08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਵਾਲੀ ਰਾਤ ਪਿੰਡ ਗਹਿਲੇਵਾਲਾ ਵਿਖੇ 2 ਸਕੇ ਭਰਾਵਾਂ ਵਿਚਕਾਰ ਹੋਇਆ ਝਗੜਾ ਸਰਪੰਚ ਦਾ ਭਤੀਜਾ ਤੇ ਭਤੀਜ ਨੂੰਹ ਹੋਏ ਜ਼ਖ਼ਮੀ, ਭਤੀਜੇ ਦੀ ਹਾਲਤ ਗੰਭੀਰ

ਸੀਂਗੋ ਮੰਡੀ, 9 ਨਵੰਬਰ (ਲਕਵਿੰਦਰ ਸ਼ਰਮਾ)-ਦੀਵਾਲੀ ਵਾਲੀ ਰਾਤ ਪਿੰਡ ਗਹਿਲੇਵਾਲਾ ਵਿਚ ਦੋ ਸਕੇ ਭਰਾਵਾਂ ਵਿਚਕਾਰ ਹੋਏ ਝਗੜੇ ਵਿਚ ਸਰਪੰਚ ਦਾ ਭਤੀਜਾ ਅਤੇ ਉਸ ਦੀ ਭਤੀਜ ਨੂੰਹ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦੇ ਭਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਕਿ ਪਹਿਲਾਂ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੋਂ ਕਿ ਉਸ ਦੀ ਹਾਲਤ ਨੂੰ ਦੇਖ ਕੇ ਬਠਿੰਡਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ।

Ad Position 21
No active advertisement
ਦੀਵਾਲੀ ਵਾਲੀ ਰਾਤ ਪਿੰਡ ਗਹਿਲੇ ਵਾਲੇ ’ਚ ਜ਼ਖ਼ਮੀ ਹੋਇਆ ਨੌਜਵਾਨ ਅਤੇ ਉਸ ਦੀ ਪਤਨੀ ਗੱਲਬਾਤ ਕਰਦੇ ਹੋਏ ਪੀੜਤ ਧਿਰ ਦੇ ਮੁਖੀ। ਤਸਵੀਰ : ਲਕਵਿੰਦਰ ਸ਼ਰਮਾ 10-11-2026
ਸੀਂਗੋ ਮੰਡੀ, 9 ਨਵੰਬਰ (ਲਕਵਿੰਦਰ ਸ਼ਰਮਾ)-ਦੀਵਾਲੀ ਵਾਲੀ ਰਾਤ ਪਿੰਡ ਗਹਿਲੇਵਾਲਾ ਵਿਚ ਦੋ ਸਕੇ ਭਰਾਵਾਂ ਵਿਚਕਾਰ ਹੋਏ ਝਗੜੇ ਵਿਚ ਸਰਪੰਚ ਦਾ ਭਤੀਜਾ ਅਤੇ ਉਸ ਦੀ ਭਤੀਜ ਨੂੰਹ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦੇ ਭਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਕਿ ਪਹਿਲਾਂ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੋਂ ਕਿ ਉਸ ਦੀ ਹਾਲਤ ਨੂੰ ਦੇਖ ਕੇ ਬਠਿੰਡਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ। ਇਸ ਸੰਬੰਧੀ ਪੀੜਤ ਧਿਰ ਦੇ ਮੁਖੀ ਜਗਦੇਵ ਸਿੰਘ ਅਤੇ ਉਸ ਦੀ ਨੂੰਹ ਰਾਜਵੀਰ ਕੌਰ ਨੇ ਦੱਸਿਆ ਕਿ ਅਸੀਂ ਪ੍ਰੇਮੀ ਬੰਦੇ ਹਾਂ ਤੇ ਕਦੇ ਵੀ ਕਿਸੇ ਨਾਲ ਝਗੜਾ ਨਹੀਂ ਕੀਤਾ, ਪਰ ਮੇਰਾ ਭਰਾ ਭੋਲਾ ਸਿੰਘ ਜਿਸ ਕੋਲ ਪਿੰਡ ਦੀ ਸਰਪੰਚੀ ਹੈ। ਸਰਕਾਰ ਦੀ ਸਹਿ ’ਤੇ ਸਾਡੇ ਨਾਲ ਨਿਤ ਹੀ ਝਗੜਾ ਕਰ ਲੈਂਦੇ ਹਨ ਤੇ ਸਾਡੀ ਜ਼ਮੀਨ ਤੇ ਘਰ ਨੂੰ ਲੈ ਕੇ ਅਕਸਰ ਹੀ ਮੈਨੂੰ ਅਤੇ ਮੇਰੇ ਬੇਟੇ ਨੂੰ ਘੇਰ ਲੈਂਦੇ ਹਨ ਤੇ ਦੀਵਾਲੀ ਵਾਲੀ ਰਾਤ ਨੂੰ ਸਾਡੇ ਨਾਲ ਸਿਆਸੀ ਰੰਜਸ਼ ਰੱਖਦੇ ਹੋਏ ਭੋਲਾ ਸਿੰਘ, ਹਰਜਿੰਦਰ ਸਿੰਘ ਫ਼ੌਜੀ ਤੇ ਹਰਦੀਪ ਸਿੰਘ ਸਾਡੇ ਘਰ ਜ਼ਬਰਦਸਤੀ ਅੰਦਰ ਦਾਖ਼ਲ ਹੋ ਕੇ ਸਾਡੇ ’ਤੇ ਹਮਲਾ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਕੁੱਟ ਗਏ ਹਨ ਤੇ ਜਦੋਂ ਮੈਂ ਉਨ੍ਹਾਂ ਨੂੰ ਛਡਾਉਣ ਲੱਗਿਆ ਤਾਂ ਮੈਨੂੰ ਵੀ ਕੁੱਟ ਗਏ, ਜਿਸ ਵਿਚ ਮੇਰਾ ਲੜਕਾ ਹਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਦੋਂ ਕਿ ਮੇਰੀ ਨੂੰਹ ਰਾਜਵੀਰ ਕੌਰ ਦਾ ਅੰਗੂਠਾ ਵੱਡਿਆ ਗਿਆ ਹੈ। ਜਿਹੜੇ ਕਿ ਤਲਵੰਡੀ ਹਸਪਤਾਲ ਵਿਚ ਦਾਖ਼ਲ ਕਰਵਾਏ ਹਨ, ਜਦੋਂ ਕਿ ਮੇਰੇ ਬੇਟੇ ਹਰਪ੍ਰੀਤ ਨੂੰ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਵਾਰੀ ਸਾਡਾ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਸਮਝੌਤਾ ਕਰਵਾ ਦਿੱਤਾ ਹੈ ਤੇ ਇਹ ਫਿਰ ਵੀ ਸਾਡੇ ਨਾਲ ਸਿਆਸੀ ਰੰਜਸ਼ ਰੱਖ ਕੇ ਧੱਕਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਗਏ ਸੀ, ਉਸ ਤੋਂ ਬਾਅਦ ਇਹ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਸਾਡੀ ਗੱਲ ਪੁਲਿਸ ਪ੍ਰਸ਼ਾਸਨ ਵੀ ਨਹੀਂ ਸੁਣ ਰਿਹਾ। ਜਿਸ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਅਗਰ ਪੁਲਿਸ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਤਾਂ ਅਸੀਂ ਧਰਨਾ ਪ੍ਰਦਰਸ਼ਨ ਲਾਉਣ ਤੋਂ ਵੀ ਨਹੀਂ ਗੁਰੇਜ਼ ਕਰਾਂਗੇ। ਉਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਜਗਦੇਵ ਸਿੰਘ ਦੇ ਪਰਿਵਾਰ ਨਾਲ ਖੜੇ ਹਾਂ ਤੇ ਅਸੀਂ ਇਨਸਾਫ਼ ਦਿਵਾਉਣ ਲਈ ਧਰਨਾ ਪ੍ਰਦਰਸ਼ਨ ਵੀ ਕਰਾਂਗੇ। ਜਿਸ ਲਈ ਉਨ੍ਹਾਂ ਪੁਲਿਸ ਪ੍ਰਸ਼ਾਸਨ ’ਤੇ ਵੀ ਕਥਤ ਦੋਸ਼ੀਆਂ ਦਾ ਪੱਖ ਪੂਰਨ ਦੇ ਦੋਸ਼ ਲਾਏ ਤੇ ਉਨ੍ਹਾਂ ਤਾੜਨਾ ਵੀ ਕੀਤੀ ਕਿ ਪੁਲਿਸ ਪ੍ਰਸ਼ਾਸਨ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਉਧਰ ਇਸ ਸੰਬੰਧੀ ਜਦੋਂ ਸੀਂਗੋ ਮੰਡੀ ਦੇ ਚੌਂਕੀ ਇੰਚਾਰਜ ਰਵਨੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਗਹਿਲੇਵਾਲਾ ਵਿਚ ਜ਼ਮੀਨੀ ਵਿਵਾਦ ਕਾਰਨ ਹੀ ਦੋਵੇਂ ਭਰਾਵਾਂ ਦਾ ਝਗੜਾ ਹੋਇਆ ਹੈ ਤੇ ਦੋਵੇਂ ਧਿਰਾਂ ਹਸਪਤਾਲ ਵਿਚ ਦਾਖ਼ਲ ਹਨ ਤੇ ਸਾਡੇ ਕੋਲ ਅਜੇ ਤੱਕ ਹਸਪਤਾਲ ਵਿਚੋਂ ਕਿਸੇ ਵੀ ਕਿਸਮ ਦਾ ਰੁੱਕਾ ਨਹੀਂ ਆਇਆ, ਜਿਵੇਂ ਹੀ ਸਾਡੇ ਕੋਲ ਹਸਪਤਾਲ ਵਿਚੋਂ ਐਮ.ਐਲ.ਆਰ ਰਿਪੋਰਟ ਆਵੇਗੀ ਤਾਂ ਅਸੀਂ ਬਣਦੀ ਕਾਰਵਾਈ ਕਰਾਂਗੇ। ਖ਼ਬਰ ਲਿਖੇ ਜਾਣ ਤੱਕ ਸਰਪੰਚ ਦਾ ਭਤੀਜਾ ਬਠਿੰਡਾ ਦੇ ਹਸਪਤਾਲ ਵਿਚ ਦਾਖਲ ਹੈ ਜੋ ਕਿ ਗੰਭੀਰ ਹਾਲਤ ਵਿਚ ਦੱਸਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦੀਛੋੜ ਦਿਵਸ ਅਤੇ ਦੀਵਾਲੀ ਮੌਕੇ ਹਜ਼ਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਹੋਈਆਂ ਨਤਮਸਤਕ, ਜਗਾਏ ਦੀਵੇ ਅਗਲੀ ਖ਼ਬਰ ਦੀਵਾਲੀ ਦੀ ਰਾਤ ਜੀਜਾ-ਸਾਲਿਆਂ ਵਿਚਾਲੇ ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ
Ad Position 24