ਸਹਾਰਾ ਸੁਸਾਇਟੀ ਵਲੋਂ ਕਰਵਾਈ ਤਿੰਨ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ
ਬਠਿੰਡਾ, 14 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਬਠਿੰਡਾ ਵਲੋਂ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮੀ ਕਾਨਫਰੰਸ ਦਾ ਅੱਜ ਸ਼ੁਰੂ ਹੋਈ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਛੇਤੀ ਪਛਾਣ, ਮੁਲਾਂਕਣ ਅਤੇ ਸਮੇਂ ਸਿਰ ਸਹਾਇਤਾ ਦੇਣੀ ਹੈ।
ਬਠਿੰਡਾ, 14 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਬਠਿੰਡਾ ਵਲੋਂ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮੀ ਕਾਨਫਰੰਸ ਦਾ ਅੱਜ ਸ਼ੁਰੂ ਹੋਈ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਛੇਤੀ ਪਛਾਣ, ਮੁਲਾਂਕਣ ਅਤੇ ਸਮੇਂ ਸਿਰ ਸਹਾਇਤਾ ਦੇਣੀ ਹੈ। ਭਾਰਤੀ ਪੁਨਰਵਾਸ ਪਰਿਸ਼ਦ ਤੋਂ ਮਨਜ਼ੂਰਸ਼ੁਦਾ ਇਸ ਜ਼ੋਨਲ ਕੰਟੀਨਿਊਇੰਗ ਰੀਹੈਬਿਲੀਟੇਸ਼ਨ ਐਜੂਕੇਸ਼ਨ ਪ੍ਰੋਗਰਾਮ ਦਾ ਮੰਤਵ ਬੱਚਿਆਂ ਦੇ ਵਿਕਾਸ, ਸੰਚਾਰ ਅਤੇ ਸਿੱਖਣ ਸਬੰਧੀ ਲੋੜਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਢੁਕਵੀਂ ਸਹਾਇਤਾ ਮੁਹੱਈਆ ਕਰਵਾਉਣ ਬਾਰੇ ਜਾਗਰੂਕਤਾ ਕਰਨਾ ਹੈ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬਠਿੰਡਾ ਜ਼ਿਲ੍ਹਾ ਦਫ਼ਤਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਵਿਚ ਪਹਿਲੇ ਦਿਨ ਕਰੀਬ 150 ਪ੍ਰਤੀਭਾਗੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿੱਚ ਅਧਿਆਪਕ, ਮਨੋਵਿਗਿਆਨੀ, ਮਾਪੇ, ਖੋਜਾਰਥੀ ਅਤੇ ਦਿਵਿਆਂਗ ਵਿਅਕਤੀ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਪੰਕਜ ਕੁਮਾਰ, ਵੋਕੇਸ਼ਨਲ ਰੀਹੈਬਿਲੀਟੇਸ਼ਨ ਸੈਂਟਰ ਬਠਿੰਡਾ ਦੇ ਸੁਪਰਡੈਂਟ ਮੈਡਮ ਅਰਸ਼ਦੀਪ ਕੌਰ ਅਤੇ ਸ੍ਰੀ ਗੁਰਪ੍ਰੀਤ ਸਿੰਘ ਸਮੇਤ ਵਿਭਾਗੀ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਵਿਚਾਰ-ਚਰਚਾ ਦੌਰਾਨ ਸਰਕਾਰੀ ਭਲਾਈ ਸਕੀਮਾਂ, ਸਮਾਜਿਕ ਸੁਰੱਖਿਆ ਅਤੇ ਪੁਨਰਵਾਸ ਸੇਵਾਵਾਂ ਦੀ ਜਾਣਕਾਰੀ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਮਾਪਿਆਂ, ਅਧਿਆਪਕਾਂ ਅਤੇ ਮਾਹਿਰਾਂ ਵਿਚਕਾਰ ਬਿਹ ਤਰ ਤਾਲਮੇਲ ਦੀ ਮਹੱਤਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕਾਨਫਰੰਸ ਦੇ ਪਹਿਲੇ ਦਿਨ ਡਾ. ਰਮੇਸ਼ ਕੁਮਾਰ ਪਾਂਡੇ, ਡਾ. ਸ਼ੁਭਾ ਟਾਕ, ਡਾ. ਪਰਗਟ ਸਿੰਘ, ਡਾ. ਡੀ. ਐਨ. ਪਾਂਡੇ, ਸ਼ੇਰੈਨ ਰਤਨ, ਡਾ. ਵਿਪੁਲ ਵਿਠਲ, ਚੇਤਨਾ ਖੰਡੇਲਵਾਲ, ਮਨਪ੍ਰੀਤ ਸਿੰਘ, ਆਸ਼ਿਮ ਮਿੱਤਲ, ਡਾ. ਸੰਤੋਸ਼ ਕੁਮਾਰ, ਸ਼ਕੁਨ ਸੇਠ, ਡਾ. ਸੁਖਦੀਪ ਕੌਰ, ਰਾਜਵੀਰ ਕੌਰ, ਸੀ.ਆਰ.ਈ. ਕੋਆਰਡੀਨੇਟਰ ਨਿਸ਼ਾ ਰਾਠੌਰ ਅਤੇ ਹੋਰ ਮਾਹਿਰ ਸ਼ਾਮਲ ਰਹੇ। ਇਸ ਤੋਂ ਇਲਾਵਾ ਬਾਲ ਸੁਰੱਖਿਆ ਅਤੇ ਬਾਲ ਅਧਿਕਾਰਾਂ ਨਾਲ ਜੁੜੇ ਡਾ. ਗੁਰਪ੍ਰੀਤ ਕੌਰ (ਸਿਰਸਾ), ਰਵਨੀਤ ਕੌਰ (ਬਠਿੰਡਾ), ਅਰੋੜਾ ਕਲਾਸਿਜ਼ ਦੇ ਸੰਸਥਾਪਕ ਆਰ. ਕੇ. ਅਰੋੜਾ, ਸਰਕਾਰੀ ਰਾਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜੋਤਸਨਾ ਅਤੇ ਨਗਰ ਨਿਗਮ ਬਠਿੰਡਾ ਤੋਂ ਬਲਜੀਤ ਸਿੰਘ ਸਰਾਂ ਨੇ ਵੀ ਸ਼ਮੂਲੀਅਤ ਕੀਤੀ।