15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਵਿੱਦਿਅਕ ਮੁਕਾਬਲਿਆਂ ਵਿਚ ਕੋਠੇ ਇੰਦਰ ਸਿੰਘ ਸਕੂਲ ਨੇ 16 ਪੁਜ਼ੀਸ਼ਨਾਂ ਨਾਲ ਓਵਰਆਲ ਟਰਾਫ਼ੀ ਜਿੱਤੀ

ਮਹਿਮਾ ਸਰਜਾ, 15 ਨਵੰਬਰ (ਬਲਦੇਵ ਸੰਧੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਾਇਮਰੀ ਪੱਧਰ ਦੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿਚ ਸੈਂਟਰ ਬਲਾਹੜ ਮਹਿਮਾ ਦੇ ਸਕੂਲ ਕੋਠੇ ਇੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਪੁਜ਼ੀਸ਼ਨਾਂ ਹਾਸਿਲ ਕਰਕੇ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਲਈ ਹੈ। ਸੈਂਟਰ ਬਲਾਹੜ ਮਹਿਮਾ ਵਿਖੇ ਸੀ.

Ad Position 21
No active advertisement
ਨੌਜਵਾਨ ’ਤੇ ਹਥਿਆਰ ਨਾਲ ਜਾਨਲੇਵਾ ਹਮਲਾ ਕਰਕੇ ਨਕਦੀ ਤੇ ਮੋਬਾਈਲ ਖੋਹ ਕੇ ਹੋਏ ਸਨ ਫ਼ਰਾਰ 16-11-2026
ਮਹਿਮਾ ਸਰਜਾ, 15 ਨਵੰਬਰ (ਬਲਦੇਵ ਸੰਧੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਾਇਮਰੀ ਪੱਧਰ ਦੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿਚ ਸੈਂਟਰ ਬਲਾਹੜ ਮਹਿਮਾ ਦੇ ਸਕੂਲ ਕੋਠੇ ਇੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਪੁਜ਼ੀਸ਼ਨਾਂ ਹਾਸਿਲ ਕਰਕੇ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਲਈ ਹੈ। ਸੈਂਟਰ ਬਲਾਹੜ ਮਹਿਮਾ ਵਿਖੇ ਸੀ.ਐਚ.ਟੀ. ਵੀਰਪਾਲ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਦੇ ਬੋਲ ਲਿਖਤ, ਪੜ੍ਹਨ ਮੁਕਾਬਲਾ, ਪਹਾੜੇ ਸੁਣਾਉਣ, ਵੈਸਟ ਮੇਕਿੰਗ, ਚਿੱਤਰਕਲਾ, ਕਹਾਣੀ ਸਣਾਉਣ, ਆਮ ਗਿਆਨ ਅਤੇ ਲੋਕ ਗੀਤ ਵਰਗੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ 9 ਵੱਖ-ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ।ਕੋਠੇ ਇੰਦਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਹਰ ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪੰਜਾਬੀ ਅਤੇ ਅੰਗਰੇਜ਼ੀ ਬੋਲ ਲਿਖਤ ਵਿਚ ਤਨਵੀਰ ਕੌਰ ਨੇ ਦੋਹਾਂ ਵਿਚ ਪਹਿਲਾ ਸਥਾਨ, ਅੰਗਰੇਜ਼ੀ ਅਤੇ ਪੰਜਾਬੀ ਪੜ੍ਹਨ ਮੁਕਾਬਲੇ ਵਿਚ ਸਹਿਜਪ੍ਰੀਤ ਕੌਰ ਨੇ ਪਹਿਲਾ ਤੇ ਦੂਸਰਾ ਸਥਾਨ, ਪਹਾੜੇ ਸੁਣਾਉਣ ਵਿਚ ਗਰੁੱਪ-1 ਦੀ ਤਨਵੀਰ ਕੌਰ ਨੇ ਪਹਿਲਾ ਅਤੇ ਗਰੁੱਪ-2 ਦੀ ਅਰਸ਼ਪ੍ਰੀਤ ਕੌਰ ਨੇ 32 ਤੱਕ ਪਹਾੜੇ ਸੁਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਫ਼ਾਲਤੂ ਵੈਸਟ ਤੋਂ ਆਕਰਸ਼ਕ ਸਮਾਨ ਬਣਾਉਣ ਵਿਚ ਗਰੁੱਪ-1 ਦੇ ਗੁਰਫਤਿਹ ਸਿੰਘ ਨੇ ਪਹਿਲਾ ਅਤੇ ਗਰੁੱਪ-2 ਦੀ ਖੁਸ਼ਵੀਰ ਕੌਰ ਨੇ ਦੂਸਰਾ ਸਥਾਨ, ਚਿੱਤਰਕਲਾ ਵਿਚ ਗਰੁੱਪ-1 ਦੇ ਨਵਦੀਪ ਸਿੰਘ ਨੇ ਦੂਸਰਾ ਅਤੇ ਗਰੁੱਪ-2 ਦੀ ਮਾਨਵੀਰ ਕੌਰ ਨੇ ਪਹਿਲਾ ਸਥਾਨ, ਕਹਾਣੀ ਸਣਾਉਣ ਵਿਚ ਸਹਿਜਲਪ੍ਰੀਤ ਕੌਰ ਅਤੇ ਲੋਕ ਗੀਤ ਵਿਚ ਸ਼ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਭਾਸ਼ਣ ਮੁਕਾਬਲੇ ਵਿਚ ਬਿਕਰਮਜੀਤ ਸਿੰਘ, ਸੁੰਦਰ ਲਿਖਾਈ ਵਿਚ ਹਰਲੀਨ ਕੌਰ ਅਤੇ ਪਿਕਚਰ ਕੰਪਰੀਹੈਂਸ਼ਨ ਵਿਚ ਯੁਵਰਾਜ ਸਿੰਘ ਨੇ ਦੂਸਰਾ ਸਥਾਨ ਅਤੇ ਆਮ ਗਿਆਨ ਵਿਚ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕਰਕੇ ਕੁੱਲ 16 ਪੁਜ਼ੀਸ਼ਨਾਂ ਆਪਣੇ ਸਕੂਲ ਦੇ ਨਾਮ ਕਰ ਲਈਆਂ। ਸ਼ਾਨਦਾਰ ਪ੍ਰਦਰਸ਼ਨ ਲਈ ਸੀ.ਐਚ.ਟੀ. ਵੀਰਪਾਲ ਕੌਰ, ਨੈਸ਼ਨਲ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਅਤੇ ਸ਼੍ਰੀਮਤੀ ਸੁਮਨ ਲਤਾ ਨੇ ਸਮੂਹ ਸਟਾਫ਼ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵੋਟਿੰਗ ਮਸ਼ੀਨਾਂ ਦੀ ਕੀਤੀ ਫ਼ਸਟ ਲੈਵਲ ਚੈਕਿੰਗ ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ
Ad Position 24