17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ਆਪ’ ਸਰਕਾਰ ਪਾਵਰਕੱਟਾਂ ਦੀ ਸਰਕਾਰ ਬਣੀ- ਦਿਉਣ

ਬੱਲੂਆਣਾ, 14 ਸਤੰਬਰ (ਗੁਰਨੈਬ ਸਾਜਨ)- ਪੰਜਾਬ ’ਚ ਦਿਨੋਂ ਦਿਨ ਗਹਿਰਾਉਂਦੇ ਜਾ ਰਹੇ ਬਿਜਲੀ ਸੰਕਟ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਬਠਿੰਡਾ ਦਿਹਾਤੀ ਦੇ ਪਿੰਡ ਦਿਉਣ ਦੇ ਸੀਨੀਅਰ ਅਕਾਲੀ ਆਗੂ ਅੰਗਰੇਜ਼ ਸਿੰਘ ਦਿਉਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਉਹ ਸਾਰੇ ਵਾਅਦੇ ਝੂਠੇ ਸਾਬਿਤ ਹੋ ਚੁੱਕੇ ਹਨ । ਪੰਜਾਬ ਦੇ ਉਦਯੋਗਾਂ ਨੂੰ 14 ਘੰਟੇ ਤੱਕ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਘਰੇਲੂ ਖ਼ਪਤਕਾਰ ਪ੍ਰੇਸ਼ਾਨ ਹਨ ਅਤੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 15-09-2026
ਬੱਲੂਆਣਾ, 14 ਸਤੰਬਰ (ਗੁਰਨੈਬ ਸਾਜਨ)- ਪੰਜਾਬ ’ਚ ਦਿਨੋਂ ਦਿਨ ਗਹਿਰਾਉਂਦੇ ਜਾ ਰਹੇ ਬਿਜਲੀ ਸੰਕਟ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਬਠਿੰਡਾ ਦਿਹਾਤੀ ਦੇ ਪਿੰਡ ਦਿਉਣ ਦੇ ਸੀਨੀਅਰ ਅਕਾਲੀ ਆਗੂ ਅੰਗਰੇਜ਼ ਸਿੰਘ ਦਿਉਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਉਹ ਸਾਰੇ ਵਾਅਦੇ ਝੂਠੇ ਸਾਬਿਤ ਹੋ ਚੁੱਕੇ ਹਨ । ਪੰਜਾਬ ਦੇ ਉਦਯੋਗਾਂ ਨੂੰ 14 ਘੰਟੇ ਤੱਕ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਘਰੇਲੂ ਖ਼ਪਤਕਾਰ ਪ੍ਰੇਸ਼ਾਨ ਹਨ ਅਤੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ। ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫ਼ਸਲ ਬਿਜਲੀ ਦੇ ਲਗਾਤਾਰ ਲੱਗ ਰਹੇ ਪਾਵਰਕੱਟਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਹੁਣ ਜਦੋਂ ਬਿਜਲੀ ਪਾਣੀ ਦੀ ਫ਼ਸਲਾਂ ਨੂੰ ਜ਼ਿਆਦਾ ਲੋੜ ਹੈ ਤਾਂ ਉਸ ਸਮੇਂ ਮਾਨ ਸਰਕਾਰ ਬਿਜਲੀ ਦੇ ਵੱਡੇ-ਵੱਡੇ ਕੱਟ ਲਗਾ ਰਹੀ ਹੈ, ਮਜ਼ਬੂਰਨ ਕਿਸਾਨਾਂ ਵਲੋਂ ਥਾਂ-ਥਾਂ ਬਿਜਲੀ ਦੇ ਪਾਵਰ ਗਰਿੱਡਾਂ ’ਚ ਧਰਨੇ ਲਗਾਏ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟਗੁਰੂ ਦੇ ਪ੍ਰਾਇਮਰੀ ਸਕੂਲ ਵਿਖੇ ਨਾਨਕ ਬਗੀਚੀ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਆਤਮ ਹੱਤਿਆ ਰੋਕਥਾਮ ਦਿਵਸ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Ad Position 24