ਬਠਿੰਡਾ ਦੀ ਰਿੰਗ ਰੋਡ ’ਤੇ ਬਣੀਆਂ ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ
ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)- ਬਠਿੰਡਾ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਸਥਾਨਕ ਸ਼ਹਿਰ ਵਿਚ ਨਿਯਮਾਂ ਦੀ ਉਲੰਘਣਾ ਕਰਕੇ ਕੀਤੀਆਂ ਗਈਆਂ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਕੈਂਟ ਰਿੰਗ ਰੋਡ ਨੇੜੇ ਬਣੇ ਗ਼ੈਰ-ਕਾਨੂੰਨੀ ਵਿਸ਼ਾਲ ਸ਼ੈੱਡਾਂ ‘ਤੇ ਪੀਲੇ ਪੰਜਾ ਚਲਾਉਂਦਿਆਂ ਉਨ੍ਹਾਂ ਨੂੰ ਢਾਹ ਦਿੱਤਾ। ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਏਪੀਟੀ ਮੋਹਿਤ ਸੋਨੀ ਅਤੇ ਬਿਲਡਿੰਗ ਇੰਸਪੈਕਟਰ ਪ੍ਰਿਅੰਕਾ ਨਾਲ ਪੁਲਿਸ ਕਰਮਚਾਰੀ ਮੌਜੂਦ ਸਨ।
ਢ
ਢਾਇਆ ਗਿਆ ਵਿਸ਼ਾਲ ਸ਼ੈੱਡ। ਤਸਵੀਰ: ਲਵਲੀ
13-11-2026
ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)- ਬਠਿੰਡਾ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਸਥਾਨਕ ਸ਼ਹਿਰ ਵਿਚ ਨਿਯਮਾਂ ਦੀ ਉਲੰਘਣਾ ਕਰਕੇ ਕੀਤੀਆਂ ਗਈਆਂ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਕੈਂਟ ਰਿੰਗ ਰੋਡ ਨੇੜੇ ਬਣੇ ਗ਼ੈਰ-ਕਾਨੂੰਨੀ ਵਿਸ਼ਾਲ ਸ਼ੈੱਡਾਂ ‘ਤੇ ਪੀਲੇ ਪੰਜਾ ਚਲਾਉਂਦਿਆਂ ਉਨ੍ਹਾਂ ਨੂੰ ਢਾਹ ਦਿੱਤਾ। ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਏਪੀਟੀ ਮੋਹਿਤ ਸੋਨੀ ਅਤੇ ਬਿਲਡਿੰਗ ਇੰਸਪੈਕਟਰ ਪ੍ਰਿਅੰਕਾ ਨਾਲ ਪੁਲਿਸ ਕਰਮਚਾਰੀ ਮੌਜੂਦ ਸਨ।ਨਿਗਮ ਦੀ ਟੀਮ ਨੇ ਆਪਣੀ ਕਾਰਵਾਈ ਦੌਰਾਨ ਇਕ ਕਾਰਾਂ ਤੇ ਟਰੈਕਟਰ ਦੇ ਸ਼ੈੱਡਾਂ ਤੋਂ ਇਲਾਵਾ 3 ਹੋਰ ਵੱਡੇ ਸ਼ੈੱਡਾਂ ਨੂੰ ਜੇ.ਸੀ.ਬੀ.ਮਸ਼ੀਨਾਂ ਨਾਲ ਤੋੜਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਛਾਉਣੀ ਦੇ ਨਾਲ ਲੱਗਦੇ ਏਰੀਏ ਵਿਚ ਫ਼ੌਜੀ ਖੇਤਰ ਤੋਂ 1000 ਮੀਟਰ ਦੇ ਦਾਇਰੇ ‘ਚ ਉਸਾਰੀ ਕਰਨ ਦੀ ਮਨਾਹੀ ਹੈ। ਪਰ ਇਸ ਦੇ ਬਾਵਜੂਦ ਰਿੰਗ ਰੋਡ ‘ਤੇ ਧੜੱਲੇ ਨਾਲ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ। ਜਿਨ੍ਹਾਂ ਵੱਲ ਨਿਗਮ ਟੀਮ ਨੇ ਕਦੇ ਧਿਆਨ ਹੀ ਨਹੀਂ ਦਿੱਤਾ। ਹੌਲੀ-ਹੌਲੀ ਕਰਕੇ ਇਥੇ ਅਨੇਕਾਂ ਗੋਦਾਮ ਬਣ ਗਏ ਹਨ। ਮਾਰੂਤੀ ਏਜੰਸੀ ਮੁਲਾਜ਼ਮਾਂ ਅਮਰਿੰਦਰ ਸਿੰਘ ਦੀ ਜਾਣਕਾਰੀ ਅਨੁਸਾਰ ਇਹ ਸ਼ੈੱਡ ਮਰੂਤੀ ਏਜੰਸੀ ਦੇ ਮਾਲਕਾਂ ਵਲੋਂ ਖ਼ਰੀਦੀਆਂ ਜਾਂਦੀਆਂ ਪੁਰਾਣੀਆਂ ਗੱਡੀਆਂ ਨੂੰ ਖੜ੍ਹਾ ਕਰਨ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੈੱਡ ਦੀ ਨਜਾਇਜ਼ ਉਸਾਰੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਨਗਰ ਨਿਗਮ ਦੀ ਇਸ ਕਾਰਵਾਈ ਨਾਲ ਜਿੱਥੇ ਏਜੰਸੀ ਦੇ ਕੰਮਕਾਜ ‘ਤੇ ਅਸਰ ਪੈਣ ਦੀ ਸੰਭਾਵਨਾ ਹੈ, ਉੱਥੇ ਹੀ ਇੱਥੇ ਕੰਮ ਕਰਨ ਵਾਲੇ ਕਰੀਬ 10 ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਲੈ ਕੇ ਵੀ ਚਿੰਤਾ ਜਤਾਈ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਲੋਂ ਇਹ ਕਾਰਵਾਈ ਕਿਸੇ ਵਿਅਕਤੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਅਮਲ ਵਿਚ ਲਿਆਂਦੀ ਗਈ। ਸਵਾਲ ਇਹ ਵੀ ਉੱਠਦਾ ਹੈ ਕਿ ਅਜਿਹੀਆਂ ਕਾਰਵਾਈਆਂ ਦੌਰਾਨ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੇ ਰੁਜ਼ਗਾਰ ‘ਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਨ੍ਹਾਂ ਅਦਾਰਿਆਂ ਨਾਲ ਜੁੜੀ ਹੋਈ ਹੈ। ਇਸ ਮੌਕੇ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਕਿਹਾ ਕਿ ਜਦੋਂ ਵੀ ਉੱਚ ਅਧਿਕਾਰੀਆਂ ਵਲੋਂ ਕਿਸੇ ਨਜਾਇਜ਼ ਉਸਾਰੀ ‘ਤੇ ਕਾਰਵਾਈ ਕਰਨ ਦੀ ਉਨ੍ਹਾਂ ਨੂੰ ਹਦਾਇਤ ਆਉਂਦੀ ਹੈ ਤਾਂ ਉਨ੍ਹਾਂ ਵਲੋਂ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਅੱਗਿਓਂ ਵੀ ਜਾਰੀ ਰਹੇਗੀ।