02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੁਰੱਖਿਆ ਮਾਤਰਤਵ ਅਭਿਆਨ ਦਾ ਮੁੱਖ ਟੀਚਾ ਜੱਚਾ-ਬੱਚਾ ਮੌਤ ਦਰ ਨੂੰ ਜ਼ੀਰੋ ਕਰਨਾ : ਡਾ. ਅਰੋੜਾ

ਰਾਮਪੁਰਾ ਫੂਲ, 12 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ.

Ad Position 21
No active advertisement
ਅਜੀਤ ਡੈਸਕ 13-09-2026
ਰਾਮਪੁਰਾ ਫੂਲ, 12 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਬਾਲਿਆਂਵਾਲੀ ਡਾ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਆ ਮਾਤਰਤਵ ਅਭਿਆਨ (ਪੀ.ਐੱਮ.ਐੱਸ.ਐੱਮ.ਏ.) ਤਹਿਤ ਗਰਭਵਤੀ ਔਰਤਾਂ ਲਈ ਪਿੰਡ ਰਾਮਪੁਰਾ ਵਿਖੇ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਸ਼ੈਲੀ ਅਰੋੜਾ ਨੇ ਦੱਸਿਆ ਕਿ ਅਭਿਆਨ ਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਨੂੰ ਗੁਣਵੱਤਾ ਭਰਪੂਰ ਅਤੇ ਸ ਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਜੱਚਾ ਅਤੇ ਬੱਚਾ ਮੌਤ ਦਰ ਨੂੰ ਘਟਾ ਕੇ ਜ਼ੀਰੋ ਦੇ ਨੇੜੇ ਲਿਆਂਦਾ ਜਾ ਸਕੇ। ਇਸ ਯੋਜਨਾ ਤਹਿਤ ਹਰ ਮਹੀਨੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾਂਦੇ ਹਨ, ਜਿੱਥੇ ਗਰਭਵਤੀ ਔਰਤਾਂ ਦੀ ਮੁਫ਼ਤ ਸਿਹਤ ਜਾਂਚ, ਖੂਨ ਅਤੇ ਪਿਸ਼ਾਬ ਦੇ ਟੈੱਸਟ, ਬਲੱਡ ਪ੍ਰੈਸ਼ਰ ਦੀ ਜਾਂਚ, ਅਲਟਰਾ ਸਾਊਂਡ ਸਬੰਧੀ ਸਲਾਹ ਅਤੇ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਬਲਾਕ ਐਜੂਕੇਟਰ ਜਗਤਾਰ ਸਿੰਘ ਨੇ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖ਼ੁਰਾਕ, ਨਿੱਜੀ ਸਫ਼ਾਈ, ਟੀਕਾਕਰਨ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਕਮਲਜੀਤ ਸਿੰਘ, ਡਾ.ਲਵਦੀਪ ਰੋਹੇਲ (ਡੈਂਟਲ ਸਰਜਨ), ਬਲਾਕ ਐਜੂਕੇਟਰ ਮਨਜੀਤ ਸਿੰਘ, ਸੁਰਿੰਦਰ ਕੌਰ, ਬਨੀਤਾ ਰਾਣੀ (ਸੀਨੀਅਰ ਫਾਰਮੇਸੀ ਅਫ਼ਸਰ), ਰਵਿੰਦਰ ਕੌਰ (ਨਰਸਿੰਗ ਸਿਸਟਰ), ਦਰਸ਼ਨ ਕੌਰ (ਐਲ.ਐਚ.ਵੀ.) ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਨੂੰਨੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਵੱਲ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਪਹਿਲ ਅਗਲੀ ਖ਼ਬਰ ਬਾਬਾ ਮੋਨੀ ਜੀ ਕਾਲਜ ਦੇ ਐਮ.ਡੀ ਲਖਵੀਰ ਸਿੱਧੂ ਦੇ ਅਕਾਲ ਚਲਾਣੇ ’ਤੇ ਪੁਡਕਾ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24