16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਛੱਠ ਪੂਜਾ ਦੇ ਵਰਤਾਂ ਦਾ ਪਾਰਨਾ ਕੀਤਾ

ਰਾਮਾਂ ਮੰਡੀ, 16 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਛੱਠ ਪੂਜਾ ਸੇਵਾ ਸਮਿਤੀ ਵਲੋਂ ਛੱਠ ਪੂਜਾ ਤਿਉਹਾਰ ਦੇ ਆਯੋਜਨ ਮੌਕੇ ਅੱਜ ਸਵੇਰੇ ਵਰਤੀ ਮਹਿਲਾਵਾਂ ਨੇ ਰਾਮਸਰਾ ਰਜਵਾਹੇ ਦੇ ਪਾਣੀ ਵਿਚ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਨੂੰ ਨਮਸਕਾਰ ਕਰਦਿਆਂ ਅਰਘ ਦਿੱਤਾ ਅਤੇ ਆਪਣੇ ਵਰਤਾਂ ਦਾ ਪਾਰਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ।

Ad Position 21
No active advertisement
ਪੁਜਾਰੀ ਕੁਲਦੀਪ ਭਾਰਦਵਾਜ ਨੇ ਦੱਸਿਆ ਸੂਰਜ ਪੂਜਾ ਦਾ ਪੌਰਾਣਿਕ ਅਤੇ ਇਤਿਹਾਸਕ ਮਹੱਤਵ 17-11-2026
ਰਾਮਾਂ ਮੰਡੀ, 16 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਛੱਠ ਪੂਜਾ ਸੇਵਾ ਸਮਿਤੀ ਵਲੋਂ ਛੱਠ ਪੂਜਾ ਤਿਉਹਾਰ ਦੇ ਆਯੋਜਨ ਮੌਕੇ ਅੱਜ ਸਵੇਰੇ ਵਰਤੀ ਮਹਿਲਾਵਾਂ ਨੇ ਰਾਮਸਰਾ ਰਜਵਾਹੇ ਦੇ ਪਾਣੀ ਵਿਚ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਨੂੰ ਨਮਸਕਾਰ ਕਰਦਿਆਂ ਅਰਘ ਦਿੱਤਾ ਅਤੇ ਆਪਣੇ ਵਰਤਾਂ ਦਾ ਪਾਰਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਇਸ ਮੌਕੇ ਸ੍ਰੀ ਸ਼ਿਵ ਵਾਟਿਕਾ ਮੰਦਰ ਦੇ ਪੁਜਾਰੀ ਪੰਡਿਤ ਕੁਲਦੀਪ ਭਾਰਦਵਾਜ ਨੇ ਦੱਸਿਆ ਕਿ ਸੂਰਜ ਪੂਜਾ ਦੀ ਪਰੰਪਰਾ ਬਹੁਤ ਪ੍ਰਾਚੀਨ ਹੈ। ਰਿਗਵੇਦ ਵਿਚ ਵੀ ਸੂਰਜ ਦੇਵਤਾ ਦੀ ਮਹਿਮਾ ਅਤੇ ਉਨ੍ਹਾਂ ਦੀ ਉਪਾਸਨਾ ਦਾ ਜ਼ਿਕਰ ਮਿਲਦਾ ਹੈ। ਸਨਾਤਨ ਧਰਮ ਵਿਚ ਸੂਰਜ ਨੂੰ ਸਮੁੱਚੇ ਜੀਵਨ ਅਤੇ ਊਰਜਾ ਦਾ ਆਧਾਰ ਮੰਨਿਆ ਗਿਆ ਹੈ, ਕਿਉਂਕਿ ਸੂਰਜ ਦੀ ਰੌਸ਼ਨੀ ਤੋਂ ਬਿਨ੍ਹਾਂ ਧਰਤੀ ਉੱਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਦੱਸਿਆ ਕਿ ਛੱਠ ਪੂਜਾ ਵਿਚ ਡੁੱਬਦੇ ਅਤੇ ਚੜ੍ਹਦੇ ਦੋਵੇਂ ਸੂਰਜਾਂ ਨੂੰ ਅਰਘ ਦੇਣ ਦੀ ਵਿਸ਼ੇਸ਼ ਪਰੰਪਰਾ ਹੈ। ਸ਼ਰਧਾਲੂ ਪਹਿਲਾਂ ਸ਼ਾਮ ਸਮੇਂ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਕੁਦਰਤ ਪ੍ਰਤੀ ਸ਼ੁਕਰਾਨਾ ਕਰਦੇ ਹਨ ਅਤੇ ਅਗਲੀ ਸਵੇਰ ਚੜ੍ਹਦੇ ਸੂਰਜ ਦੀ ਪੂਜਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਤੰਦਰੁਸਤੀ ਦੀ ਕਾਮਨਾ ਕਰਦੇ ਹਨ। ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਛੱਠ ਪੂਜਾ ਸਮਿਤੀ ਦੇ ਅਹੁਦੇਦਾਰ ਅਤੇ ਮੈਂਬਰ ਰਾਜ ਕੁਮਾਰ, ਅਰੁਣ ਕੁਮਾਰ, ਸੋਨੂੰ, ਮੋਨੂੰ, ਸ਼ੁਭਮ, ਅਧਿਕ ਠਾਕੁਰ, ਸੁਬੋਦ, ਰੌਸ਼ਨ, ਮਨੀਸ਼, ਕਮਲੇਸ਼ ਆਦਿ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਭਾਈ ਪਰਵਿੰਦਰ ਸਿੰਘ ਝੋਟੇ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਸਾਰੀਆਂ ਪਾਰਟੀਆਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕਰਨ- ਗਗਨਦੀ... ਅਗਲੀ ਖ਼ਬਰ -ਬਠਿੰਡਾ ਅਪਰਾਧਨਾਮਾ- ਵੱਖ-ਵੱਖ ਥਾਵਾਂ ਤੋਂ ਚਾਰ ਕਥਿਤ ਨਸ਼ਾ ਤਸਕਰ ਕਾਬੂ 22.60 ਗ੍ਰਾਮ ਹੈਰੋਇਨ ਬਰਾਮਦ, ਵੱਖ-ਵੱਖ ਥਾਣਿਆਂ...
Ad Position 24