‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4 ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਦੀਆਂ ਟੀਮਾਂ ਵਲੋਂ ਜਿੱਤਾਂ ਦਰਜ
ਬਠਿੰਡਾ, 23 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4 ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਖਿਡਾਰੀਆਂ ਨੇ ਆਪਣੀਆਂ ਟੀਮਾਂ ਦੀਆਂ ਜਿੱਤਾਂ ਲਈ ਮੈਦਾਨ ਵਿਚ ਪੂਰਾ ਦਮਖਮ ਦਿਖਾਇਆ।
ਬਠਿੰਡਾ, 23 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4 ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਖਿਡਾਰੀਆਂ ਨੇ ਆਪਣੀਆਂ ਟੀਮਾਂ ਦੀਆਂ ਜਿੱਤਾਂ ਲਈ ਮੈਦਾਨ ਵਿਚ ਪੂਰਾ ਦਮਖਮ ਦਿਖਾਇਆ। ਇਸ ਮੌਕੇ ਅੰਡਰ-14 ਲੜਕੇ ਪੂਲ-ਬੀ ਦੇ ਹਾਕੀ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਨੇ ਪਟਿਆਲਾ ਨੂੰ 3-0 ਨਾਲ ਹਰਾਇਆ, ਜਦਕਿ ਅੰਮ੍ਰਿਤਸਰ ਸਾਹਿਬ ਨੇ ਮੇਜ਼ਬਾਨ ਬਠਿੰਡਾ ਦੀ ਟੀਮ ਨੂੰ 3-0 ਨਾਲ ਮਾਤ ਦਿੱਤੀ। ਮਲੇਰਕੋਟਲਾ ਨੇ ਫ਼ਿਰੋਜ਼ਪੁਰ ਨੂੰ 5-0 ਨਾਲ ਹਰਾਇਆ। ਕੁਆਰਟਰ ਫਾਈਨਲ ਵਿਚ ਸ਼ਹੀਦ ਭਗਤ ਸਿੰਘ ਨਗਰ ਨੇ ਮਲੇਰਕੋਟਲਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ।ਇਸੇ ਤਰ੍ਹਾਂ ਪੂਲ-ਏ ਵਿਚ ਫ਼ਰੀਦਕੋਟ ਨੇ ਪਠਾਨਕੋਟ ਨੂੰ 4-2 ਨਾਲ ਹਰਾਇਆ, ਜਲੰਧਰ ਨੇ ਲੁਧਿਆਣਾ ਨੂੰ 2-0 ਨਾਲ ਮਾਤ ਦਿੱਤੀ, ਜਦਕਿ ਗੁਰਦਾਸਪੁਰ ਨੇ ਫ਼ਰੀਦਕੋਟ ਵਿਰੁੱਧ 6-0 ਨਾਲ ਵੱਡੀ ਜਿੱਤ ਦਰਜ ਕੀਤੀ।ਅੰਡਰ-17 ਲੜਕੇ ਪੂਲ-ਬੀ ਵਿਚ ਫ਼ਤਿਹਗੜ੍ਹ ਸਾਹਿਬ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 3-1 ਨਾਲ ਹਰਾਇਆ। ਮੋਗਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3-2 ਨਾਲ ਮਾਤ ਦਿੱਤੀ, ਜਦਕਿ ਫ਼ਿਰੋਜ਼ਪੁਰ ਨੇ ਫ਼ਾਜ਼ਿਲਕਾ ਨੂੰ 7-0 ਦੇ ਵੱਡੇ ਫ਼ਰਕ ਨਾਲ ਹਰਾਇਆ।ਇਸੇ ਤਰ੍ਹਾਂ ਪੂਲ ਏ ਵਿਚ ਰੂਪਨਗਰ ਨੇ ਫ਼ਰੀਦਕੋਟ ਨੂੰ 4-0 ਨਾਲ ਅਤੇ ਮਲੇਰਕੋਟਲਾ ਨੇ ਮਾਨਸਾ ਨੂੰ 3-0 ਨਾਲ ਹਰਾਇਆ।