17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਲਵੰਡੀ ਸਾਬੋ ਹਲਕੇ ’ਚ ਨਹੀਂ ਕੱਢੀ ਸਾਈਕਲ ਯਾਤਰਾ, ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਪ੍ਰੋਗਰਾਮ ਤੋਂ ਬਣਾਈ ਰੱਖੀ ਦੂਰੀ

ਤਲਵੰਡੀ ਸਾਬੋ, 17 ਨਵੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ) ਕਾਂਗਰਸ ਦੇ ਸੀਨੀਅਰ ਆਗੂ, ਜਲੰਧਰ ਤੋਂ ਸੰਸਦ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਚਰਨਜੀਤ ਸਿੰਘ ਚੰਨੀ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਚੰਨੀ ਭਾਂਵੇ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੀ ਲੜੀ ਤਹਿਤ ਤਲਵੰਡੀ ਸਾਬੋ ਪੁੱਜੇ ਸਨ ਪਰ ਹੈਰਾਨਗੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਹਲਕੇ ਅੰਦਰ ਕਿਧਰੇ ਸਾਈਕਲ ਨਹੀਂ ਚਲਾਈ ਤੇ ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਜਗ੍ਹਾ ਰਾਮ ਤੀਰਥ ਵਿਖੇ ਇਕ ਵਰਕਰ ਮਿਲਣੀ ਉਪਰੰਤ ਉਹ ਗੱਡੀਆਂ ਤੇ ਹੀ ਸਿੱਧਾ ਮਾਨਸਾ ਜ਼ਿਲ੍ਹੇ ਵੱਲ ਰਵਾਨਾ ਹੋ ਗਏ।

Ad Position 21
No active advertisement
ਅਜੀਤ ਡੈਸਕ 18-11-2026
ਤਲਵੰਡੀ ਸਾਬੋ, 17 ਨਵੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ) ਕਾਂਗਰਸ ਦੇ ਸੀਨੀਅਰ ਆਗੂ, ਜਲੰਧਰ ਤੋਂ ਸੰਸਦ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਚਰਨਜੀਤ ਸਿੰਘ ਚੰਨੀ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ।ਚੰਨੀ ਭਾਂਵੇ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੀ ਲੜੀ ਤਹਿਤ ਤਲਵੰਡੀ ਸਾਬੋ ਪੁੱਜੇ ਸਨ ਪਰ ਹੈਰਾਨਗੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਹਲਕੇ ਅੰਦਰ ਕਿਧਰੇ ਸਾਈਕਲ ਨਹੀਂ ਚਲਾਈ ਤੇ ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਜਗ੍ਹਾ ਰਾਮ ਤੀਰਥ ਵਿਖੇ ਇਕ ਵਰਕਰ ਮਿਲਣੀ ਉਪਰੰਤ ਉਹ ਗੱਡੀਆਂ ਤੇ ਹੀ ਸਿੱਧਾ ਮਾਨਸਾ ਜ਼ਿਲ੍ਹੇ ਵੱਲ ਰਵਾਨਾ ਹੋ ਗਏ। ਦਮਦਮਾ ਸਾਹਿਬ ਪੁੱਜਣ ਤੇ ਅੱਜ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਚ ਸ਼ਾਮਿਲ ਸੀਨੀਅਰ ਆਗੂ ਸੁਖਦੇਵ ਸਿੰਘ ਚਹਿਲ ਨੇ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ। ਤਖਤ ਸਾਹਿਬ ਨਤਮਸਤਕ ਹੁੰਦਿਆਂ ਸਾਬਕਾ ਮੁੱਖ ਮੰਤਰੀ ਨੇ ਕੁਝ ਸਮਾਂ ਕੀਰਤਨ ਸ੍ਰਵਣ ਕੀਤਾ। ਉਨ੍ਹਾਂ ਨੇ ਗੁਰੂ ਕੇ ਲੰਗਰਾਂ ਚ ਜਿੱਥੇ ਸੇਵਾ ਨਿਭਾਈ ਉੇੱਥੇ ਪੰਗਤ ਚ ਬੈਠ ਕੇ ਲੰਗਰ ਛਕਿਆ। ਤਰਨਾ ਦਲ ਦੇ ਨਿਹੰਗ ਸਿੰਘ ਆਗੂ ਬਾਬਾ ਸਰਬਜੀਤ ਸਿੰਘ ਨੇ ਚੰਨੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਚੰਨੀ ਦੇ ਦਮਦਮਾ ਸਾਹਿਬ ਵਿਖੇ ਪਹੁੰਚਣ ਦੌਰਾਨ ਉਨ੍ਹਾਂ ਨਾਲ ਸੀਮਿਤ ਵਰਕਰਾਂ ਦੀ ਹਾਜ਼ਰੀ ਨੇ ਇਸ ਚਰਚਾ ਨੂੰ ਵੀ ਜਨਮ ਦਿੱਤਾ ਕਿ ਸਥਾਨਕ ਵੱਡੀ ਗਿਣਤੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਮਾਗਮ ਤੋਂ ਦੂਰੀ ਬਣਾ ਲਈ ਹੈ। ਭਾਂਵੇਕਿ ਸੁਖਦੇਵ ਸਿੰਘ ਚਹਿਲ ਦੇ ਧੜੇ ਦੇ ਵੱਡੀ ਗਿਣਤੀ ਕਾਂਗਰਸੀ ਵਰਕਰ ਤਖਤ ਸਾਹਿਬ ਵਿਖੇ ਪਹੁੰਚੇ ਹੋਏ ਸਨ ਤੇ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਧੜੇ ਨਾਲ ਸਬੰਧਿਤ ਕਾਂਗਰਸੀ ਵਰਕਰਾਂ ਨੇ ਵੀ ਆਪਣੀ ਹਾਜ਼ਰੀ ਦਰਜ਼ ਕਰਵਾਈ ਪਰ ਸੱਚ ਇਹ ਵੀ ਹੈਕਿ ਹਲਕੇ ਦੇ ਬਹੁ ਗਿਣਤੀ ਆਗੂਆਂ ਤੇ ਵਰਕਰਾਂ ਦੇ ਨਾਲ ਨਾਲ ਜਿਲ੍ਹਾ ਆਗੂਆਂ ਵੱਲੋਂ ਪ੍ਰੋਗਰਾਮ ਤੋਂ ਬਣਾਈ ਦੂਰੀ ਕਾਰਣ 10 ਸਾਲ੍ਹ ਪਹਿਲਾਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹੋਣ ਸਮੇਂ ਚਰਨਜੀਤ ਸਿੰਘ ਚੰਨੀ ਵਲੋਂ ਹਲਕੇ ’ਚ ਕੱਢੀ ਯਾਤਰਾ ਵਰਗਾ ਜਾਹੋ ਜਲਾਲ ਇਸ ਵਾਰ ਉਨਾਂ ਨਾਲ ਦਿਖਾਈ ਨਹੀ ਦਿੱਤਾ। ਤਖਤ ਸਾਹਿਬ ਨਤਮਸਤਕ ਹੋਣ ਸਮੇਂ ਚੰਨੀ ਨਾਲ ਹੋਰਨਾਂ ਤੋਂ ਇਲਾਵਾ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਚ ਸ਼ੁਮਾਰ ਕ੍ਰਿਸ਼ਨ ਸਿੰਘ ਭਾਗੀਵਾਂਦਰ, ਗੁਰਜੰਟ ਸਿੰਘ ਕੁੱਤੀਵਾਲ, ਗੁਰਾ ਸਿੰਘ ਤੁੰਗਵਾਲੀ, ਜਗਦੇਵ ਸਿੰਘ ਕਮਾਲੂ ਤੇ ਰੁਪਿੰਦਰ ਕੌਰ ਰੂਬੀ ਚਾਰੇ ਸਾਬਕਾ ਵਿਧਾਇਕ, ਮਰਹੂਮ ਖੁਸ਼ਬਾਜ ਸਿੰਘ ਜਟਾਣਾ ਦੇ ਪਿਤਾ ਬਲਜਿੰਦਰ ਸਿੰਘ, ਸੀ.ਆਗੂ ਮਨਜੀਤ ਸਿੰਘ ਕੋਟਫੱਤਾ, ਕਿਰਨਜੀਤ ਸਿੰਘ ਗਹਿਰੀ, ਭੁਪਿੰਦਰ ਸਿੰਘ ਗੋਰਾ, ਰੁਪਿੰਦਰ ਬਿੰਦਰਾ ਪ੍ਰੈੱਸ ਸਕੱਤਰ, ਰਣਜੀਤ ਸੰਧੂ, ਲਖਵਿੰਦਰ ਲੱਕੀ ਸਾਬਕਾ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ, ਹਰਬੰਸ ਸਿੰਘ ਸਾਬਕਾ ਕਾ.ਪ੍ਰਧਾਨ ਨਗਰ ਕੌਂਸਲ, ਦਵਿੰਦਰ ਸਿੰਘ ਸੂਬਾ ਤੇ ਭਰਪੂਰ ਸਿੰਘ ਦੋਵੇਂ ਕੌਂਸਲਰ, ਜਸਕਰਨ ਸਿੰਘ ਗੁਰੂਸਰ ਤੇ ਅਵਤਾਰ ਮੈਨੂੰਆਣਾ ਦੋਵੇਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਅੰਮ੍ਰਿਤਪਾਲ ਗਹਿਲੇਵਾਲਾ, ਜਗਤਾਰ ਨੰਗਲਾ, ਸ਼ਿਵਮ ਸੈਣੀ ਬਲਾਕ ਪ੍ਰਧਾਨ ਯੂਥ ਸਮੇਤ ਵੱਡੀ ਗਿਣਤੀ ਕਾਂਗਰਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਵਿਖੇ ਜ਼ਿਲ੍ਹਾ ਪੱਧਰੀ ਬਾਲ ਦਿਵਸ ਮਨਾਇਆ ਲੋਕ ਗੀਤ ਵਿੱਚ ਰਾਮਪੁਰਾ ਮੰਡੀ ਅਤੇ ਸਕਿੱਟ ਵਿਚ ਪੂਹਲੀ ਨੇ ਮਾਰੀ ਬ... ਅਗਲੀ ਖ਼ਬਰ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਬਾਬਾ ਨਾਨਕ ਜਸ ਗਾਇਨ ਪ੍ਰੋਗਰਾਮ’ ਕਰਵਾਇਆ
Ad Position 24