12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਰਾਮਾਂ ਮੰਡੀ ਦੀ ਨਵੀਂ ਸਬਜ਼ੀ ਮੰਡੀ ਪੁਰਾਣੀ ਨਾਲੋਂ ਵੀ ਮਾੜੀ, ਸਹੂਲਤਾਂ ਦੀ ਘਾਟ ਕਾਰਨ ਸਬਜ਼ੀ ਵਪਾਰੀ ਪ੍ਰੇਸ਼ਾਨ

ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)-ਕਰੀਬ ਪੰਜ ਸਾਲ ਪਹਿਲਾਂ ਰਾਮਾਂ ਮੰਡੀ ਵਿਖੇ ਬਣਾਈ ਗਈ ਨਵੀਂ ਸਬਜ਼ੀ ਮੰਡੀ ਪੁਰਾਣੀ ਮੰਡੀ ਨਾਲੋਂ ਵੀ ਕਈ ਗੁਣਾ ਮਾੜੀ ਸਾਬਤ ਹੋ ਰਹੀ ਹੈ। ਸਬਜ਼ੀ ਵਪਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਸਬਜ਼ੀ ਮੰਡੀ ਵਿਚ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ, ਜਦਕਿ ਪੁਰਾਣੀ ਮੰਡੀ ਵਿਚ ਉਨ੍ਹਾਂ ਕੋਲ ਕਿਰਾਏ ’ਤੇ ਪੱਕੀਆਂ ਦੁਕਾਨਾਂ ਸਨ।

Ad Position 21
No active advertisement
ਅਜੀਤ ਡੈਸਕ 13-11-2026
ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)-ਕਰੀਬ ਪੰਜ ਸਾਲ ਪਹਿਲਾਂ ਰਾਮਾਂ ਮੰਡੀ ਵਿਖੇ ਬਣਾਈ ਗਈ ਨਵੀਂ ਸਬਜ਼ੀ ਮੰਡੀ ਪੁਰਾਣੀ ਮੰਡੀ ਨਾਲੋਂ ਵੀ ਕਈ ਗੁਣਾ ਮਾੜੀ ਸਾਬਤ ਹੋ ਰਹੀ ਹੈ। ਸਬਜ਼ੀ ਵਪਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਸਬਜ਼ੀ ਮੰਡੀ ਵਿਚ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ, ਜਦਕਿ ਪੁਰਾਣੀ ਮੰਡੀ ਵਿਚ ਉਨ੍ਹਾਂ ਕੋਲ ਕਿਰਾਏ ’ਤੇ ਪੱਕੀਆਂ ਦੁਕਾਨਾਂ ਸਨ। ਵਪਾਰੀਆਂ ਨੇ ਦੱਸਿਆ ਕਿ ਪੁਰਾਣੀ ਮੰਡੀ ਵਿਚ ਪੱਕੀਆਂ ਦੁਕਾਨਾਂ ਹੋਣ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਮਾਨ ਨੂੰ ਮੀਂਹ, ਗਰਮੀ ਤੇ ਸਰਦੀ ਦੀ ਮਾਰ ਤੋਂ ਬਚਾਅ ਰਹਿੰਦਾ ਸੀ, ਪਰ ਨਵੀਂ ਮੰਡੀ ਵਿਚ ਦੁਕਾਨਾਂ ਬਣਾਉਣ ਦੀ ਬਜਾਏ ਸਿਰਫ਼ ਸ਼ੈੱਡ ਬਣਾਕੇ ਦਿੱਤੇ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਹਰ ਮੌਸਮ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਮਾਰ ਕਾਰਨ ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਸਾਮਾਨ ਦੀ ਚੋਰੀ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਪੱਕੀਆਂ ਦੁਕਾਨਾਂ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਦੀ ਹਾਲਤ ਟੱਪਰੀਵਾਸਾਂ ਵਰਗੀ ਬਣ ਕੇ ਰਹਿ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਨਵੀਂ ਸਬਜ਼ੀ ਮੰਡੀ ਵਿਚ ਪੱਕੀਆਂ ਦੁਕਾਨਾਂ ਦੀ ਉਸਾਰੀ ਕਰਵਾ ਕੇ ਉਨ੍ਹਾਂ ਨੂੰ ਵਾਜਬ ਕਿਰਾਏ ’ਤੇ ਦਿੱਤਾ ਜਾਵੇ। ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਅਤੇ ਦੁਕਾਨਾਂ ਬਣਾ ਕੇ ਨਾ ਦਿੱਤੀਆਂ ਗਈਆਂ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਚੋਣਾਂ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ 38 ਲੱਖ ਰੁਪਏ ਦੀ ਲਾਗਤ ਨਾਲ ਨਰੂਆਣਾ ਵਿਖੇ ਬਣੇ ਮੁੱਖ ਮੰਤਰੀ ਖੇਡ ਗਰਾਊਂਡ ਦਾ ਉਦਘਾਟਨ ਅਗਲੀ ਖ਼ਬਰ ਜੰਮੂ-ਕਸ਼ਮੀਰ ਦੀਆਂ ਚੁਣੌਤੀਆਂ
Ad Position 24