16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਬਾਲ ਦਿਵਸ ਧੂਮ-ਧਾਮ ਨਾਲ ਮਨਾਇਆ

ਸੀਂਗੋ ਮੰਡੀ, 16 ਨਵੰਬਰ (ਪ੍ਰਿੰਸ ਗਰਗ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਬਾਲ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਬੱਚੇ ਸੋਹਣੀਆਂ-ਸੋਹਣੀਆਂ ਫੈਂਸੀ ਡਰੈੱਸਾਂ ਪਾ ਕੇ ਆਏ।

Ad Position 21
No active advertisement
ਅਜੀਤ ਡੈਸਕ 17-11-2026
ਸੀਂਗੋ ਮੰਡੀ, 16 ਨਵੰਬਰ (ਪ੍ਰਿੰਸ ਗਰਗ)- ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਬਾਲ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਬੱਚੇ ਸੋਹਣੀਆਂ-ਸੋਹਣੀਆਂ ਫੈਂਸੀ ਡਰੈੱਸਾਂ ਪਾ ਕੇ ਆਏ। ਕੋਈ ਫ਼ੌਜੀ ਬਣਿਆ, ਕੋਈ ਪੁਲਿਸ, ਕੋਈ ਡਾਕਟਰ, ਕੋਈ ਟੀਚਰ, ਕੋਈ ਕਿਸਾਨ, ਕੋਈ ਪੰਜਾਬੀ ਮੁਟਿਆਰ ਤੇ ਕੋਈ ਐਂਜਲ ਬਣਿਆ। ਕਈ ਬੱਚੇ ਚਿੱਟਾ ਕੁੜਤਾ-ਪਜਾਮਾ ਪਾ ਕੇ ਜਵਾਹਰ ਲਾਲ ਨਹਿਰੂ ਬਣੇ।ਬੱਚਿਆਂ ਨੇ ਭਾਸ਼ਣ, ਕਵਿਤਾਵਾਂ ਤੇ ਡਾਂਸ ਪੇਸ਼ ਕੀਤੇ। ਅਧਿਆਪਕਾਂ ਨੇ ਬੱਚਿਆਂ ਨੂੰ ਚਾਚਾ ਨਹਿਰੂ ਜੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਤੋਂ ਇਲਾਵਾ ਬੱਚਿਆਂ ਨੂੰ ਮੋਟੀਵੇਸ਼ਨਲ ਫ਼ਿਲਮ ਵੀ ਦਿਖਾਈ ਗਈ, ਜਿਸ ਤੋਂ ਬੱਚਿਆਂ ਨੇ ਮਿਹਨਤ, ਸੱਚਾਈ ਅਤੇ ਚੰਗੇ ਸੰਸਕਾਰਾਂ ਦਾ ਸੁਨੇਹਾ ਲਿਆ। ਸਕੂਲ ਪ੍ਰਿੰਸੀਪਲ ਮਧੂ ਬਾਂਸਲ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ, ਬੱਚੇ ਦੇਸ਼ ਦਾ ਭਵਿੱਖ ਹਨ, ਇਸ ਪ੍ਰੋਗਰਾਮ ਨਾਲ ਪੂਰਾ ਸਕੂਲ ਖ਼ੁਸ਼ੀਆਂ ਨਾਲ ਖਿੜ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੈਂਟਰ ਪੱਧਰੀ ਖੇਡਾਂ ਤਹਿਤ ਅਥਲੈਟਿਕਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਹਰਮੰਦਰ ਸਿੰਘ ਗੁਲਾਬ ਗੜ੍ਹ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬਠਿੰਡਾ ਦਿਹਾਤੀ ਹਲਕੇ ਦਾ ਇੰਚਾਰਜ ਲਾਇਆ
Ad Position 24