਼ਿੰਦਗੀਆਂ ਨੂੰ ਖੂਨਦਾਨ ਦੇ ਕੇ ਜੀਵਨਦਾਨ ਦਿੱਤਾ। ਕੌਂਸਲ ਦੇ ਪ੍ਰੇਰਣਾ ਅਨੁਸਾਰ ਸੌ ਵਾਰ ਤੋਂ ਵੱਧ ਖੂਨਦਾਨ ਕਰਨ ਹਰੇਕ ਪਰਿਵਾਰ ਖੂਨਦਾਨੀ ਅਤੇ ਕਈ ਜੋੜੇ ਖੂਨਦਾਨੀ ਲਹਿਰ ਨਾਲ ਜੁੜੇ ਹੋਏ ਹਨ। ਕੌਂਸਲ ਦੇ ਦਾਨੀ ਸਵ: ਹਜ਼ਾਰੀ ਲਾਲ ਬਾਂਸਲ ਨੂੰ ਨੈਸ਼ਨਲ ਐਵਾਰਡ, ਸੁਰਿੰਦਰ ਗਰਗ (ਸਟਾਰ ਡੋਨਰ) 150 ਵਾਰ ਖੂਨਦਾਨ ਕਰਨ ਪਵਨ ਮਹਿਤਾ (ਜਰਨਲ ਸਕੱਤਰ) 132 ਵਾਰ ਖੂਨਦਾਨ ਕਰਨ ਅਤੇ ਅਨਿਲ ਸਰਾਫ਼ ਨੂੰ ਖੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਦੇ ਵਿਚ ਪੰਜਾਬ ਸਰਕਾਰ ਦੁਆਰਾ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਖੂਨਦਾਨ ਦੇ ਖੇਤਰ ਵਿਚ ਔਰਤਾਂ ਦਾ ਯੋਗਦਾਨ ਕਰਨ ਵਾਲੇ ਸਰੋਜ ਸ਼ਾਹੀ ਅਤੇ ਸ਼ੀਲਾ ਦੇਵੀ ਦਾ ਵੀ ਖੂਨਦਾਨ ਖੇਤਰ ਵਿਚ ਵਿਸ਼ੇਸ਼ ਯੋਗਦਾਨ ਹੈ। ਆਓ ਆਪਾਂ ਸਾਰੇ ਦੇਸ਼ ਵਾਸੀ ਮਿਲ ਕੇ ਇਸ ਰਾਸ਼ਟਰੀ ਖੂਨਦਾਨ ਦਿਵਸ ’ਤੇ ਇਕ ਚੰਗੇ ਨਾਗਰਿਕ ਦੀ ਤਰ੍ਹਾਂ ਆਪਣਾ ਫ਼ਰਜ਼ ਨਿਭਾਈਏ ਅਤੇ ਆਪਣੇ ਸਾਰੇ ਪਰਿਵਾਰ, ਰਿਸ਼ਤੇਦਾਰ, ਯਾਰਾਂ ਦੋਸਤਾਂ ਨੂੰ ਵਿਸ਼ੇਸ਼ ਦਿਨਾਂ ਦੌਰਾਨ ਸਵੈਇੱਛਕ ਖੂਨਦਾਨ ਕੈਂਪ ਲਗਾਕੇ ਇਸ ਪਵਿੱਤਰ ਕਾਰਜ ਵਿਚ ਆਪਣਾ ਫ਼ਰਜ਼ ਨਿਭਾਈਏ ਤਾਂ ਜੋ ਕੋਈ ਵੀ ਰੋਗੀ ਖ਼ੂਨਦਾਨ ਦੀ ਕਮੀ ਨਾਲ ਨਾ ਮਰੇ ਅਤੇ ਜ਼ਿੰਦਗੀ ਦੀ ਇਸ ਬੁਝ ਰਹੀ ਜੋਤ ਨੂੰ ਹਮੇਸ਼ਾ ਜਗਦਾ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਆਰ.ਐਮ. ਸਕੀਮ ਤਹਿਤ ਖੇਤੀ ਮਸ਼ੀਨਾਂ ’ਤੇ ਸਬਸਿਡੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਅਮਰਗੜ੍ਹ ਪੁਲਿਸ ਵਲੋਂ ਪਿੰਡ ਬਾਗੜੀਆਂ ’ਚ ਕਾਸੋ ਤਹਿਤ ਤਲਾਸ਼ੀ ਅਭਿਆਨ
Ad Position 24