ਸਵੱਛਤਾ ਅਭਿਆਨ ਤਹਿਤ ਸੈਕੰਡਰੀ ਸਕੂਲ ਜਗਾ ਰਾਮ ਤੀਰਥ ਦਾ ਵਿਸ਼ੇਸ਼ ਨਿਰੀਖਣ ਕੀਤਾ
ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਵੱਛਤਾ ਅਭਿਆਨ ਜ਼ਿਲ੍ਹਾ ਬਠਿੰਡਾ ਦੇ ਨੋਡਲ ਅਫ਼ਸਰ ਮੁੱਖ ਅਧਿਆਪਕ ਮਹਿੰਦਰਪਾਲ ਸ. ਹ.
ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਵੱਛਤਾ ਅਭਿਆਨ ਜ਼ਿਲ੍ਹਾ ਬਠਿੰਡਾ ਦੇ ਨੋਡਲ ਅਫ਼ਸਰ ਮੁੱਖ ਅਧਿਆਪਕ ਮਹਿੰਦਰਪਾਲ ਸ.ਹ.ਸ ਸੀਂਗੋ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਗਾ ਰਾਮ ਤੀਰਥ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਪ੍ਰੈੱਸ ਬਿਆਨ ਮੁਤਾਬਿਕ ਨਿਰੀਖਣ ਦੌਰਾਨ ਨੋਡਲ ਅਫ਼ਸਰ ਨੇ ਸਕੂਲ ਦੇ ਸਮੁੱਚੇ ਕੈਂਪਸ ਦੀ ਸਫ਼ਾਈ ਅਤੇ ਸੁੰਦਰਤਾ ਦਾ ਜਾਇਜ਼ਾ ਲਿਆ। ਸਕੂਲ ਪ੍ਰਬੰਧਕਾ ਮੁਤਾਬਿਕ ਅੰਮ੍ਰਿਤਪਾਲ ਸਿੰਘ ਭੱਟੀ ਪ੍ਰਿੰਸੀਪਲ, ਹਰਨੇਕ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਬਠਿੰਡਾ ਅਤੇ ਸਹਾਇਕ ਨੋਡਲ ਅਫ਼ਸਰ ਅਮਨਪ੍ਰੀਤ ਆਹੂਜਾ ਲੈਕਚਰਾਰ ਅਧੀਨ ਚਲਾਈ ਜਾ ਰਹੀ ਇਹ ਨਿਰੀਖਣ ਮੁਹਿੰਮ ਸਕੂਲਾਂ ਦੇ ਪ੍ਰਬੰਧ ਵਿਚ ਸਾਰਥਿਕ ਭੂਮਿਕਾ ਨਿਭਾ ਰਹੀ ਹੈ। ਨਿਰੀਖਣ ਦੌਰਾਨ ਨੋਡਲ ਅਫ਼ਸਰ ਵਲੋਂ ਸਕੂਲ ਦੇ ਪਖਾਨਿਆਂ, ਮਿਡ-ਡੇ-ਮੀਲ ਦੇ ਪ੍ਰਬੰਧਾਂ, ਸ਼੍ਰੇਣੀਆਂ ਦੇ ਕਮਰਿਆਂ, ਖੇਡ ਮੈਦਾਨ ਅਤੇ ਪਾਰਕ ਦੀ ਚੈਕਿੰਗ ਕੀਤੀ ਗਈ ਤੇ ਸਮੁੱਚੇ ਪ੍ਰਬੰਧਾਂ ਨੂੰ ਤਸੱਲੀਬਖ਼ਸ਼ ਪਾਇਆ । ਸਕੂਲ ਦੇ ਸ਼ਾਨਦਾਰ ਤੇ ਸੁਚੱਜੇ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸਕੂਲ ਮੁਖੀ ਜਸਬੀਰ ਸਿੰਘ ਭਾਗੀਵਾਂਦਰ ਅਤੇ ਸਮੁੱਚੇ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਰੱਖਣ ਵਿਚ ਨਿਭਾਈ ਮਹੱਤਵਪੂਰਨ ਭੂਮਿਕਾ ਲਈ ਸਕੂਲ ਸਫ਼ਾਈ ਨੋਡਲ ਅਧਿਕਾਰੀ ਹਰਜਿੰਦਰ ਕੌਰ ਦੇ ਕੰਮ ਦੀ ਵੀ ਉਚੇਚੇ ਤੌਰ ‘ਤੇ ਪ੍ਰਸੰਸਾ ਕੀਤੀ ਗਈ। ਨੋਡਲ ਅਫ਼ਸਰ ਨੇ ਵਿਦਿਆਰਥੀ ਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਫ਼ਾਈ ਅਭਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਵਲੋਂ ਪੌਦਾ ਵੀ ਲਗਾਇਆ ਗਿਆ ਜੋ ਰਸਮੀ ਨੋਡਲ ਅਫ਼ਸਰ ਨੇ ਭੇਟ ਕੀਤਾ। ਇਸ ਮੌਕੇ ਮਨਿੰਦਰ ਸਿੰਘ ਗਣਿਤ ਅਧਿਆਪਕ ਵੀ ਉਚੇਚੇ ਤੌਰ ‘ਤੇ ਮੌਜੂਦ ਸੀ।