ਸ੍ਰੀ ਖਾਟੂਸ਼ਿਆਮ ਜੀ ਦੇ ਜਨਮ ਉਤਸਵ ਮੌਕੇ 9ਵੀਂ ਭਜਨ ਸੰਧਿਆ 20 ਨੂੰ
ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)- ਦੇਵਉਠਨੀ ਇਕਾਦਸ਼ੀ ਅਤੇ ਸ੍ਰੀ ਖਾਟੂਸ਼ਿਆਮ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਰਾਮਾਂ ਵਲੋਂ ਨੌਵੀਂ ਭਜਨ ਸੰਧਿਆ ਦਾ ਆਯੋਜਨ 20 ਨਵੰਬਰ ਨੂੰ ਸ਼ਾਮ 8:15 ਵਜੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਖਾਟੂਸ਼ਿਆਮ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਰੋਹਿਤ ਅਟਵਾਲ ਨਾਭਾ ਵਾਲੇ ਆਪਣੇ ਮਧੂਰ ਭਜਨਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕਰਨਗੇ।
ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)- ਦੇਵਉਠਨੀ ਇਕਾਦਸ਼ੀ ਅਤੇ ਸ੍ਰੀ ਖਾਟੂਸ਼ਿਆਮ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਰਾਮਾਂ ਵਲੋਂ ਨੌਵੀਂ ਭਜਨ ਸੰਧਿਆ ਦਾ ਆਯੋਜਨ 20 ਨਵੰਬਰ ਨੂੰ ਸ਼ਾਮ 8:15 ਵਜੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਖਾਟੂਸ਼ਿਆਮ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਰੋਹਿਤ ਅਟਵਾਲ ਨਾਭਾ ਵਾਲੇ ਆਪਣੇ ਮਧੂਰ ਭਜਨਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕਰਨਗੇ। ਮੰਡਲ ਦੇ ਮੈਂਬਰ ਅਭੈ ਸ਼ਰਮਾ ਨੇ ਦੱਸਿਆ ਕਿ ਜਾਗਰਣ ਤੋਂ ਇਕ ਦਿਨ ਪਹਿਲਾਂ 19 ਨਵੰਬਰ ਨੂੰ ਸਵੇਰੇ 10:15 ਵਜੇ ਸ਼੍ਰੀ ਦੁਰਗਾ ਮੰਦਰ ਰਾਮਾਂ ਤ ੋਂ ਸ੍ਰੀ ਖਾਟੂਸ਼ਿਆਮ ਜੀ ਦੇ ਰਥ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਦੌਰਾਨ ਸ਼ਰਧਾਲੂ ਹੱਥਾਂ ਵਿਚ ਧਾਰਮਿਕ ਝੰਡੇ ਹੱਥਾਂ ਵਿਚ ਫੜ ਕੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣਗੇ।