16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਕੋਟਸ਼ਮੀਰ ਦੀ ਖਸਤਾ ਹੋ ਚੁੱਕੀ ਇਮਾਰਤ ਨੂੰ ਦੁਬਾਰਾ ਬਣਾਉਣ ਦੀ ਮੰਗ 40 ਤੋਂ 45 ਸਾਲ ਪੁਰਾਣੀ ਇਮਾਰਤ ‘ਚ ਹਰ ਰੋਜ਼ ਹੁੰਦੇ ਦੋ ਤਿੰਨ ਜਣੇਪਾ ਕੇਸ ਸੁਖਲੱਧੀ ਕੋਆਪ੍ਰੇਟਿਵ ਸੁਸਾਇਟੀ ਦੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਠਾਣਾ ਸਿੰਘ ਮੌੜ ਪ੍ਰਧਾਨ , ਹਰਬੰਸ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਨਾਇਬ ਸਿੰਘ ਮੀਤ ਪ੍ਰਧਾਨ ਚੁਣੇ

ਕੋਟਫੱਤਾ, 16 ਸਤੰਬਰ (ਰਣਜੀਤ ਸਿੰਘ ਬੁੱਟਰ)- ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਕੋਟਸ਼ਮੀਰ ਦੀ ਇਮਾਰਤ ਜੋ 40 ਸਾਲ ਦੇ ਲਗਭਗ ਪੁਰਾਣੀ ਹੋ ਚੁੱਕੀ ਹੈ। ਖਸਤਾ ਹਾਲਤ ਹੋ ਚੁੱਕੀ ਇਹ ਇਮਾਰਤ ਕਿਸੇ ਵੀ ਤਰ੍ਹਾਂ ਜਣੇਪਾ ਕੇਸਾਂ ਲਈ ਠੀਕ ਨਾ ਹੋਣ ਕਾਰਨ ਸਰਕਾਰ ਨੇ ਇਸ ਨੂੰ ਨਕਾਰਾ ਘੋਸ਼ਿਤ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 17-09-2026
ਕੋਟਫੱਤਾ, 16 ਸਤੰਬਰ (ਰਣਜੀਤ ਸਿੰਘ ਬੁੱਟਰ)- ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਕੋਟਸ਼ਮੀਰ ਦੀ ਇਮਾਰਤ ਜੋ 40 ਸਾਲ ਦੇ ਲਗਭਗ ਪੁਰਾਣੀ ਹੋ ਚੁੱਕੀ ਹੈ। ਖਸਤਾ ਹਾਲਤ ਹੋ ਚੁੱਕੀ ਇਹ ਇਮਾਰਤ ਕਿਸੇ ਵੀ ਤਰ੍ਹਾਂ ਜਣੇਪਾ ਕੇਸਾਂ ਲਈ ਠੀਕ ਨਾ ਹੋਣ ਕਾਰਨ ਸਰਕਾਰ ਨੇ ਇਸ ਨੂੰ ਨਕਾਰਾ ਘੋਸ਼ਿਤ ਕਰ ਦਿੱਤਾ। ਨਗਰ ਪੰਚਾਇਤ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਨਗਰ ਪੰਚਾਇਤ ਪ੍ਰਧਾਨ ਜਸਵਿੰਦਰ ਕੌਰ ਦੇ ਪੁੱਤਰ ਅਕਾਲੀ ਆਗੂ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿਚ ਮਿੰਨੀ ਸਿਹਤ ਕੇਂਦਰ ਪਹੁੰਚੀ ਤੇ ਸਟਾਫ਼ ਤੋਂ ਜਾਣਕਾਰੀ ਲੈਣ ਉਪਰੰਤ ਮਿੰਨੀ ਸਿਹਤ ਕੇਂਦਰ ਨੂੰ ਨਜ਼ਦੀਕ ਹੀ ਪੈਂਦੇ ਗੁਰਦੁਆਰਾ ਬੁੰਗਾ ਸਾਹਿਬ ਦੀ ਇਮਾਰਤ ਵਿਚ ਤਬਦੀਲ ਕਰ ਦਿੱਤਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਮਲ ਸਿੰਘ ਨਿੰਮਾ ਤੇ ਸਮੂਹ ਕੌਂਸਲਰਾਂ ਨੇ ਕਿਹਾ ਕਿ ਸਰਕਾਰੀ ਸਿਹਤ ਕੇਂਦਰ ਤੇ ਜਣੇਪਾ ਸੈਂਟਰ ਦੀ ਕਰੀਬ 40-45 ਸਾਲ ਪੁਰਾਣੀ ਇਮਾਰਤ ਨੂੰ ਅਧਿਕਾਰੀਆਂ ਵਲੋਂ ਖੰਡਰ ਐਲਾਨੇ ਜਾਣ ਤੋਂ ਬਾਅਦ ਇਸ ਦੀ ਨਵੀਂ ਉਸਾਰੀ ਲਈ ਨਗਰ ਪੰਚਾਇਤ ਸਰਕਾਰ ਤੋਂ ਵਿਸ਼ੇਸ਼ ਗਰਾਂਟ ਦੀ ਮੰਗ ਕਰਦੀ ਹੈ। ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਇਲਾਕੇ ਦੇ 20-22 ਪਿੰਡਾਂ ਵਿਚ ਮਸ਼ਹੂਰ ਇਸ ਜਣੇਪਾ ਕੇਂਦਰ ਵਿਚ ਹਰ ਰੋਜ਼ ਵੱਖ-ਵੱਖ ਪਿੰਡਾਂ ਤੋਂ 2 ਤੋਂ 3 ਮਹਿਲਾਵਾਂ ਜਣੇਪੇ ਲਈ ਇੱਥੇ ਪਹੁੰਚਦੀਆਂ ਹਨ ਪਰ ਡਿੱਗੂ ਡਿੱਗੂ ਕਰਦੀ ਇਮਾਰਤ ਹੇਠ ਬੈਠੇ ਲੋਕ ਰੱਬ ਅੱਗੇ ਅਰਦਾਸਾਂ ਕਰਕੇ ਆਪਣਾ ਸਮਾਂ ਪੂਰਾ ਕਰਦੇ ਹਨ। ਨਗਰ ਪੰਚਾਇਤ ਨੇ ਪੰਜਾਬ ਸਰਕਾਰ ਤੇ ਸਿਹਤ ਕੇਂਦਰ ਦੇ ਉੱਚ ਅਧਿਕਾਰੀਆਂ ਕੋਲ ਇਸ ਜਣੇਪਾ ਕੇਂਦਰ ਦੀ ਮੁੜ ਉਸਾਰੀ ਦੀ ਮੰਗ ਉਠਾਈ। ਇਸ ਮੌਕੇ ਕੌਂਸਲਰ ਸੁਖਵਿੰਦਰ ਕੌਰ ਦੇ ਪਤੀ ਹਰਭਜਨ ਸਿੰਘ, ਕੌਂਸਲਰ ਸੁਖਪਾਲ ਸਿੰਘ, ਕੌਂਸਲਰ ਪ੍ਰੀਤੀ ਕੌਰ ਦੇ ਪਰਿਵਾਰਕ ਮੈਂਬਰ ਡਾਕਟਰ ਗੁਰਨੈਬ ਸਿੰਘ, ਕੌਂਸਲਰ ਜਸਪ੍ਰੀਤ ਸਿੰਘ ਜੱਸਾ , ਕੌਂਸਲਰ ਤੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਪੰਮਾ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨਜੀਤ ਸ਼ਰਨੀਂ, ਕੌਂਸਲਰ ਰਾਮ ਸਿੰਘ ਮਾਨ, ਕੌਂਸਲਰ ਜਸਦੀਪ ਕੌਰ ਦੇ ਪਤੀ ਮਨਪ੍ਰੀਤ ਸਿੰਘ ਮਨਾ, ਕੌਂਸਲਰ ਸੰਦੀਪ ਸਿੰਘ ਸੰਧੂ, ਕੌਂਸਲਰ ਗੋਬਿੰਦ ਸਿੰਘ, ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਪੀਤਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
Ad Position 24