ਬੰਦੀ ਛੋੜ ਦਿਵਸ ਮੌਕੇ ਸਰਕਾਰੀ ਹਸਪਤਾਲ ਮਰੀਜ਼ਾਂ ਨੂੰ ਫ਼ਲ ਅਤੇ ਲੰਗਰ ਵਰਤਾਇਆ
ਬਠਿੰਡਾ, 9 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਅਮਰਦਾਸ ਸੰਸਥਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2003 ਤੋਂ ਲੰਗਰ ਵਰਤਾਉਣ ਨਿਰੰਤਰ ਸੇਵਾ ਜੋ ‘ਸੇਵਕ ਕੋ ਸੇਵਾ ਬਨਿ ਆਈ’ ਦੇ ਮਹਾਂਵਾਕ ਅਨੁਸਾਰ ਅੱਜ ਤੋਂ ਠੀਕ 23 ਕੁ ਸਾਲਾਂ ਤੋਂ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਕਰ ਰਹੀ ਹੈ। ਸੰਸਥਾ ਵਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ‘ਬੰਦੀ ਛੋਡ ਦਿਵਸ’ ਅਤੇ ‘ਦੀਵਾਲੀ’ ਦੇ ਸ਼ੁਭ ਦਿਨ ਮੌਕੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਅਤੇ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਿਸਾਂ ਨੂੰ ਫ਼ਲ, ਗੁਰੂ ਕਾ ਲੰਗਰ, ਦਲੀਆਂ ਵਰਤਾਉਣ ਦੀ ਸੇਵਾ ਕੀਤੀ।
ਗ
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੈਂਬਰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸ਼ੁਭ ਮੌਕੇ ਮਰੀਜ਼ਾਂ ਨੂੰ ਫ਼ਲ ਅਤੇ ਲੰਗਰ ਵਰਤਾਉਣ ਲਈ ਲਿਜਾਂਦੇ ਮੈਂਬਰ। ਤਸਵੀਰ: ਲਵਲੀ
10-11-2026
ਬਠਿੰਡਾ, 9 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਅਮਰਦਾਸ ਸੰਸਥਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2003 ਤੋਂ ਲੰਗਰ ਵਰਤਾਉਣ ਨਿਰੰਤਰ ਸੇਵਾ ਜੋ ‘ਸੇਵਕ ਕੋ ਸੇਵਾ ਬਨਿ ਆਈ’ ਦੇ ਮਹਾਂਵਾਕ ਅਨੁਸਾਰ ਅੱਜ ਤੋਂ ਠੀਕ 23 ਕੁ ਸਾਲਾਂ ਤੋਂ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਕਰ ਰਹੀ ਹੈ। ਸੰਸਥਾ ਵਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ‘ਬੰਦੀ ਛੋਡ ਦਿਵਸ’ ਅਤੇ ‘ਦੀਵਾਲੀ’ ਦੇ ਸ਼ੁਭ ਦਿਨ ਮੌਕੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਅਤੇ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਿਸਾਂ ਨੂੰ ਫ਼ਲ, ਗੁਰੂ ਕਾ ਲੰਗਰ, ਦਲੀਆਂ ਵਰਤਾਉਣ ਦੀ ਸੇਵਾ ਕੀਤੀ। ਇਥੇ ਜ਼ਿਕਰਯੋਗ ਹੈ ਕਿ ਇਸ ਸੰਸਥਾ ਵਲੋਂ ਹਰ ਰੋਜ਼ ਸ਼ਾਮ ਦੇ ਸਮੇਂ ਪਿਛਲੇ 20 ਸਾਲਾਂ ਤੋਂ ਮਰੀਜ਼ਾਂ ਲਈ ਲੰਗਰ ਵਰਤਾਇਆ ਜਾਂਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਆਤਮਾ ਸਿੰਘ ਚਹਿਲ, ਸੁਖਦੇਵ ਸਿੰਘ ਮਾਹੀ ਨੰਗਲ, ਨਾਇਬ ਸਿੰਘ ਲਾਲੇਆਣਾ ਅਤੇ ਸਕੱਤਰ ਬਿਕਰਮ ਸਿੰਘ ਧਿੰਗੜ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆ ਕਿ ਜਿੰਨ੍ਹਾਂ ਦਾਨੀ ਸੱਜਨਾਂ ਦੀ ਬਦੌਲਤ ਇਹ ਲੰਗਰ ਦੀ ਸੇਵਾ ਨਿਰੰਤਰ ਬਹੁਤ ਹੀ ਤਨਦੇਹੀ ਨਾਲ ਨਿਤਾਂਪ੍ਰਤੀ ਸੇਵਾ ਕਰਕੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ, ਉਨ੍ਹਾਂ ਨੇ ਖਾਸ ਕਰਕੇ ਬੀਬੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਨਿੱਤ ਲੰਗਰ ਬਣਾਉਣ ਕਾਰਨ ਇਹ ਸੇਵਾ ਨਿਰਵਿਘਨ ਚੱਲ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵਲੋਂ ਸਿਵਲ ਹਸਪਤਾਲ ਵਿਖੇ ਬਣੀ ‘ਰੈਡ ਕਰਾਸ ਜਗਤ ਪ੍ਰਕਾਸ਼ ਸਰਾਂ’ ਦੀ ਸੇਵਾ ਸੰਭਾਲ ਵੀ ਕੀਤੀ ਜਾਂਦੀ ਹੈ, ਜਿੱਥੇ ਮਰੀਜ਼ਾਂ ਦੇ ਵਾਰਿਸ ਲਈ ਠਹਿਰਣ ਅਤੇ ਬਿਸਤਰੇ ਆਦਿ ਦਿੱਤੇ ਜਾਂਦੇ ਤਾਂ ਕਿ ਉਹ ਦਿਨ ਅਤੇ ਰਾਤ ਸਮੇਂ ਅਰਾਮ ਕਰ ਸਕਣ।