19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰਹਿੰਦ ਨਹਿਰ ਕਿਨਾਰੇ ਸਕੂਟਰੀ ਸਵਾਰ ’ਤੇ ਕਾਪੇ ਨਾਲ ਹਮਲਾ ਲੁੱਟ ਦੀ ਕੋਸ਼ਿਸ ਨਾਕਾਮ

ਬਠਿੰਡਾ, 19 ਨਵੰਬਰ (ਪੱਤਰ ਪ੍ਰੇਰਕ)- ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਦਿਨ-ਦਿਹਾੜੇ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਘਟਨਾ ਸਥਾਨਕ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ‘ਤੇ ਸਾਹਮਣੇ ਆਈ, ਜਿੱਥੇ ਦੋ ਨੌਜਵਾਨਾਂ ਨੇ ਇਕ ਐਕਟਿਵਾ ਸਵਾਰ ਨੂੰ ਘੇਰ ਕੇ ਕਾਪੇ ਨਾਲ ਹਮਲਾ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 20-11-2026
ਬਠਿੰਡਾ, 19 ਨਵੰਬਰ (ਪੱਤਰ ਪ੍ਰੇਰਕ)- ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਦਿਨ-ਦਿਹਾੜੇ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਘਟਨਾ ਸਥਾਨਕ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ‘ਤੇ ਸਾਹਮਣੇ ਆਈ, ਜਿੱਥੇ ਦੋ ਨੌਜਵਾਨਾਂ ਨੇ ਇਕ ਐਕਟਿਵਾ ਸਵਾਰ ਨੂੰ ਘੇਰ ਕੇ ਕਾਪੇ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਸਕੂਟਰੀ ਸਵਾਰ ਦੀ ਹਿੰਮਤ ਅਤੇ ਰਾਹਗੀਰਾਂ ਦੀ ਆਮਦ ਕਾਰਨ ਲੁੱਟ-ਖੋਹ ਦੀ ਕੋਸ਼ਿਸ਼ ਨਾਕਾਮ ਰਹੀ। ਪੀੜਤ ਅਨੁਸਾਰ ਉਹ ਨੈਸ਼ਨਲ ਕਾਲੋਨੀ ਤੋਂ ਆਪਣੇ ਦਫ਼ਤਰ ਜਾਣ ਲਈ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ਰਾਹੀਂ ਰੋਜ਼ ਗਾਰਡਨ ਵਾਲੇ ਓਵਰਬ੍ਰਿਜ ਵੱਲ ਜਾ ਰਿਹਾ ਸੀ। ਇਸੇ ਦੌਰਾਨ 2 ਨੌਜਵਾਨਾਂ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਵਿਚੋਂ ਇਕ ਜਣਾ ਦਰੱਖਤ ਕੋਲ ਖੜ੍ਹ ਗਿਆ ਤੇ ਦੂਸਰੇ ਨੇ ਅਚਾਨਕ ਉਸ ਦੀ ਸਕੂਟਰੀ ਅੱਗੇ ਆ ਕੇ ਰਸਤਾ ਰੋਕ ਲਿਆ। ਸਕੂਟਰੀ ਸਵਾਰ ਵਲੋਂ ਹਾਰਨ ਵਜਾ ਕੇ ਪਾਸੇ ਹੋਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਹਮਲਾਵਰ ਨੇ ਹੱਥ ਵਿਚ ਫੜੇ ਕਾਪੇ ਨਾਲ ਉਸ ‘ਤੇ ਵਾਰ ਕਰ ਦਿੱਤਾ, ਜੋ ਸਕੂਟਰੀ ‘ਤੇ ਜਾ ਵੱਜਿਆ। ਪੀੜਤ ਨੇ ਤੁਰੰਤ ਹਿੰਮਤ ਦਿਖਾਉਂਦਿਆਂ ਹਮਲਾਵਰ ਦੀ ਲੱਤ ਫੜ ਕੇ ਉਸ ਨੂੰ ਹੇਠਾਂ ਸੁੱਟ ਲਿਆ। ਇਸੇ ਦੌਰਾਨ ਰੌਲਾ ਪੈਣ ‘ਤੇ ਸੜਕ ਤੋਂ ਲੰਘ ਰਹੇ ਹੋਰ ਰਾਹਗੀਰ ਵੀ ਰੁਕਣ ਲੱਗੇ ਤਾਂ ਹਮਲਾਵਰ ਸੜਕ ਕਿਨਾਰੇ ਝਾੜੀਆਂ ਵਿਚੋਂ ਹੁੰਦਾ ਹੋਇਆ ਜੋਗਰ ਪਾਰਕ ਵੱਲ ਫ਼ਰਾਰ ਹੋ ਗਿਆ। ਪੀੜਤ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਦਿਨ ਵੇਲੇ ਅਤੇ ਆਵਾਜਾਈ ਵਾਲੀ ਸੜਕ ‘ਤੇ ਕਾਪੇ ਲੈ ਕੇ ਲੋਕਾਂ ਨੂੰ ਘੇਰਨ ਵਾਲੇ ਅਨਸਰ ਬੇਖ਼ੌਫ਼ ਘੁੰਮ ਰਹੇ ਹਨ ਤਾਂ ਰਾਤ ਸਮੇਂ ਲੋਕਾਂ ਦੀ ਸੁਰੱਖਿਆ ਦਾ ਕੀ ਹਾਲ ਹੋਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਦਰਸ਼ਨ ਸਿੰਘ ਜੀਦਾ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਅਗਲੀ ਖ਼ਬਰ ਥਾਣਾ ਸੰਗਤ ਦੀ ਪੁਲਿਸ ਨੂੰ ਵੱਡੀ ਸਫਲਤਾ, 260 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
Ad Position 24