ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਜੀ ਦਿਉਣ ਵਲੋਂ ਪਿੰਡ ’ਚ ਪ੍ਰਭਾਤ ਫੇਰੀਆਂ ਕੱਢੀਆਂ
ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਜੀ ਦਿਉਣ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਿਚ 12 ਦਿਨ ਪ੍ਰਭਾਤ ਫੇਰੀਆਂ ਦੀ ਲੜੀ ਸ਼ੁਰੂ ਕੀਤੀ ਗਈ। ਜਿਸ ਵਿਚ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਅੰਮ੍ਰਿਤ ਵੇਲੇ 4 ਵਜੇ ਜਾਗ ਕੇ ਪ੍ਰਭਾਤ ਫੇਰੀਆਂ ਵਿਚ ਸ਼ਾਮਿਲ ਹੋ ਕੇ ਨਾਨਕ ਪਾਤਸ਼ਾਹ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਬ
ਬਠਿੰਡਾ ਦੇ ਪਿੰਡ ਦਿਉਣ ਵਿਖੇ ਪ੍ਰਭਾਤ ਫੇਰੀ ਦੌਰਾਨ ਜੁੜੀ ਸੰਗਤ। ਤਸਵੀਰ : ਗੁਰਨੈਬ ਸਾਜਨ
24-11-2026
ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਜੀ ਦਿਉਣ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਿਚ 12 ਦਿਨ ਪ੍ਰਭਾਤ ਫੇਰੀਆਂ ਦੀ ਲੜੀ ਸ਼ੁਰੂ ਕੀਤੀ ਗਈ। ਜਿਸ ਵਿਚ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਅੰਮ੍ਰਿਤ ਵੇਲੇ 4 ਵਜੇ ਜਾਗ ਕੇ ਪ੍ਰਭਾਤ ਫੇਰੀਆਂ ਵਿਚ ਸ਼ਾਮਿਲ ਹੋ ਕੇ ਨਾਨਕ ਪਾਤਸ਼ਾਹ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਰਵਿਦਾਸ ਮਹਾਰਾਜ ਜੀ ਤੋਂ ਸਵੇਰੇ ਚਾਰ ਵਜੇ ਹਰ ਰੋਜ਼ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਹੁੰਦੀ ਰਹੀ, ਪ੍ਰਭਾਤ ਫੇਰੀ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਵਲੋਂ ਝਾੜੂ ਦੀ ਸੇਵਾ ਕੀਤੀ ਜਾਂਦੀ ਰਹੀ। ਪ੍ਰਭਾਤ ਫੇਰੀਆਂ ਦੌਰਾਨ ਸੰਗਤਾਂ ਵਲੋਂ ਪਿੰਡ ਦੇ ਵੱਖ-ਵੱਖ ਅਗਵਾੜਾ ’ਚੋਂ ਹੁੰਦੇ ਹੋਏ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ’ਤੇ ਦਿਉਣ ਖ਼ੁਰਦ, ਦਿਉਣ ਪਿੰਡ ਦੀ ਫਿਰਨੀ ਦੀ ਪਰਿਕਰਮਾ ਕੀਤੀ। ਜਿੱਥੇ ਨਗਰ ਦੇ ਸਮੂਹ ਵਾਸੀਆਂ ਨੇ ਪ੍ਰਭਾਤ ਫੇਰੀ ਵਿਚ ਜੁੜੀ ਸੰਗਤ ਦੀ ਧੂੜ ਮੱਥੇ ਨਾਲ ਲਾ ਕੇ ਸਵਾਗਤ ਕੀਤਾ। ਪ੍ਰਭਾਤ ਫੇਰੀ ਵਿਚ ਸ਼ਾਮਿਲ ਸੰਗਤ ਲਈ ਚਾਹ, ਜਲੇਬੀਆਂ, ਬਰੈੱਡ ਪਕੌੜੇ, ਬਿਸਕੁਟ ਬਰਫ਼ੀ ਦੇ ਲੰਗਰ ਲਗਾਏ ਗਏ ਅਤੇ ਜਿਸ ਘਰ ਜਾਂ ਅਗਵਾੜ ਦੇ ਚੌਂਕ ਵਿਚ ਪ੍ਰਭਾਤ ਫੇਰੀ ਦੀ ਠਹਿਰ ਹੁੰਦੀ ਗੁਰੂ ਘਰ ਦੇ ਵਜ਼ੀਰ ਭਾਈ ਬਲਦੇਵ ਸਿੰਘ ਵਲੋਂ ਉਸ ਪਰਿਵਾਰ ਅਤੇ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਅਤੇ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸੁਨੇਹੇ ਦਿੱਤੇ ਜਾਂਦੇ। ਸੰਗਤਾਂ ਵਿਚ ਇਹਨਾਂ ਪ੍ਰਭਾਤ ਫੇਰੀਆਂ ਦਾ ਐਨਾ ਉਤਸ਼ਾਹ ਸੀ ਕਿ ਨਗਰ ਦੇ ਕਈ ਐਸੇ ਘਰ ਵੀ ਸਨ ਜਿੰਨਾਂ ਨੇ ਆਪਣੇ ਘਰ ਵਿਚ ਸੰਗਤਾਂ ਦੇ ਮੁਬਾਰਕ ਚਰਨ ਪਵਾ ਕੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਪ੍ਰਭਾਤ ਫੇਰੀਆਂ ’ਚ ਪਿੰਡ ਵਾਸੀਆਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵਲੋਂ ਵੀ ਪੰਜ ਪਿਆਰਿਆਂ, ਗ੍ਰੰਥੀ ਸਿੰਘ ਅਤੇ ਕਮੇਟੀ ਮੈਂਬਰਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇਹਨਾਂ ਪ੍ਰਭਾਤ ਫੇਰੀਆਂ ਰਾਹੀਂ ਜਿੱਥੇ ਅੰਮ੍ਰਿਤ ਵੇਲੇ ਜਾਗਣ ਦਾ ਸੰਗਤਾਂ ਨੇ ਸੰਕਲਪ ਲਿਆ। ਉੱਥੇ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀਆਂ ਤੁਕਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਵੀ ਪ੍ਰੇਰਿਆ ਗਿਆ। ਗੁਰਦੁਆਰਾ ਰਵਿਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਛੱਤਰ ਸਿੰਘ ਨੰਬਰਦਾਰ ਵੱਲੋਂ ਪ੍ਰਭਾਤ ਫੇਰੀਆਂ ਵਿਚ ਸਮੁੱਚੇ ਨਗਰ ਦੀ ਸੰਗਤ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਹਿਯੋਗ ਲਈ ਧੰਨਵਾਦ ਕੀਤਾ।