16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕਾਰ ਤੇ ਈ-ਰਿਕਸ਼ਾ ਦੀ ਟੱਕਰ ਕਾਰਨ ਦੋ ਜਣੇ ਗੰਭੀਰ ਜ਼ਖ਼ਮੀ

ਬਠਿੰਡਾ , 16 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਐਨ . ਐਫ .

Ad Position 21
No active advertisement
ਅਜੀਤ ਡੈਸਕ 17-11-2026
ਬਠਿੰਡਾ , 16 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਐਨ . ਐਫ . ਐਲ ਚੌਕ ਨੇੜੇ ਕਾਰ ਅਤੇ ਈ - ਰਿਕਸ਼ਾ ਦੀ ਟੱਕਰ ਕਾਰਨ ਈ - ਰਿਕਸ਼ਾ ਡਰਾਈਵਰ ਅਤੇ ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਮਿਲਣ ’ ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਆਕਾਸ਼ ਗਰਗ ਅਤੇ ਅੰਰਿਤ ਐਂਬੂਲੈਂਸ ਸਮੇਤ ਘਟਨਾ ਸਥਾਨ ’ ਤੇ ਪਹੁੰਚੇ । ਜ਼ਖ਼ਮੀ ਲੜਕੀ ਛਾਵੀ ਵਾਸੀ ਐਨ . ਐਫ . ਐਲ ਕਲੋਨੀ ਅਤੇ ਰਿਕਸ਼ਾ ਡਰਾਈਵਰ ਮੱਖਣ ਵਾਸੀ ਹਰਦੇਵ ਨਗਰ ਨੂੰ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ । ਡਿਊਟੀ ਡਾਕਟਰ ਨੇ ਜਾਂਚ ਦੌਰਾਨ ਦੱਸਿਆ ਕਿ ਹਾਦਸੇ ਵਿਚ ਲੜਕੀ ਦੀ ਲੱਤ ਟੁੱਟ ਗਈ । ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਨੌਜਵਾਨ ਗੰਭੀਰ ਜ਼ਖਮੀ ਰਾਮਾਂ ਮੰਡੀ , 16 ਨਵੰਬਰ ( ਤਰਸੇਮ ਸਿੰਗਲਾ )- ਅੱਜ ਤਲਵੰਡੀ ਰਿਫਾਇਨਰੀ ਰੋਡ ਨਵੇਂ ਬਾਈਪਾਸ ‘ ਤੇ ਕਾਰ ਅਤੇ ਮੋਟਰ - ਸਾਈਕਲ ਦੀ ਆਪਸੀ ਟੱਕਰ ਵਿਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ । ਹਾਦਸੇ ਵਿਚ ਨੌਜਵਾਨ ਦੀ ਲੱਤ ਟੁੱਟ ਗਈ । ਸੂਚਨਾ ਮਿਲਦੇ ਹੀ ਸਥਾਨਕ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਆਪਣੇ ਵਲੰਟੀਅਰ ਰਿੰਕਾ ਮਿਸਤਰੀ ਅਤੇ ਐਂਬੂਲੈਂਸ ਚਾਲਕ ਗਗਨ ਨਾਲ ਐਂਬੂਲੈਂਸ ਲੈ ਕੇ ਮੌਕੇ ‘ ਤੇ ਪਹੁੰਚੇ ਅਤੇ ਜ਼ਖਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਰਾਮਾਂ ਮੰਡੀ ਪਹੁੰਚਾਇਆ । ਜ਼ਖਮੀ ਦੀ ਪਹਿਚਾਣ ਜਸ਼ਨਦੀਪ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਕੋਟ ਬਖਤੂ ਵਜੋਂ ਹੋਈ ਹੈ ।
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਨਹੀਂ ਕਰਵਾ ਰਹੀ ਸਰਕਾਰ, ਕਿਸਾਨ ਹੋ ਰਹੇ ਨੇ ਖੱਜਲ- ਕ੍ਰਿਸ਼ਨ ਸਿੰਘ ਭਾਗੀਵਾਂਦਰ ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ -ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 10 ਮੁਕੱਦਮੇ ਦਰਜ ਖੇਤਾਂ ਵਿਚ ਅੱਗ ਲਗਾਉਣ ਵਾਲਿਆਂ ਖ਼ਿ...
Ad Position 24