ਨਾਇਬ ਤਹਿਸੀਲਦਾਰ ਨਥਾਣਾ ਗਿਰਧਾਰੀ ਲਾਲ ਨੇ ਚਾਰਜ ਸੰਭਾਲਿਆ
ਨਥਾਣਾ, 19 ਨਵੰਬਰ (ਗੁਰਦਰਸ਼ਨ ਲੁੱਧੜ)- ਸਬ-ਤਹਿਸੀਲ ਨਥਾਣਾ ਦੇ ਪਹਿਲਾਂ ਤਾਇਨਾਤ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਦਾ ਮਾਨਸਾ ਵਿਚ ਤਬਾਦਲਾ ਹੋ ਗਿਆ ਹੈ। ਉਨ੍ਹਾਂ ਦੀ ਥਾਂ ਬਦਲ ਕੇ ਆਏ ਨਾਇਬ ਤਹਿਸੀਲਦਾਰ ਗਿਰਧਾਰੀ ਲਾਲ ਨੇ ਸਬ ਤਹਿਸੀਲ ਨਥਾਣਾ ਦਾ ਚਾਰਜ ਸੰਭਾਲ ਲਿਆ ਹੈ।
ਨਥਾਣਾ, 19 ਨਵੰਬਰ (ਗੁਰਦਰਸ਼ਨ ਲੁੱਧੜ)- ਸਬ-ਤਹਿਸੀਲ ਨਥਾਣਾ ਦੇ ਪਹਿਲਾਂ ਤਾਇਨਾਤ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਦਾ ਮਾਨਸਾ ਵਿਚ ਤਬਾਦਲਾ ਹੋ ਗਿਆ ਹੈ। ਉਨ੍ਹਾਂ ਦੀ ਥਾਂ ਬਦਲ ਕੇ ਆਏ ਨਾਇਬ ਤਹਿਸੀਲਦਾਰ ਗਿਰਧਾਰੀ ਲਾਲ ਨੇ ਸਬ ਤਹਿਸੀਲ ਨਥਾਣਾ ਦਾ ਚਾਰਜ ਸੰਭਾਲ ਲਿਆ ਹੈ। ਸਬ ਤਹਿਸੀਲ ਨਥਾਣਾ ਦੇ ਦਫ਼ਤਰੀ ਸਟਾਫ਼, ਸਬ ਤਹਿਸੀਲ ਕੈਂਪਸ ਵਿਚ ਕੰਮ ਕਰਦੇ ਵਕੀਲਾਂ, ਵਸੀਕਾ ਨਵੀਸਾਂ ਟਾਈਪਿਸਟਾਂ ਤੇ ਹੋਰਨਾਂ ਕਰਮੀਆਂ ਵਲੋਂ ਨਵੇਂ ਨਾਇਬ ਤਹਿਸੀਲਦਾਰ ਦੁਆਰਾ ਡਿਊਟੀ ਸੰਭਾਲਣ ਮੌਕੇ ਸਵਾਗਤ ਕੀਤਾ ਗਿਆ। ਨਾਇਬ ਤਹਿਸੀਲਦਾਰ ਵਲੋਂ ਸਮੂਹ ਵਕੀਲਾਂ ਅਤੇ ਦਫ਼ਤਰੀ ਸਟਾਫ਼ ਨਾਲ ਜਨਤਕ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਪ੍ਰਸ਼ਾਸਨਿਕ ਨਿਯਮਾਂ ਨੂੰ ਪਾਲਣਾ ਕਰਨ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਦਫ਼ਤਰੀ ਕਰਮਚਾਰੀ ਨਵਜੀਤ ਸਿੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ, ਐਡਵੋਕੇਟ ਬਿੱਕਰ ਸਿੰਘ, ਜਗਤਾਰ ਸਿੰਘ ਰਵਿੰਦਰ ਕੁਮਾਰ, ਮਨੋਜ ਕੁਮਾਰ, ਜਸਪਾਲ ਸਿੰਘ ਸਮੇਤ ਸਮੂਹ ਵਕੀਲ ਅਤੇ ਨਗਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।