ਚਾਨੀ ਐਗਰੋ ਇੰਡ. ਸਿਰੀਏਵਾਲਾ ਵਲੋਂ ਵਿਸ਼ਵਕਰਮਾ ਦਿਵਸ ਮੌਕੇ ਕਾਮਿਆਂ ਦਾ ਸਨਮਾਨ
ਭਗਤਾ ਭਾਈਕਾ, 9 ਨਵੰਬਰ (ਸੁਖਪਾਲ ਸਿੰਘ ਸੋਨੀ)-ਵਾਤਾਵਾਰਨ ਦੀ ਸਾਂਭ ਸੰਭਾਲ ਦੇ ਔਜ਼ਾਰ ਤਿਆਰ ਕਰਨ ਵਿਚ ਪ੍ਰਸਿੱਧ ਚਾਨੀ ਐਗਰੋ ਇੰਡਸਟਰੀ ਸਿਰੀਏਵਾਲਾ ਵਿਖੇ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇੰਡਸਟਰੀ ਦੇ ਡਾਇਰੈਕਟਰ, ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਹਰ ਸਾਲ ਕਾਮਿਆ ਨਾਲ ਰਲ ਮਿਲ ਕੇ ਮਨਾਇਆ ਜਾਂਦਾ ਹੈ।
ਭਗਤਾ ਭਾਈਕਾ, 9 ਨਵੰਬਰ (ਸੁਖਪਾਲ ਸਿੰਘ ਸੋਨੀ)-ਵਾਤਾਵਾਰਨ ਦੀ ਸਾਂਭ ਸੰਭਾਲ ਦੇ ਔਜ਼ਾਰ ਤਿਆਰ ਕਰਨ ਵਿਚ ਪ੍ਰਸਿੱਧ ਚਾਨੀ ਐਗਰੋ ਇੰਡਸਟਰੀ ਸਿਰੀਏਵਾਲਾ ਵਿਖੇ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇੰਡਸਟਰੀ ਦੇ ਡਾਇਰੈਕਟਰ, ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਹਰ ਸਾਲ ਕਾਮਿਆ ਨਾਲ ਰਲ ਮਿਲ ਕੇ ਮਨਾਇਆ ਜਾਂਦਾ ਹੈ। ਦਿਹਾੜੇ ਮੌਕੇ ਸਮੂਹ ਕਾਮਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਮਾਗਮਾਂ ਰਾਹੀ ਜਿਥੇ ਆਪਸੀ ਸਾਂਝ ਮਜਬੂਤ ਹੁੰਦੀ ਹੈ, ਉਥੇ ਇਕ ਦੂਸਰੇ ਪ੍ਰਤੀ ਭਰੋਸੇਯੋਗਤਾ ਵਿਚ ਵੀ ਅਥਾਹ ਵਾਧਾ ਹੁੰਦਾ ਹੈ। ਇਸ ਸਮੇਂ ਹਰਦੇਵ ਸਿੰਘ ਚਾਨੀ ਸਰਪ੍ਰਸਤ, ਨਿਰਮਲ ਸਿੰਘ ਚਾਨੀ ਜੀਐਮ, ਤਰਲੋਚਨ ਸਿੰਘ ਐਮ. ਡੀ ਅਤੇ ਪਾਲ ਸਿੰਘ ਢਿੱਲੋਂ ਸਮੇਤ ਇੰਡਸਟਰੀ ਦੇ ਸਮੂਹ ਕਾਮੇ ਮੌਜੂਦ ਸਨ।