ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਹੁਮਤ ਹਾਸਲ ਕਰੇਗਾ - ਸਾਹਨੀ
ਬੁਢਲਾਡਾ, 13 ਨਵੰਬਰ (ਪ. ਪ.)
ਬੁਢਲਾਡਾ, 13 ਨਵੰਬਰ (ਪ.ਪ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੀਹਾਂ ਤੋਂ ਲੱਥੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਅਤੇ ਇੱਕ ਨੰਬਰ ਸੂਬਾ ਬਣਾਉਣ ਲਈ ਜਿੱਥੇ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ ਉੱਥੇ ਹੀ ਪਾਰਟੀ ’ਚ ਟਕਸਾਲੀ ਤੇ ਨਾਂਮਵਰ ਆਗੂਆਂ ਦੀ ਮੁੜ ਵਾਪਸੀ ਇਸ ਮਿਸ਼ਨ ਨੂੰ ਯਕੀਨੀ ਬਣਾਉਣ ’ਚ ਅਹਿਮ ਭੂਮਿਕਾ ਹੋਵੇਗੀ। ਇਹ ਪ੍ਰਗਟਾਵਾ ਟਕਸਾਲੀ ਨੌਜਵਾਨ ਆਗੂ ਤਨਜੋਤ ਸਿੰਘ ਸਾਹਨੀ ਨੇ ਕਰਦਿ ਆਂ ਕਿਹਾ ਕਿ ਰਾਜ ਦੇ ਲੋਕ ਨਿੱਤ-ਰੋਜ ਲੁੱਟਾਂ-ਖੋਹਾਂ, ਕਤਲੇਆਮ ਵਰਗੀਆਂ ਘਟਨਾਵਾਂ ਹੋਣ ਨਾਲ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਦਿੱਤੇ ਗਏ ਲੁਭਾਊ ਸੁਪਨਿਆਂ ਨੂੰ ਭਲੀ-ਭਾਂਤੀ ਜਾਣ ਚੁੱਕੇ ਹਨ ਅਤੇ ਉਨ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵੱਡਾ ਬਹੁਮਤ ਲੈ ਕੇ ਸੂਬੇ ’ਚ ਆਪਣੀ ਸਰਕਾਰ ਬਣਾਏਗੀ ਅਤੇ ਦਲ ’ਚ ਸ਼ਾਮਲ ਹੋਏ ਨੇਤਾਵਾਂ ਦਾ ਇਸ ’ਚ ਵਿਸ਼ੇਸ਼ ਯੋਗਦਾਨ ਹੋਵੇਗਾ।