16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੰਜਾਬ ਮਾਸਟਰ ਅਥਲੈਟਿਕਸ ਮੀਟ ’ਚ ਬਠਿੰਡਾ ਦੇ ਅਥਲੀਟਾਂ ਨੇ ਜਿੱਤੇ 14 ਤਗਮੇ ਬਲਜੀਤ ਸਿੰਘ ਮਛਾਣਾ ਨੇ 70 ਤੋਂ ਵੱਧ ਉਮਰ ਵਰਗ ’ਚ ਜਿੱਤੇ ਦੋ ਸੋਨ ਤਗਮੇ

ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਲੰਘੇ ਦਿਨੀਂ ਫ਼ਿਰੋਜ਼ਪੁਰ ਵਿਖੇ ਸਮਾਪਤ ਹੋਈ ਪੰਜਾਬ ਮਾਸਟਰ ਅਥਲੈਟਿਕਸ ਮੀਟ ਵਿਚ ਬਠਿੰਡਾ ਦੇ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ਵਿਚ 14 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ, ਇਨ੍ਹਾਂ ਵਿਚ 8 ਸੋਨ ਤਗਮੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਸ ਮੁਕਾਬਲੇ ਵਿਚ ਅੰਤਰ ਰਾਸ਼ਟਰੀ ਵੈਟਰਨ ਅਥਲੀਟ ਬਲਜੀਤ ਸਿੰਘ ਮਛਾਣਾ ਨੇ 70 ਤੋਂ ਵੱਧ ਉਮਰ ਵਰਗ ਦੇ ਸ਼ਾਟਪੁੱਟ ਅਤੇ ਡਿਸਕਸ ਥਰੋ ਮੁਕਾਬਲਿਆਂ ਵਿਚ ਦੋ ਸੋਨ ਤਗਮੇ ਆਪਣੇ ਨਾਮ ਕੀਤੇ ਹਨ।

Ad Position 21
No active advertisement
ਵੈਟਰਨ ਅਥਲੀਟ ਬਲਜੀਤ ਸਿੰਘ ਮਛਾਣਾ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਰਣਬੀਰ ਸਿੰਘ ਭੁੱਲਰ। ਅਜੀਤ ਤਸਵੀਰ 17-11-2026
ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਲੰਘੇ ਦਿਨੀਂ ਫ਼ਿਰੋਜ਼ਪੁਰ ਵਿਖੇ ਸਮਾਪਤ ਹੋਈ ਪੰਜਾਬ ਮਾਸਟਰ ਅਥਲੈਟਿਕਸ ਮੀਟ ਵਿਚ ਬਠਿੰਡਾ ਦੇ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ਵਿਚ 14 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ, ਇਨ੍ਹਾਂ ਵਿਚ 8 ਸੋਨ ਤਗਮੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਸ ਮੁਕਾਬਲੇ ਵਿਚ ਅੰਤਰ ਰਾਸ਼ਟਰੀ ਵੈਟਰਨ ਅਥਲੀਟ ਬਲਜੀਤ ਸਿੰਘ ਮਛਾਣਾ ਨੇ 70 ਤੋਂ ਵੱਧ ਉਮਰ ਵਰਗ ਦੇ ਸ਼ਾਟਪੁੱਟ ਅਤੇ ਡਿਸਕਸ ਥਰੋ ਮੁਕਾਬਲਿਆਂ ਵਿਚ ਦੋ ਸੋਨ ਤਗਮੇ ਆਪਣੇ ਨਾਮ ਕੀਤੇ ਹਨ। ਏਸ਼ੀਆ ਪੱਧਰ ‘ਤੇ ਭਾਰਤ ਅਤੇ ਬਠਿੰਡਾ ਦਾ ਨਾਮ ਉੱਚਾ ਕਰਨ ਲਈ ਮੀਟ ਦੇ ਪ੍ਰਬੰਧਕਾਂ ਵਲੋਂ ਬਲਜੀਤ ਸਿੰਘ ਮਛਾਣਾ ਨੂੰ ਟਰਾਫ਼ੀ ਅਤੇ ਸ਼ਾਲ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਿੱਤਾ। ਇਸ ਤੋਂ ਇਲਾਵਾ ਕੁਲਦੀਪ ਸਿੰਘ ਜੀਵਨ ਸਿੰਘ ਵਾਲਾ ਨੇ 45 ਸਾਲ ਤੋਂ ਵੱਧ ਉਮਰ ਵਰਗ ਦੀ 3000 ਮੀਟਰ ਅਤੇ 800 ਮੀਟਰ ਦੌੜ ਵਿਚ ਦੋ ਸੋਨ ਤਗਮੇ ਜਿੱਤ ਕੇ ਅਤੇ 1500 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਸੇ ਤਰ੍ਹਾਂ ਗੁਰਮੀਤ ਸਿੰਘ ਜੱਜਲ ਨੇ 60 ਤੋਂ ਵੱਧ ਉਮਰ ਵਰਗ ਦੀ 1500 ਅਤੇ 800 ਮੀਟਰ ਦੌੜ ਵਿਚ ਦੋ ਸੋਨ ਤਗਮੇ ਹਾਸਲ ਕੀਤੇ ਹਨ। ਸੰਤੋਸ਼ ਕੁਮਾਰ ਬਖਤੂ ਨੇ 60 ਤੋਂ ਵੱਧ ਉਮਰ ਵਰਗ ਦੀ 3000 ਮੀਟਰ ਦੌੜ ਵਿਚ ਸੋਨ ਤਗਮਾ ਅਤੇ 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸੇ ਤਰ੍ਹਾਂ ਗੁਰਮੇਲ ਸਿੰਘ ਰੱਲਾ ਨੇ 45 ਤੋਂ ਵੱਧ ਉਮਰ ਵਰਗ ਦੀ 3000 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ, ਗੁਰਮੀਤ ਸਿੰਘ ਰਾਮਾਂ ਨੇ 45 ਤੋਂ ਵੱਧਰ ਉਮਰ ਵਰਗ ਦੀ 200 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਅਤੇ ਕੁਲਦੀਪ ਸਿੰਘ ਬਠਿੰਡਾ ਨੇ 45 ਤੋਂ ਵੱਧ ਉਮਰ ਵਰਗ ਦੀ ਲੰਬੀ ਛਾਲ ਵਿਚ ਸੋਨ ਤਗਮਾ, 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਅਤੇ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਵਪਾਰਕ ਢਾਂਚੇ ’ਚ ਨਿਘਾਰ ਲਈ ਸੱਤਾਧਾਰੀ ਧਿਰ ਜ਼ਿੰਮੇਵਾਰ-ਸੁਖਬੀਰ ਬਾਦਲ ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਨਹੀਂ ਕਰਵਾ ਰਹੀ ਸਰਕਾਰ, ਕਿਸਾਨ ਹੋ ਰਹੇ ਨੇ ਖੱਜਲ- ਕ੍ਰਿਸ਼ਨ ਸਿੰਘ ਭਾਗੀਵਾਂਦਰ
Ad Position 24