ਭੋਗ ’ਤੇ ਵਿਸ਼ੇਸ਼ - ਜਰਨੈਲ ਸਿੰਘ ਮਾਨ (ਸੰਗਤਪੁਰਾ)
ਭਗਤਾ ਭਾਈਕਾ-ਸ. ਜਰਨੈਲ ਸਿੰਘ ਮਾਨ ਦਾ ਜਨਮ ਮਾਤਾ ਰਣਜੀਤ ਕੌਰ ਅਤੇ ਪਿਤਾ ਬਲਵੰਤ ਸਿੰਘ ਦੇ ਵਿਹੜੇ ਜ਼ਿਲ੍ਹਾ ਮੋਗਾ ਦੇ ਪਿੰਡ ਸੰਗਤਪੁਰਾ ਵਿਖੇ ਹੋਇਆ।
ਭਗਤਾ ਭਾਈਕਾ-ਸ. ਜਰਨੈਲ ਸਿੰਘ ਮਾਨ ਦਾ ਜਨਮ ਮਾਤਾ ਰਣਜੀਤ ਕੌਰ ਅਤੇ ਪਿਤਾ ਬਲਵੰਤ ਸਿੰਘ ਦੇ ਵਿਹੜੇ ਜ਼ਿਲ੍ਹਾ ਮੋਗਾ ਦੇ ਪਿੰਡ ਸੰਗਤਪੁਰਾ ਵਿਖੇ ਹੋਇਆ। ਉਹ ਆਪਣੀ ਪੜ੍ਹਾਈ ਕਰਨ ਉਪਰੰਤ ਪਰਿਵਾਰ ਦੇ ਕਿੱਤੇ ਖੇਤੀਬਾੜੀ ਵਿਚ ਹੱਥ ਵਟਾਉਣ ਲੱਗ ਗਏ। ਉਨ੍ਹਾਂ ਆਪਣਾ ਵਿਆਹੁਤਾ ਸਫ਼ਰ ਮਾਤਾ ਜਸਵੀਰ ਕੌਰ ਵਾਸੀ ਰਾਊਕੇ ਨਾਲ ਆਰੰਭ ਕੀਤਾ। ਉਨ੍ਹਾਂ ਦੇ ਵਿਹੜੇ ਦੋ ਪੁੱਤਰ ਦੀ ਬਖ਼ਸ਼ਿਸ ਹੋਈ, ਜਿਨ੍ਹਾਂ ਵਿਚੋਂ ਵੱਡਾ ਬੇਟਾ ਸਵਰਨ ਸਿੰਘ ਉਨ੍ਹਾਂ ਦਾ ਕਾਰੋਬਾਰ ਸੰਭਾਲ ਰਿਹਾ ਹੈ। ਜਦੋਂਕਿ ਜਰਨੈਲ ਸਿੰਘ ਮਾਨ ਨੇ ਆਪਣੇ ਭਰਾ ਦੇ ਬੇਟਾ ਨਾ ਹੋਣ ਕਾਰਨ ਆਪਣਾ ਛੋਟਾ ਬੇਟਾ ਬਲਵੀਰ ਸਿੰਘ ਉਨ੍ਹਾਂ ਦੀ ਝੋਲੀ ਪਾ ਦਿੱਤਾ ਸੀ। ਜਰਨੈਲ ਸਿੰਘ ਮਾਨ ਦਾ ਪਰਿਵਾਰ 1986 ਤੋਂ ਇੱਟਾਂ ਦੇ ਭੱਠੇ ਅਤੇ ਆੜ੍ਹਤ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਆੜ੍ਹਤ ਦਾ ਕੰਮ ਬਾਘਾਪੁਰਾਣਾ ਤੋਂ ਸ਼ੁਰੂ ਕਰਕੇ ਨਿਹਾਲ ਸਿੰਘ ਵਾਲਾ ਅਤੇ ਭਗਤਾ ਭਾਈਕਾ ਵਿਖੇ ਵੀ ਸ਼ੁਰੂ ਕੀਤਾ। ਉਨ੍ਹਾਂ ਦਾ ਬੇਟਾ ਸਵਰਨ ਸਿੰਘ ਸੰਗਤਪੁਰਾ ਪਿਛਲੇ ਲੰਮੇ ਸਮੇਂ ਤੋਂ ਸ਼ੈਲਰ ਐਸੋਸੀਏਸ਼ਨ ਭਗਤਾ ਭਾਈਕਾ ਦੇ ਪ੍ਰਧਾਨ ਵਜੋਂ ਅਤੇ ਨਾਲ ਨਾਲ ਸੂਬੇ ਦੀ ਕਮੇਟੀ ਵਿਚ ਵੀ ਸੇਵਾਵਾਂ ਨਿਭਾ ਰਿਹਾ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੈਂਬਰ ਜਥੇ. ਗੁਰਮੇਲ ਸਿੰਘ ਸੰਗਤਪੁਰਾ ਦੇ ਛੋਟੇ ਭਰਾ ਸਨ ਅਤੇ ਪੰਜਾਬ ਮਾਰਕਫੈੱਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਯੂਥ ਆਗੂ ਇੰਦਰਜੀਤ ਸਿੰਘ ਮਾਨ ਦੇ ਤਾਇਆ ਜੀ ਸਨ। ਸ. ਜਰਨੈਲ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਕੁਝ ਕੁ ਦਿਨ ਪਹਿਲਾ ਡੀਐਮਸੀ ਲੁਧਿਅਣਾ ਵਿਖੇ ਇਲਾਜ ਲਈ ਭਰਤੀ ਕਰਵਾਏ ਗਏ। ਇਸੇ ਉਪਰੰਤ ਉਨ੍ਹਾਂ ਨੂੰ ਏਮਜ਼ ਵਿਖੇ ਵੀ ਭਰਤੀ ਕਰਵਾਇਆ। ਉਪਰੰਤ ਸ. ਜਰਨੈਲ ਸਿੰਘ ਮਾਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਪ੍ਰਕਾਸ਼ ਪਾਠ ਦਾ ਭੋਗ ਅੱਜ 17 ਨਵੰਬਰ (ਮੰਗਲਵਾਰ) ਨੂੰ ਗੁਰਦੁਅਰਾ ਡੇਰਾ ਸੰਤ ਬਾਬਾ ਹਰਦਿੱਤ ਸਿੰਘ ਜੀ ਪਿੰਡ ਸੰਗਤਪੁਰਾ (ਮੋਗਾ) ਵਿਖੇ ਪਾਇਆ ਜਾ ਰਿਹਾ ਹੈ। ਵਲੋਂ: ਸੁਖਪਾਲ ਸਿੰਘ ਸੋਨੀ