ਬਠਿੰਡਾ ਪੁਲਿਸ ਪੀ.ਸੀ.ਆਰ ਟੀਮ ਨੇ ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਮਾਲਕ ਹਵਾਲੇ ਕੀਤਾ
ਬਠਿੰਡਾ, 9 ਨਵੰਬਰ (ਵੀਰਪਾਲ ਸਿੰਘ): ਬਠਿੰਡਾ ਪੁਲਿਸ ਦੇ ਪੀ. ਸੀ.
ਬਠਿੰਡਾ, 9 ਨਵੰਬਰ (ਵੀਰਪਾਲ ਸਿੰਘ): ਬਠਿੰਡਾ ਪੁਲਿਸ ਦੇ ਪੀ.ਸੀ.ਆਰ ਕਰਮਚਾਰੀਆਂ ਨੂੰ ਡਾਇਲ 112 ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਫ਼ੇਜ਼-1, ਮਾਡਲ ਟਾਊਨ, ਟੀ.ਵੀ. ਟਾਵਰ ਨੇੜਿਓਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਸੂਚਨਾ ਮਿਲਦਿਆਂ ਹੀ ਪੀ.ਸੀ.ਆਰ ਕਰਮਚਾਰੀਆਂ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਮੌਕੇ ’ਤੇ ਕਾਰਵਾਈ ਕਰਦੇ ਹੋਏ। ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਤੇਜ਼ੀ ਅਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਸਮੇਂ ਵਿਚ ਚੋਰੀ ਹੋਏ ਮੋਟਰਸਾਈਕਲ ਨੂੰ ਲੱਭ ਲਿਆ ਅਤੇ ਉਸ ਦੇ ਅਸਲ ਮਾਲਕ ਦੇ ਹਵਾਲੇ ਮੋਟਰਸਾਈਕਲ ਕਰ ਦਿੱਤਾ।