ਦਿਆਲ ਸੋਢੀ ਨੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਦਿੱਤੀ ਹਰੀ ਝੰਡੀ
ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਦੇ ਕਨਵੀਨਰ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਵਲੋਂ ਅੱਜ ਮੌੜ ਮੰਡੀ ਵਿਖੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕਪਾਲ ਮੋਚਨ ਲਈ ਇਹ ਬੱਸ ਸ਼੍ਰੀ ਸਨਾਤਨ ਧਰਮ ਧਰਮਸ਼ਾਲਾ ਤੀਰਥ ਰਾਜ ਕਪਾਲ ਮੋਚਨ ਮੌੜ ਮੰਡੀ ਵੱਲੋਂ ਭੇਜੀ ਜਾਂਦੀ ਹੈ।
ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਦੇ ਕਨਵੀਨਰ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਵਲੋਂ ਅੱਜ ਮੌੜ ਮੰਡੀ ਵਿਖੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਕਪਾਲ ਮੋਚਨ ਲਈ ਇਹ ਬੱਸ ਸ਼੍ਰੀ ਸਨਾਤਨ ਧਰਮ ਧਰਮਸ਼ਾਲਾ ਤੀਰਥ ਰਾਜ ਕਪਾਲ ਮੋਚਨ ਮੌੜ ਮੰਡੀ ਵੱਲੋਂ ਭੇਜੀ ਜਾਂਦੀ ਹੈ। ਕਮੇਟੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਸ਼ੀਲੀ ਨੇ ਦੱਸਿਆ ਕਿ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਵਿਚ ਜਗਾਧਰੀ ਨੇੜੇ ਸਥਿਤ ਸ਼੍ਰੀ ਕਪਾਲ ਮੋਚਨ ਵਿਖੇ ਸੰਸਥਾ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ ਜਿਸ ਲਈ ਅੱਜ 37 ਵੇਂ ਵਿਸ਼ਾਲ ਭੰਡਾਰੇ ਲਈ ਬੱਸ ਨੂੰ ਸ਼੍ਰੀ ਦਿਆਲ ਸੋਢੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮੌੜ ਮੰਡੀ ਅਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਣ ਵਾਲੀ ਇਹ ਲੰਗਰ ਸੇਵਾ 20 ਨਵੰਬਰ ਤੋਂ ਸ਼ੁਰੂ ਹੋ ਕੇ 24 ਨਵੰਬਰ ਤੱਕ ਜਾਰੀ ਰਹੇਗੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਪਤ ਹੋਵੇਗੀ। ਇਸ ਮੌਕੇ ਹਰਸ਼ ਗੋਇਲ, ਚੰਦਰ ਮੋਹਣ, ਦੇਵ ਰਾਜ ਖਾਨੇ ਵਾਲੇ ਗੋਰਾ ਫੀਡ ਵਾਲਾ, ਸੁਰਿੰਦਰ ਸਿੱਧੂ ਐਡਵੋਕੇਟ ਵੀ ਹਾਜ਼ਰ ਸਨ।